Close
Menu

ਅਮਰੀਕਾ ਸਰਹੱਦ ’ਤੇ ਭੰਗ ਖਾਣ ਵਾਲਿਆਂ ’ਤੇ ਸਖ਼ਤੀ

-- 17 September,2018

ਵੈਨਕੂਵਰ, ਅਮਰੀਕਾ ਸਰਕਾਰ ਵੱਲੋਂ ਕਿਹਾ ਗਿਆ ਹੈ ਕਿ ਅਗਲੇ ਮਹੀਨੇ ਕੈਨੇਡਾ ਵਿੱਚ ਭੰਗ ਦੀ ਕਾਨੂੰਨੀ ਖੁੱਲ੍ਹ ਮਿਲਣ ਤੋਂ ਬਾਅਦ ਸਰਹੱਦੀ ਸੁਰੱਖਿਆ ਨਾਕਿਆਂ ਰਾਹੀਂ ਅਮਰੀਕਾ ਵਿੱਚ ਦਾਖ਼ਲ ਹੋਣ ਵਾਲਿਆਂ ’ਤੇ ਇਸ ਗੱਲੋਂ ਵੀ ਖ਼ਾਸ ਨਜ਼ਰ ਰੱਖੀ ਜਾਵੇਗੀ ਕਿ ਭੰਗ ਦਾ ਨਸ਼ਾ ਜਾਂ ਵਪਾਰ ਕਰਨ ਵਾਲਾ ਕੋਈ ਵੀ ਵਿਅਕਤੀ ਅਮਰੀਕਾ ਵਿੱਚ ਨਾ ਦਾਖ਼ਲ ਹੋਵੇ। ਬਾਰਡਰ ਸੁਰੱਖਿਆ ਅਮਲਾ ਦਾਖ਼ਲੇ ਦੀ ਇਜਾਜ਼ਤ ਦੇਣ ਵੇਲੇ ਇਹ ਜਾਂਚ ਕਰੇਗਾ ਕਿ ਅਮਰੀਕਾ ਦਾਖ਼ਲ ਹੋਣ ਵਾਲੇ ਵਿਅਕਤੀ ਨੇ ਭੰਗ ਨਾ ਖਾਧੀ ਹੋਵੇ ਜਾਂ ਉਸ ਕੋਲ ਭੰਗ ਨਾ ਹੋਵੇ, ਨਹੀਂ ਤਾਂ ਉਸ ਨੂੰ ਉਥੋਂ ਹੀ ਮੋੜ ਦਿੱਤਾ ਜਾਵੇਗਾ। ਕੈਨੇਡਾ ਸਰਕਾਰ ਵੱਲੋਂ 18 ਅਕਤੂਬਰ ਤੋਂ ਸਾਰੇ ਦੇਸ਼ ਵਿੱਚ ਭੰਗ ਦੀ ਵਰਤੋਂ ’ਤੇ ਖੁੱਲ੍ਹ ਦਾ ਐਲਾਨ ਕੀਤਾ ਹੋਇਆ ਹੈ। ਬੇਸ਼ੱਕ ਇਸ ਖੁੱਲ੍ਹ ਦਾ ਕੈਨੇਡੀਅਨ ਲੋਕਾਂ ਦੇ ਇਕ ਵਰਗ ਨੇ ਸਖ਼ਤ ਵਿਰੋਧ ਕੀਤਾ ਹੈ, ਪਰ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਚੋਣ ਵਾਅਦੇ ਵਜੋਂ ਇਸ ਖੁੱਲ੍ਹ ਨੂੰ ਲਾਗੂ ਕੀਤਾ ਜਾ ਰਿਹਾ ਹੈ।

Facebook Comment
Project by : XtremeStudioz