Close
Menu

ਅਮਰੀਕੀ ਰਾਸ਼ਟਰਪਤੀ ਚੋਣ ਸਮੇਂ 21 ਰਾਜਾਂ ਦੇ ਕੰਪਿਊਟਰਾਂ ਨੂੰ ਹੈਕਰਾਂ ਨੇ ਬਣਾਇਆ ਸੀ ਨਿਸ਼ਾਨਾ

-- 23 September,2017

ਵਾਸ਼ਿੰਗਟਨ— ਅਮਰੀਕਾ ਦੀ ਸੰਘੀ ਸਰਕਾਰ ਨੇ 21 ਰਾਜਾਂ ਦੇ ਚੋਣ ਅਧਿਕਾਰੀਆਂ ਨੂੰ ਦੱਸਿਆ ਹੈ ਕਿ ਬੀਤੇ ਸਾਲ ਰਾਸ਼ਟਰਪਤੀ ਚੋਣ ਤੋਂ ਪਹਿਲਾਂ ਹੈਕਰਾਂ ਨੇ ਉਨ੍ਹਾਂ ਦੇ ਕੰਪਿਊਟਰਾਂ ਨੂੰ ਨਿਸ਼ਾਨਾ ਬਣਾਇਆ ਸੀ। ਅੰਦਰੂਨੀ ਸੁਰੱਖਿਆ ਵਿਭਾਗ (ਡੀ. ਐੱਚ. ਐੱਸ.) ਦੇ ਅਧਿਕਾਰੀਆਂ ਨੇ ਬੀਤੇ ਸਾਲ ਪਹਿਲਾਂ ਕਿਹਾ ਸੀ ਕਿ ਰਾਜਾਂ ਨੂੰ ਹੈਕਿੰਗ ਜ਼ਰੀਏ ਨਿਸ਼ਾਨਾ ਬਣਾਇਆ ਗਿਆ ਸੀ ਅਤੇ ਹੈਕਿੰਗ ਦੀਆਂ ਕੋਸ਼ਿਸ਼ਾਂ ਰੂਸ ਨਾਲ ਜੁੜੀਆਂ ਹੋ ਸਕਦੀਆਂ ਹਨ।
ਜਿਨ੍ਹਾਂ ਰਾਜਾਂ ਨੇ ਇਹ ਦੱਸਿਆ ਕਿ ਉਨ੍ਹਾਂ ਨੂੰ ਨਿਸ਼ਾਨਾ ਬਣਾਇਆ ਗਿਆ ਸੀ ਉਨ੍ਹਾਂ ਵਿਚੋਂ ਕੁਝ ਫਲੋਰੀਡਾ, ਓਹੀਓ, ਪੇਨਸਿਲਵੇਨੀਆ, ਵਰਜ਼ੀਨੀਆ ਅਤੇ ਵਿਸਕੋਨਸਿਨ ਜਿਹੇ ਰਾਜ ਹਨ, ਜੋ ਕਿ ਰਾਸ਼ਟਰਪਤੀ ਚੋਣ ਦੌਰਾਨ ਖਾਸ ਰਾਜਨੀਤਕ ਯੁੱਧ ਖੇਤਰ ਰਹੇ ਸਨ। ਹਾਲਾਂਕਿ ਨਿਸ਼ਾਨਾ ਬਣਾਏ ਜਾਣ ਦਾ ਮਤਲਬ ਇਹ ਨਹੀਂ ਹੈ ਕਿ ਸੰਵੇਦਨਸ਼ੀਲ ਮਤਦਾਤਾ ਡਾਟਾ ਨਾਲ ਛੇੜਛਾੜ ਹੋਈ ਜਾਂ ਨਤੀਜਿਆਂ ਨੂੰ ਬਦਲਿਆ ਗਿਆ।
ਕੈਲੀਫੋਰਨੀਆ ਦੇ ਉੱਪ-ਮੰਤਰੀ ਡੈਮੋਕ੍ਰੇਟਿਕ ਪਾਰਟੀ ਦੇ ਏਲੇਕਸ ਪਾਡਿਲਾ ਨੇ ਇਕ ਬਿਆਨ ਜਾਰੀ ਕਰ ਕੇ ਕਿਹਾ,”ਸੂਚਨਾ ਮੁਹੱਈਆ ਕਰਾਉਣ ਦੀਆਂ ਸਾਡੀਆਂ ਲਗਾਤਾਰ ਅਪੀਲਾਂ ਦੇ ਬਾਵਜੂਦ ਵਿਭਾਗ ਨੇ ਸਾਨੂੰ ਇਹ ਦੱਸਣ ਵਿਚ ਇਕ ਸਾਲ ਦਾ ਸਮਾਂ ਲਗਾ ਦਿੱਤਾ ਕਿ ਰੂਸ ਨੇ ਸਾਡੇ ਸਿਸਟਮ ਵਿਚ ਸੰਨ੍ਹ ਲਗਾਈ ਸੀ, ਇਹ ਬਿਲਕੁਲ ਮੰਨਣਯੋਗ ਨਹੀਂ ਹੈ।” ਉਨ੍ਹਾਂ ਨੇ ਕਿਹਾ,”ਚੋਣ ਅਧਿਕਾਰੀਆਂ ਤੋਂ ਮਹੱਤਵਪੂਰਣ ਜਾਣਕਾਰੀਆਂ ਲੁਕਾਉਣਾ ਚੋਣ ਸੰਬੰਧੀ ਸੁਰੱਖਿਆ ਅਤੇ ਸਾਡੇ ਲੋਕਤੰਤਰ ਨੂੰ ਨੁਕਸਾਨ ਪਹੁੰਚਾਉਣ ਜਿਹਾ ਹੈ।”
ਬੀਤੇ ਸਾਲ ਹੋਈ ਰਾਸ਼ਟਰਪਤੀ ਚੋਣ ਵਿਚ ਰੂਸ ਦੀ ਭੂਮਿਕਾ ਦੀ ਜਾਂਚ ਕਰ ਰਹੀ ਕਮੇਟੀ ਵਿਚ ਸ਼ਾਮਿਲ ਮਾਰਕ ਵਾਰਨਰ ਵਿਭਾਗ ਤੋਂ ਉਨ੍ਹਾਂ ਰਾਜਾਂ ਦੀ ਪਹਿਚਾਣ ਸਾਹਮਣੇ ਲਿਆਉਣ ਦੀ ਲਗਾਤਾਰ ਮੰਗ ਕਰ ਰਹੇ ਸਨ, ਜੋ ਹੈਕਰਾਂ ਦਾ ਨਿਸ਼ਾਨਾ ਬਣੇ ਸਨ। ਉਨ੍ਹਾਂ ਨੇ ਕਿਹਾ ਕਿ ਰਾਜਾਂ ਨੂੰ ਸਹੀ ਸਮੇਂ ‘ਤੇ ਸੂਚਨਾ ਦੇ ਦਿੱਤੀ ਜਾਣੀ ਚਾਹੀਦੀ ਹੈ ਤਾਂ ਜੋ ਉਹ ਆਪਣੀ ਸਾਈਬਰ ਸੁਰੱਖਿਆ ਨੂੰ ਮਜ਼ਬੂਤ ਕਰ ਸਕਣ।

Facebook Comment
Project by : XtremeStudioz