Close
Menu

ਅਲਬਰਟਾ ‘ਚ ਮੌਸਮ ਨੇ ਬਦਲੇ ਮਿਜਾਜ਼, ਪ੍ਰਭਾਵਿਤ ਹੋਈ ਆਵਾਜਾਈ

-- 25 May,2017

ਅਲਬਰਟਾ— ਕੈਨੇਡਾ ਦੇ ਸੂਬੇ ਅਲਬਰਟਾ ‘ਚ ਮੌਸਮ ਆਪਣੇ ਮਿਜਾਜ਼ ਬਦਲ ਰਿਹਾ ਹੈ ਅਤੇ ਇਸ ਕਾਰਨ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਅਲਬਰਟਾ ਦੇ ਦੱਖਣੀ ਇਲਾਕੇ ‘ਚ ਬੁੱਧਵਾਰ ਨੂੰ ਤੇਜ਼ ਹਵਾਵਾਂ, ਮੀਂਹ ਅਤੇ ਬਰਫਬਾਰੀ ਸ਼ੁਰੂ ਹੋਈ, ਜਿਸ ਕਾਰਨ ਮੌਸਮ ਹੋਰ ਵੀ ਠੰਡਾ ਹੋ ਗਿਆ। ਇੱਥੇ ਲਗਭਗ 20 ਤੋਂ 30 ਮਿਲੀ ਮੀਟਰ ਦੀ ਰਫਤਾਰ ਨਾਲ ਮੀਂਹ ਪਿਆ। ਮੌਸਮ ਵਿਭਾਗ ਨੇ ਕਿਹਾ ਕਿ ਪੂਰਬੀ ਸੈਂਟਰਲ ਅਲਬਰਟਾ ‘ਚ ਹਵਾਵਾਂ ਹੋਰ ਵੀ ਤੇਜ਼ ਹੋ ਸਕਦੀਆਂ ਹਨ।
ਅਡਮਿੰਟਨ ਕੌਮਾਂਤਰੀ ਹਵਾਈ ਅੱਡੇ ਤੋਂ ਜਾਣ ਵਾਲੀਆਂ ਉਡਾਣਾਂ ਇਸ ਕਾਰਨ ਪ੍ਰਭਾਵਿਤ ਹੋਈਆਂ ਅਤੇ ਕੁੱਝ ਦੇਰੀ ਨਾਲ ਰਵਾਨਾ ਹੋਈਆਂ। ਹੋਰ ਵੀ ਬਹੁਤ ਸਾਰੀਆਂ ਉਡਾਣਾਂ ਦੇ ਆਉਣ ਅਤੇ ਜਾਣ ਦੇ ਸਮੇਂ ਬਦਲੇ ਗਏ ਜਿਸ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਜ਼ਿਕਰਯੋਗ ਹੈ ਕਿ ਕੁੱਝ ਦਿਨ ਪਹਿਲਾਂ ਕੈਨੇਡਾ ਦੇ ਕਈ ਸ਼ਹਿਰਾਂ ‘ਚ ਮੌਸਮ ਖਰਾਬ ਸੀ ਅਤੇ ਲੋਕਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਤੇਜ਼ ਹਵਾਵਾਂ ਅਤੇ ਬਰਫਬਾਰੀ ਕਾਰਨ ਫੁੱਲਾਂ ਦੀ ਖੇਤੀ ਕਰਨ ਵਾਲਿਆਂ ਨੂੰ ਵੀ ਨੁਕਸਾਨ ਹੋ ਸਕਦਾ ਹੈ।

Facebook Comment
Project by : XtremeStudioz