Close
Menu

ਅਰਬ ਤੇ ਮੁਸਲਿਮ ਦੇਸ਼ਾਂ ਨਾਲ ਸਾਡੇ ਗੁਪਤ ਸਬੰਧ ਹਨ: ਇਜ਼ਰਾਇਲੀ ਊਰਜਾ ਮੰਤਰੀ

-- 21 November,2017

ਯੇਰੁਸ਼ਲਮ — ਇਜ਼ਰਾਇਲ ਦੇ ਇਕ ਕੇਂਦਰੀ ਮੰਤਰੀ ਨੇ ਸੋਮਵਾਰ ਨੂੰ ਕਿਹਾ ਇਜ਼ਰਾਇਲ ਦੇ ਕਈ ਅਰਬ ਅਤੇ ਮੁਸਲਿਮ ਦੇਸ਼ਾਂ ਨਾਲ ਗੁਪਤ ਸਬੰਧ ਹਨ ਪਰ ਹੋਰ ਪੱਖਾਂ ਦੀ ਬੇਨਤੀ ‘ਤੇ ਉਹ ਉਨ੍ਹਾਂ ਦਾ ਨਾਂ ਲੈਣ ਲਈ ਮਜ਼ਬੂਰ ਨਹੀਂ ਹਨ। ਇਜ਼ਰਾਇਲ ਦੇ ਹਥਿਆਰਬੰਦ ਬਲਾਂ ਦੇ ਮੁਖੀ ਨੇ ਸਾਊਦੀ ਦੀ ਸਰਕਾਰੀ ਸਮਾਚਾਰ ਵੈਬਸਾਈਟ ਨੂੰ ਦੁਰਲੱਭ ਇੰਟਰਵਿਊ ਦਿੱਤਾ ਹੈ। ਵੀਰਵਾਰ ਨੂੰ ਇਹ ਇੰਟਰਵਿਊ ਪ੍ਰਕਾਸ਼ਿਤ ਹੋਣ ਤੋਂ ਬਾਅਦ ਅਰਬ ਦੇਸ਼ਾਂ ਨਾਲ ਇਜ਼ਰਾਇਲ ਦੇ ਸਬੰਧਾਂ ਨੂੰ ਲੈ ਕੇ ਚਰਚਾ ਫਿਰ ਤੋਂ ਗਰਮ ਹੋ ਗਈ ਹੈ। ਇਸ ਤੋਂ ਪਹਿਲਾਂ ਬੇਂਜਾਮਿਨ ਨੇਤਨਿਆਹੂ ਨੇ ਵੀ ਅਜਿਹੇ ਸੰਕੇਤ ਦਿੱਤੇ ਸਨ। ਉਥੇ ਹੀ ਹਿੱਜਬੁੱਲਾ ਨੇ ਵੀ ਸਾਊਦੀ ਅਰਬ ‘ਤੇ ਦੋਸ਼ ਲਗਾਇਆ ਸੀ ਕਿ ਉਹ ਇਜ਼ਰਾਇਲ ਨੂੰ ਲੇਬਨਾਨ ਦੇ ਸ਼ਿਆ ਸਮੂਹ ‘ਤੇ ਹਮਲੇ ਕਰਨ ਲਈ ਉਕਸਾ ਰਿਹਾ ਹੈ। ਇਜ਼ਰਾਇਲ ਦੇ ਊਰਜਾ ਮੰਤਰੀ ਯੁਵਲ ਸਟੀਨੀਟਜ ਨੇ ਇਜ਼ਰਾਇਲ ਦੇ ਫੌਜੀ ਰੇਡੀਓ ‘ਤੇ ਸੋਮਵਾਰ ਨੂੰ ਕਿਹਾ, ‘ਕੁੱਝ ਅਰਬ ਅਤੇ ਮੁਸਲਿਮ ਦੇਸ਼ਾਂ ਨਾਲ ਸਾਡੇ ਗੁਪਤ ਸਬੰਧ ਹਨ।’

Facebook Comment
Project by : XtremeStudioz