Close
Menu

ਅਲਬਰਟਾ ਬਜਟ 2018: ਵਿੱਤ ਮੰਤਰੀ ਵੱਲੋਂ 8.8 ਬਿਲੀਅਨ ਡਾਲਰ ਦੇ ਘਾਟੇ ਵਾਲਾ ਬਜਟ ਪੇਸ਼

-- 24 March,2018

* ਅਗਲੇ ਪੰਜ ਸਾਲਾਂ ਤੱਕ ਸੰਤੁਲਿਤ ਬਜਟ ਦੀ ਪੇਸ਼ੀਨਗੋਈ
* ਤੇਲ ਪਾਈਪਲਾਈਨ ਦੇ ਪਾਸਾਰ ਤੇ ਕਾਰਬਨ ਟੈਕਸ ਤੋਂ ਆਮਦਨ ‘ਤੇ ਸੁੱਟੀਆਂ ਡੋਰਾਂ
* ਐਡਮਿੰਟਨ ਤੇ ਕੈਲਗਰੀ ਦੇ ਵਿਕਾਸ ਪ੍ਰਾਜੈਕਟਾਂ ਵਾਸਤੇ ਵਿਸ਼ੇਸ਼ ਫੰਡ ਮੁਹੱਈਆ ਕਰਵਾਏ ਜਾਣਗੇ
* 20 ਨਵੇਂ ਸਕੂਲ ਬਣਾਏ ਜਾਣਗੇ * ਅਲਬਰਟਾ ਯੂਨੀਵਰਸਿਟੀ ਨੂੰ ਵਿਸ਼ੇਸ਼ ਗਰਾਂਟ
* ਸਕੂਲਾਂ ਵਿਚ ਵਿਦਿਆਰਥੀਆਂ ਲਈ  ਲੰਚ ਪ੍ਰੋਗਰਾਮ ਵਿਚ ਵਾਧਾ
* ਸਸਤੇ ਘਰਾਂ ਲਈ 9 ਨਵੇਂ ਪ੍ਰਾਜੈਕਟ ਆਰੰਭ ਹੋਣਗੇ
* ਐਲ ਆਰ ਟੀ ਸਹੂਲਤ ਵਿਚ ਵਾਧੇ ਲਈ ਫੰਡਿੰਗ

ਅਲਬਰਟਾ, (ਦੀਪਕ ਕੁਮਾਰ ): ਅਲਬਰਟਾ ਸਰਕਾਰ ਵੱਲੋਂ ਅਗਲੇ ਪੰਜ ਸਾਲਾਂ ਦੌਰਾਨ ਆਪਣਾ ਬਜਟ ਸੰਤੁਲਿਤ ਬਣਾਉਣ ਲਈ ਟੀਚੇ ਮਿੱਥ ਲਏ ਗਏ ਹਨ, ਜਿਨ•ਾਂ ਤਹਿਤ ਆਉਣ ਵਾਲੇ ਸਾਲ ਦੌਰਾਨ ਵਿੱਤੀ ਘਾਟਾ 9 ਬਿਲੀਅਨ ਡਾਲਰ ਤੋਂ ਹੇਠਾਂ ਲਿਆਉਣਾ ਵੀ ਸ਼ਾਮਲ ਹੈ ਪਰ ਇਸ ਦਾ ਬਲਿਊਪ੍ਰਿੰਟ ਜ਼ਾਹਰਾ ਤੌਰ ‘ਤੇ ਹਾਲੇ ਉਸਾਰੀ ਨਾ ਜਾ ਸਕੀ ਪਾਈਪਲਾਈਨ ਦੀ ਸਮਰੱਥਾ ਅਤੇ ਫੈਡਰਲ ਸਰਕਾਰ ਵੱਲੋਂ ਕਾਰਬਨ ਟੈਕਸ ਵਿਚ 2021 ਤੋਂ ਕੀਤੇ ਜਾਣ ਵਾਧੇ ਤੋਂ ਹੋਣ ਵਾਲੀ ਆਮਦਨ ‘ਤੇ ਨਿਰਭਰ ਕਰਦਾ ਹੈ। ਵਿਧਾਨ  ਸਭਾ ਵਿਚ ਪੇਸ਼ ਕੀਤੇ ਗਏ ਸਾਲ 2018-19 ਦੇ ਬਜਟ ‘ਚ ਕਿਹਾ ਗਿਆ ਹੈ ਕਿ ਇਸ ਸਾਲ ਕੁੱਲ ਕਰਜ਼ਾ 54 ਬਿਲੀਅਨ ਡਾਲਰ ਦਾ ਅੰਕੜਾ ਪਾਰ ਕਰ ਲਵੇਗਾ ਅਤੇ ਇਹ ਕਰਜ਼ਾ 2023-24 ਤੱਕ ਅਲਬਰਟਾ ਦੇ ਵਿੱਤੀ ਖਰਚੇ ਤੋਂ ਮੁਕਤ ਹੋਣ ਦੇ ਮਿੱਥੇ ਗਏ ਸਮੇਂ ਤੱਕ 96 ਬਿਲੀਅਨ ਡਾਲਰ ਦੇ ਅੰਕੜੇ ਨੂੰ ਪਾਰ ਕਰ ਜਾਵੇਗਾ, ਜਦੋਂ ਸਰਕਾਰ ਨੇ 700 ਮਿਲੀਅਨ ਡਾਲਰ ਸਰਪਲੱਸ ਹੋਣ ਦੀ ਭਵਿੱਖਬਾਣੀ ਕੀਤੀ ਹੈ । ਬਜਟ ਬਾਰੇ ਜਾਣਕਾਰੀ ਦਿੰਦਿਆਂ ਅਲਬਰਟਾ ਦੇ ਵਿੱਤ ਮੰਤਰੀ ਜੋਏ ਸੇਸੀ ਨੇ ਕਿਹਾ ਕਿ, ‘ਇਹੀ ਗੱਲ ਹੈ ਜੋ ਇਹ ਯਕੀਨੀ ਬਣਾਏਗੀ ਕਿ ਅਸੀਂ ਮਹੱਤਵਪੂਰਨ ਪ੍ਰੋਗਰਾਮਾਂ ਅਤੇ ਸੇਵਾਵਾਂ ਤੋਂ ਬਗੈਰ ਹੋਰ ਕੁਝ ਨਹੀਂ ਕੀਤਾ, ਜਿਨ•ਾਂ ‘ਤੇ ਅਲਬਰਟਾ ਵਾਸੀਆਂ ਨੂੰ ਭਰੋਸਾ ਹੈ।’ ਉਨ•ਾਂ ਅੱਗੇ ਕਿਹਾ ਕਿ ‘ਅਸੀਂ ਆਪਣੀ ਸਥਿਤੀ ਨੂੰ ਚੰਗੀ ਤਰ•ਾਂ ਸੰਭਾਲ ਰਹੇ ਹਾਂ। ਅਸੀਂ ਆਪਣੀ ਅਰਥਵਿਵਸਥਾ ਦਾ ਵਿਕਾਸ ਕਰਾਂਗੇ ਅਤੇ ਆਉਣ ਵਾਲੇ ਲੰਬੇ ਸਮਾਂ ਲਈ ਉਚਿਤ ਕਦਮ ਉਠਾਏ ਜਾ ਰਹੇ ਹਨ।
ਓਧਰ ਵਿਰੋਧੀ ਧਿਰ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਆਗੂ ਜੇਸਨ ਕੇਨੀ ਨੇ ਵਿੱਤੀ ਯੋਜਨਾ ਨੂੰ ਲਾਪਰਵਾਹੀ ਵਾਲੀ ਅਤੇ ਵਿਸ਼ੇਸ਼ ਤੌਰ ‘ਤੇ ਸੱਚਾਈ ਤੋਂ ਕੋਹਾਂ ਦੂਰ ਕਰਾਰ ਦਿੱਤਾ ਹੈ ਕਿਉਂਕਿ ਇਹ ਯੋਜਨਾ ਵੱਡੇ ਤੌਰ ‘ਤੇ ਟਰਾਂਸ ਮਾਊਂਟੇਨ ਪਾਈਪਲਾਈਨ ਦੇ ਪਸਾਰ ‘ਤੇ ਨਿਰਭਰ ਕਰਦੀ ਹੈ ਅਤੇ ਇਹ ਭਵਿੱਖਬਾਣੀ ਵੀ ਕਰਦੀ ਹੈ ਕਿ ਵਿਅਕਤੀਗਤ ਤੇ ਕਾਰਪੋਰੇਟ ਆਮਦਨ ਕਰਾਂ ਵਿਚ ਭਾਰੀ ਵਾਧਾ ਕੀਤਾ ਜਾਣ ਵਾਲਾ ਹੈ। ਕੇਨੀ ਨੇ ਕਿਹਾ ਕਿ ਪੰਜ ਸਾਲਾਂ ਦੌਰਾਨ ਅਸੀਂ ਜਨਤਕ ਸੇਵਾਵਾਂ ਵਾਸਤੇ ਫੰਡ ਦੇਣ ਦੀ ਬਜਾਏ ਬੈਂਕਾਂ ਦੇ ਵਿਆਜ ਦੀ ਅਦਾਇਗੀ ਉਪਰ ਬਿਲੀਅਨ ਡਾਲਰ ਖਰਚ ਕਰਾਂਗੇ। ਐੱਨ ਡੀ ਪੀ ਆਪਣੇ ਕੋਰਸ ‘ਚ ਤਬਦੀਲੀ ਕਰਨ ਜਾ ਰਹੀ ਸੀ ਤਾਂ ਇਸ ਲਈ ਜੇਕਰ ਕੋਈ ਸੁਝਾਅ ਹੋ ਸਕਦਾ ਸੀ ਤਾਂ ਉਹ ਇਹ ਸੀ ਕਿ ਐੱਨ ਡੀ ਪੀ ਦੇ ਅੱਜ ਦੇ ਬਜਟ ਵਿਚ ਸ਼ਾਨਦਾਰ ਢੰਗ ਨਾਲ ਉਜਾੜਾ ਕੀਤਾ ਗਿਆ ਸੀ।
ਉਧਰ ਐੱਨ ਡੀ ਪੀ ਸਰਕਾਰ ਦਾ ਕਹਿਣਾ ਹੈ ਕਿ ਉਹ ਅਲਬਰਟਾ ਵਾਸੀਆਂ ਨਾਲ ਲਗਾਤਾਰ ਸੰਪਰਕ ਰੱਖ ਰਹੀ ਹੈ। ਸਰਕਾਰ ਵੱਲੋਂ ਕੈਪੀਟਲ ਪ੍ਰਾਜੈਕਟਾਂ, ਜਿਵੇਂ ਪੁਲਾਂ, ਹਸਪਤਾਲਾਂ, ਸਕੂਲਾਂ ਅਤੇ ਪਬਲਿਕ ਸੈਕਟਰ ‘ਚ ਰੁਜ਼ਗਾਰ ਲਈ ਉਤਸ਼ਾਹਜਨਕ ਖਰਚੇ ਕੀਤੇ ਗਏ ਹਨ  ਭਾਵੇਂਕਿ ਤੇਲ ਕੀਮਤਾਂ ਵਿਚ ਆਈ ਗਿਰਾਵਟ ਕਾਰਨ ਮੰਦੀ ਵਾਲਾ ਦੌਰ ਰਿਹ। ਪ੍ਰੀਮੀਅਰ ਰੇਚਲ ਨੋਟਲੀ ਦੀ ਸਰਕਾਰ  ਦਾ ਦਾਅਵਾ ਹੈ ਕਿ ਸੂਬਾ ਮਾੜੀ ਸਥਿਤੀ ਵਿਚੋਂ ਬਾਹਰ ਨਿਕਲ ਆਇਆ ਹੈ ਅਤੇ ਉਧਾਰ ਰੇਟਿੰਗ ਏਜੰਸੀਆਂ ਦੇ ਦਬਾਅ ਤੋਂ ਬਾਅਦ-ਹੁਣ ਸਮਾਂ ਹੈ ਕਿ 2023-24 ਤੱਕ ਵਿੱਤੀ ਘਾਟੇ ਨੂੰ ਖਤਮ ਕਰਨ ਲਈ ਅੱਗੇ ਵੱਲ ਵਧਿਆ ਜਾਵੇ। ਪਿਛਲੇ ਸਾਲ ਸੂਬੇ ਦਾ ਵਿੱਤੀ ਘਾਟਾ 10.7 ਬਿਲੀਅਨ ਚੱਲ ਰਿਹਾ ਸੀ। ਮੌਜੂਦਾ ਵਿੱਤੀ ਸਾਲ ਦੌਰਾਨ ਵਿੱਤੀ ਘਾਟਾ 9 ਬਿਲੀਅਨ ਡਾਲਰ ਰਹਿਣ ਦੀ ਸੰਭਾਵਨਾ ਹੈ ਅਤੇ ਸਰਕਾਰ ਦਾ 2018-19 ਦੇ ਵਿੱਤੀ ਸਾਲ ਦੌਰਾਨ ਇਸ ਵਿੱਤੀ ਘਾਟੇ ਨੂੰ 8.8 ਬਿਲੀਅਨ ਡਾਲਰ ਤੱਕ ਲਿਆਉਣ ਦਾ ਅਨੁਮਾਨ ਹੈ ਜੋ ਪਿਛਲੇ ਅਨੁਮਾਨਤ ਘਾਟੇ ਨਾਲੋਂ 1.5 ਬਿਲੀਅਨ ਡਾਲਰ ਘੱਟ ਹੈ। ਐੱਨ ਡੀ ਪੀ ਸਰਕਾਰ ਨੇ ਕਿਹਾ ਕਿ ਇਹ ਪ੍ਰਾਜੈਕਟਾਂ ਦੀ ਉਸਾਰੀ ਦੀ ਰਫ਼ਤਾਰ ਹੌਲੀ ਕਰੇਗਾ ਪਰ ਸਮਾਜਕ ਸੇਵਾਵਾਂ ਨੂੰ ਟਿਕਾਣੇ ਸਿਰ ਰੱਖੇਗਾ, ਜਿਨ•ਾਂ ਵਿਚ ਸਕੂਲ ਲੰਚ ਪ੍ਰੋਗਰਾਮ ਨੂੰ ਵਧਾ ਕੇ 30,000 ਤੋਂ 50,000 ਵਿਦਿਆਰਥੀ ਕਰਨਾ ਸ਼ਾਮਲ ਹੈ। ਸੂਬੇ ਦੀ ਅਰਥਵਿਵਸਥਾ ਨੂੰ ਹੋਰ ਅਪਗਰੇਡਿੰਗ ਕਰਨ ਦੇ ਨਾਲ ਵਿਭਿੰਨਤਾ ਵੱਲ ਵਧਣ ਅਤੇ ਪੈਟਰੋ-ਕੈਮੀਕਲ, ਟੈਕ ਤੇ ਮੈਨੂਫੈਕਚਰਿੰਗ ਖੇਤਰਾਂ ਤੋਂ ਇਲਾਵਾ ਇਹ ਪ੍ਰਭਾਵਸ਼ਾਲੀ ਢੰਗ ਨਾਲ ਹੋਰ ਗੈਰ-ਨਵਿਆਉਣਯੋਗ ਆਮਦਨ ਸਰੋਤਾਂ ‘ਤੇ ਧਿਆਨ ਕੇਂਦਰਤ ਕਰੇਗਾ। 
ਅਲਬਰਟਾ ਦਾ ਮੌਜੂਦਾ ਕਾਰਬਨ ਟੈਕਸ 30 ਡਾਲਰ ਪ੍ਰਤੀ ਟਨ ਹੈ ਅਤੇ ਇਸ ਦਾ ਮਾਲੀਆ ਮੁੱਖ ਤੌਰ ‘ਤੇ ਖਪਤਕਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਰਿਆਇਤਾਂ, ਕੋਲੇ ਤੋਂ ਬਣਨ ਵਾਲੀ ਬਿਜਲੀ ਵਿਚ ਹੋਣ ਵਾਲੀ ਕਟੌਤੀ ਅਤੇ ਗਰੀਨ ਹਾਊਸਾਂ ਦੀ ਨਿਕਾਸੀ ਘਟਾਉਣ ਲਈ ਹੋਰ ਦੂਸਰੇ ਪ੍ਰੋਗਰਾਮਾਂ ਵੱਲ ਚਲਾ ਜਾਂਦਾ ਹੈ। ਫੈਡਰਲ ਲਿਬਰਲ ਸਰਕਾਰ ਨੇ ਨਵਾਂ ਕਾਰਬਨ ਟੈਕਸ 40 ਡਾਲਰ ਪ੍ਰਤੀ ਟਨ ਨਿਰਧਾਰਤ ਕੀਤਾ ਹੈ ਜੋ 2021 ਤੋਂ ਲਾਗੂ ਹੋਵੇਗਾ ਅਤੇ 2022 ਵਿਚ ਇਹ ਦਰ 50 ਡਾਲਰ ਪ੍ਰਤੀ ਟਨ ਹੋ ਜਾਵੇਗੀ, ਜਿਸ ਵਿਚੋਂ ਸੂਬਿਆਂ ਨੂੰ ਵੀ ਮਾਲੀਆ ਮਿਲੇਗਾ। ਅਲਬਰਟਾ ਨੇ ਆਪਣੇ ਬਜਟ ਦੇ ਦਸਤਾਵੇਜ਼ਾਂ ਵਿਚ ਕਿਹਾ ਹੈ ਕਿ ‘ਫੈਡਰਲ ਸਰਕਾਰ ਵੱਲੋਂ ਪ੍ਰਸਤਾਵਤ ਕਾਰਬਨ ਕੀਮਤ ਨਾਲ ਟਰਾਂਸ ਮਾਊਂਟੇਨ ਪਾਈਪਲਾਈਨ ਦੀ ਉਸਾਰੀ ਹੋ ਜਾਵੇਗੀ ।  ਫੈਡਰਲ ਸਰਕਾਰ ਵੱਲੋਂ ਲਾਏ ਗਏ ਕਾਰਬਨ ਟੈਕਸ ਰਾਹੀਂ ਸੂਬੇ ਦੇ ਮੁਢਲੇ ਹਿੱਸੇ ਤੋਂ 2023-24 ਦੌਰਾਨ 1 ਬਿਲੀਅਨ ਡਾਲਰ ਦਾ ਕਾਰਬਨ ਟੈਕਸ ਮਿਲੇਗਾ। ਵਿੱਤ ਮੰਤਰੀ ਸੇਸੀ ਨੇ ਕਿਹਾ ਕਿ ਜਿਵੇਂ ਕਿ ਸਾਡੀ ਅਰਥ ਵਿਵਸਥਾ ਸਰਕਾਰੀ ਪ੍ਰੋਤਸਾਹਨ ਤੇ ਘੱਟ ਨਿਰਭਰ ਕਰਦੀ ਹੈ, ਤੋਂ ਇਲਾਵਾ ਕਾਰਬਨ ਟੈਕਸ ਮਾਲੀਆ ਸਾਡੀ ਅਧਾਰ ਰੇਖਾ ਨੂੰ ਸੁਧਾਰਨ ਵਿੱਚ ਮਦਦ ਕਰੇਗਾ। ਅਲਬਰਟਾ ਸਰਕਾਰ ਨੂੰ ਆਪਣੀ ਆਰਥਿਕਤਾ ਦੀ ਮਜ਼ਬੂਤੀ ਵਾਸਤੇ ਕਿੰਡਰ ਮੌਰਗਨ ਦੀ 7.4 ਬਿਲੀਅਨ ਡਾਲਰ ਦੀ ਟਰਾਂਸ ਮਾਉਂਟੇਨ ਪਾਈਪਲਾਈਨ ਵਿਚ ਪਸਾਰ ਦੀ ਵੀ ਵੱਡੀ ਜ਼ਰੂਰਤ ਹੈ। ਨਵੀਂ ਪਾਈਪਲਾਈਨ ਦੀ ਸਮਰੱਥਾ ਵਧਾਉਣਾ ਸੂਬੇ ਲਈ ਨਵੇਂ ਕੌਮਾਂਤਰੀ ਬਜ਼ਾਰਾਂ ਵਿੱਚ ਆਪਣਾ ਤੇਲ ਭੇਜਣ ਲਈ ਬਹੁਤ ਹੀ ਮਹੱਤਵਪੂਰਨ ਹੈ। ਜੇਕਰ ਸਰਕਾਰ ਵੱਲੋਂ ਨਿਰਧਾਰਤ ਐਨਬਰਿਜ ਇਨਕਾਰਪੋਰੇਟ ਦੀ ਲਾਈਨ 3 ਨੂੰ ਬਦਲ ਕੇ 2020 ਵਿੱਚ ਨਵੀਂ ਲਾਈਨ ਚਾਲੂ ਕੀਤੀ ਜਾਂਦੀ ਹੈ ਅਤੇ ਟਰਾਂਸ ਮਾਉਂਟੇਨ ਪਸਾਰ 2021 ਤੱਕ ਉਸਰ ਜਾਂਦਾ ਹੈ ਤਾਂ ਅਲਬਰਟਾ ਦਾ ਕੁਲ ਘਰੇਲੂ ਉਤਪਾਦ 2023 ਤੱਕ ਡੇਢ ਤੋਂ 2 ਫੀਸਦੀ ਤੱਕ ਵਧ ਜਾਵੇਗਾ।

ਐਡਮਿੰਟਨ ਲਈ ਕੀ ਹੈ ਬਜਟ ਵਿਚ
ਸਕੂਲ/ਯੂਨੀਵਰਸਿਟੀ
2018 ਦੇ ਬਜਟ ਵਿੱਚ 20 ਨਵੇਂ ਸਕੂਲਾਂ ‘ਤੇ ਤਕਰੀਬਨ 393 ਮਿਲੀਅਨ ਡਾਲਰ ਖਰਚੇ ਜਾਣਗੇ  ਇਨ•ਾਂ ਵਿੱਚੋਂ ਦੱਖਣੀ ਐਡਮਿੰਟਨ ਵਿੱਚ ਇਕ ਸਕੂਲ ਬਾਰੇ ਪਹਿਲਾਂ ਹੀ ਐਲਾਨ ਕੀਤਾ ਗਿਆ ਸੀ। ਸਕੂਲਾਂ ਦੀਆਂ ਲੁਕੇਸ਼ਨਾਂ ਛੇਤੀ ਹੀ ਜਨਤਕ ਕਰ ਦਿੱਤੀਆਂ ਜਾਣਗੀਆਂ। ਯੂਨੀਵਰਸਿਟੀ ਆਫ ਅਲਬਰਟਾ ਨੂੰ ਆਪਣੇ ਅਨਰਜੀ ਸਿਸਟਮ ਨੂੰ ਅਪਗ੍ਰੇਡ ਕਰਨ ਲਈ 30 ਮਿਲੀਅਨ ਡਾਲਰ ਮਿਲੇ ਹਨ ਇਸ ਲਈ ਯੂਨੀਵਰਸਿਟੀ ਹੁਣ ਆਪਣੇ ਕੈਂਪਸ ਦੀ ਬਿਜਲੀ ਪ੍ਰਣਾਲੀ ਸਮਰੱਥਾ ਨੂੰ ਵਧਾ ਸਕਦੀ ਹੈ। ਯੂਨੀਵਰਸਿਟੀ ਦੀ ਡੈਂਟਿਸਰੀ ਤੇ ਫਾਰਮੇਸੀ ਨੂੰ ਇਸ ਸਾਲ ਆਪਣੇ ਕਾਰਜਾਤਮਕ ਨਵੀਨੀਕਰਨ ਲਈ 52 ਮਿਲੀਅਨ ਡਾਲਰ ਮਿਲੇ ਹਨ। ਫੋਰਟ ਮੈਕਮਰੀ ਦੇ ਕੇਆਨੋ ਕਾਲਜ ਨੂੰ ਕੈਂਪਸ ਅਪਗ੍ਰੇਡ ਕਰਨ ਲਈ 8 ਮਿਲੀਅਨ ਡਾਲਰ ਮਿਲਣਗੇ।
-ਐਲ ਆਰ ਟੀ ਫੰਡਿੰਗ
ਸੂਬਾ ਸਰਕਾਰ ਨੇ ਅਗਲੇ ਦਸ ਸਾਲਾਂ ਵਾਸਤੇ ਲਾਈਟ ਰੇਲ ਟਰਾਂਜਿਟ ਲਈ ਤਿੰਨ ਬਿਲੀਅਨ ਡਾਲਰ ਦੇਣ ਦਾ ਵਾਅਦਾ ਕੀਤਾ ਹੈ। ਸੂਬਾ ਸਰਕਾਰ ਨੇ ਪਿਛਲੀਆਂ ਗਰਮੀਆਂ ਵਿੱਚ ਪਹਿਲਾਂ ਹੀ ਕੈਲਗਰੀ ਦੀ ਗਰੀਨ ਲਾਈਨ ਲਈ 1.53 ਬਿਲੀਅਨ ਡਾਲਰ ਦਾ ਐਲਾਨ ਕੀਤਾ ਸੀ ਪਰ ਐਡਮਿੰਟਨ ਪ੍ਰੋਜੈਕਟਾਂ ਦਾ ਹਾਲੇ ਨਿਰਧਾਰਨ ਨਹੀਂ ਕੀਤਾ ਗਿਆ ਜਦੋਂਕਿ ਸਰਕਾਰ ਸ਼ਹਿਰੀ ਪ੍ਰਸ਼ਾਸਨ ਦੀ ਆਪਣੀਆਂ ਯੋਜਨਾਵਾਂ ਨੂੰ ਫਾਈਨਲ ਕਰਨ ਦੀ ਉਡੀਕ ਕਰਦੀ ਹੈ। 
-ਸਿਹਤ
ਬਜਟ ‘ਚ ਐਡਮਿੰਟਨ ਹੈਲਥ ਕੇਅਰ ਸਹੂਲਤਾਂ ਲਈ ਇਸ ਸਾਲ ਕਈ ਮਿਲੀਅਨ ਡਾਲਰ ਰੱਖੇ ਗਏ ਹਨ। ਸ਼ਹਿਰ ਵਿਚ ਨਵਾਂ ਹਸਪਤਾਲ ਉਸਾਰਨ ਲਈ ਪਿਛਲੇ ਸਾਲ ਦੇ ਬਜਟ ਵਿਚ 5 ਮਿਲੀਅਨ ਡਾਲਰ ਦਾ ਐਲਾਨ ਕੀਤਾ ਗਿਆ ਸੀ, 13 ਮਿਲੀਅਨ ਡਾਲਰ ਮਿਸੇਰੀਕੋਰਡੀਆ ਕਮਿਊਨਿਟੀ ਹਸਪਤਾਲ ਦੇ ਆਧੁਨਿਕੀਕਰਨ ਪ੍ਰੋਗਰਾਮ ਵਾਸਤੇ 13 ਮਿਲੀਅਨ ਡਾਲਰ, ਰਾਇਲ ਅਲੈਗਜ਼ੈਂਡਰਾ ਹਸਪਤਾਲ ਵਿਖੇ ਨਵੀਂ ਚਾਈਲਡ ਐਂਡ ਐਡੋਲਸੈਂਟ ਮੈਂਟਲ ਹੈਲਥ ਬਿਲਡਿੰਗ ਲਈ 15 ਮਿਲੀਅਨ ਡਾਲਰ ਅਤੇ 6 ਮਿਲੀਅਨ ਸਟੋਲਰੀ ਚਿਲਡਰਨ ਹਸਪਤਾਲ ਦੇ ਕ੍ਰਿਟੀਕਲ ਕੇਅਰ ਪ੍ਰੋਗਰਾਮ ਲਈ ਹਨ। ਇਸ ਤੋਂ ਇਲਾਵਾ ਉੱਤਰੀ ਤੇ ਕੇਂਦਰੀ ਅਲਬਰਟਾ, ਐਡਸਨ ਹੈਲਥ ਕੇਅਰ ਸੈਂਟਰ ਨੂੰ ਇਸ ਸਾਲ 5 ਮਿਲੀਅਨ ਡਾਲਰ ਮਿਲਣਗੇ, ਫੋਰਟ ਮੈਕਮਰੀ ਦੇ ਰਿਹਾਇਸ਼ੀ ਸਹੂਲਤ ਵਾਲੇ ਕੇਅਰ ਸੈਂਟਰ ਨੂੰ 50 ਮਿਲੀਅਨ ਡਾਲਰ ਮਿਲਣਗੇ ਅਤੇ ਗਰੈਂਡ ਪ੍ਰੇਰੀ ਰਿਜਨਲ ਹਸਪਤਾਲ ਨੂੰ 126 ਮਿਲੀਅਨ ਡਾਲਰ ਮਿਲਣਗੇ। ਰੈੱਡ ਡੀਅਰ ਰਿਜਨਲ ਹਸਪਤਾਲ ਨੂੰ ਮੈਡੀਕਲ ਇੰਸਟਰੂਮੈਂਟ ਕਲੀਨਿੰਗ ਤੇ ਸਟਰਲਾਈਜ਼ੇਸ਼ਨ ਯੂਨਿਟ ਨੂੰ ਅਪਗਰੇਡ ਕਰਨ ਲਈ ਫੰਡਿੰਗ ਵਿਚ 59 ਮਿਲੀਅਨ ਡਾਲਰ ਹਿੱਸਾ ਮਿਲੇਗਾ।
ਪਬਲਿਕ ਸੇਫਟੀ
ਐਡਮਿੰਟਨ ਨੂੰ ਇਸ ਸਾਲ ਕੈਲਗਰੀ ਤੇ ਲੇਥਬਰਿਜ ਦੇ ਨਾਲ ਕੋਰਟ ਹਾਊਸ ਅਪਗਰੇਡ ਤੇ ਮੁਰੰਮਤ ਕਰਨ ਲਈ 2 ਮਿਲੀਅਨ ਡਾਲਰ ਦਾ ਹਿੱਸਾ ਮਿਲੇਗਾ। ਅਲਬਰਟਾ ਦੀ ਰਾਜਧਾਨੀ ਦੇ ਦੱਖਣ, ਰੈੱਡ ਡੀਅਰ ਜਸਟਿਸ ਸੈਂਟਰ ਨੂੰ ਫੰਡ ਵਜੋਂ 5 ਮਿਲੀਅਨ ਡਾਲਰ ਪ੍ਰਾਪਤ ਹੋਣਗੇ।
ਖੇਡਾਂ, ਕਲਾ ਤੇ ਮਨੋਰੰਜਨ
ਫੋਰਟ ਐਡਮਿੰਟਨ ਪਾਰਕ ਨੂੰ ਇਸ ਸਾਲ ਪਾਸਾਰ ਵਿਚ ਮਦਦ ਵਾਸਤੇ 14 ਮਿਲੀਅਨ ਡਾਲਰ ਦਾ ਫੰਡ ਮਿਲੇਗਾ। ਇਕ ਮਿਲੀਅਨ ਡਾਲਰ ਨਾਰਦਰਨ ਜੁਬਲੀ ਆਡੀਟੋਰੀਅਮ ਨੂੰ ਅਪਗਰੇਡ ਕਰਨ ‘ਤੇ ਖਰਚੇ ਜਾ ਰਹੇ ਹਨ ਜਦੋਂਕਿ 6 ਮਿਲੀਅਨ ਡਾਲਰ ਐਡਮਿੰਟਨ ਦੇ ਡਾਊਨਟਾਊਨ ਵਿਚ ਨਵੇਂ ਰਾਇਲ ਅਲਬਰਟਾ ਮਿਊਜ਼ੀਅਮ ਲਈ ਮਿਲਣਗੇ। ਸਰਕਾਰ ਨੇ ਵਿਨਸਪੀਅਰ ਸੈਂਟਰ ਲਈ 4 ਮਿਲੀਅਨ ਡਾਲਰ ਤੇ ਟੈਲਸ ਵਰਲਡ ਆਫ ਸਾਇੰਸ ਲਈ 4 ਮਿਲੀਅਨ ਡਾਲਰ ਨਿਰਧਾਰਤ ਕੀਤੇ ਹਨ। ਐਡਮਿੰਟਨ ਦੇ ਦੱਖਣ ਵਿਚ ਵੇਟਾਸਕਿਵਿਨ ਵਿਚ ਰੇਨੋਲਡਜ਼ ਅਲਬਰਟਾ ਮਿਊਜ਼ੀਅਮ ਨੂੰ ਨਵੇਂ ਫੈਸਿਲਟੀ ਹਾਊਸ ਲਈ 7 ਮਿਲੀਅਨ ਡਾਲਰ ਪ੍ਰਾਪਤ ਹੋਣਗੇ।
ਐੱਮ ਐੱਸ ਆਈ ਫੰਡਿੰਗ
ਮਿਊਂਸਪੈਲਿਟੀ ਸਸਟੇਨੇਬਿਲਟੀ ਇਨੀਸ਼ੀਏਟਿਵ, ਜੋ ਅਲਬਰਟਾ ਦੀਆਂ ਮਿਊਂਸਪੈਲਿਟੀਆਂ ਨੂੰ ਆਪਣਾ ਬੁਨਿਆਦੀ ਢਾਂਚਾ ਗ੍ਰਾਂਟ ਮੁਹੱਈਆ ਕਰਵਾਉਂਦਾ ਹੈ, ਕੈਲਗਰੀ ਤੇ ਐਡਮਿੰਟਨ ਲਈ ਸਾਂਝੇ ਤੌਰ ‘ਤੇ 152 ਮਿਲੀਅਨ ਡਾਲਰ ਘਟਾਏ ਜਾ ਰਹੇ ਹਨ ਕਿਉਂਕਿ ਸੂਬਾ ਸਰਕਾਰ ਦੀ ਇਨ•ਾਂ ਸ਼ਹਿਰਾਂ ਦੇ ਟਰਾਂਸਪੋਰਟੇਸ਼ਨ ਸਿਸਟਮ ਨੂੰ ਮਹੱਤਵਪੂਰਨ ਤੌਰ ‘ਤੇ ਵਿੱਤੀ ਸਹਾਇਤਾ ਦੇਣ ਦੀ ਵਚਨਬੱਧਤਾ ਹੈ। ਹਾਲਾਂਕਿ ਹੋਰਨਾਂ ਮਿਊਂਸਪੈਲਿਟੀਆਂ ਦੀ ਐੱਮਐੱਸਆਈ ਫੰਡਿੰਗ ਨਹੀਂ ਘਟਾਈ ਗਈ। ਐੱਮਐੱਸਆਈ ਪ੍ਰੋਗਰਾਮ 2021-22 ਵਿਚ ਸਮਾਪਤ ਹੋ ਜਾਵੇਗਾ ਪਰ ਸਰਕਾਰ ਦਾ ਕਹਿਣਾ ਹੈ ਕਿ ਇਸ ਦੀ ਜਗ•ਾ ਮਿਊਂਸਪੈਲਿਟੀਆਂ ਲਈ ਬੁਨਿਆਦੀ ਢਾਂਚਾ ਗ੍ਰਾਂਟ ਪ੍ਰੋਗਰਾਮ ਲਿਆਂਦਾ ਜਾ ਰਿਹਾ ਹੈ।
ਸਸਤੇ ਘਰ
ਮੌਜੂਦਾ ਬਜਟ ਵਿਚ ਸਰਕਾਰ ਵੱਲੋਂ ਅਲਬਰਟਾ ਦੇ ਪਰਿਵਾਰਾਂ ਨੂੰ ਸੁਰੱਖਿਆ, ਸਸਤੇ ਤੇ ਅੜਚਣਾਂ ਤੋਂ ਮੁਕਤ ਘਰ ਮੁਹੱਈਆ ਕਰਵਾਉਣ ਲਈ 9 ਨਵੇਂ ਪ੍ਰਾਜੈਕਟ ਸ਼ੁਰੂ ਕਰਨ ਦੇ ਟੀਚੇ ਤਹਿਤ 50 ਮਿਲੀਅਨ ਡਾਲਰ ਨਿਵੇਸ਼ ਕੀਤੇ ਜਾਣਗੇ। ਹਾਲਾਂਕਿ ਇਨ•ਾਂ ਰਿਹਾਇਸ਼ੀ ਪ੍ਰਾਜੈਕਟਾਂ ਬਾਰੇ ਐਲਾਨ ਹਾਲੇ ਨਹੀਂ ਕੀਤਾ ਗਿਆ, ਇਨ•ਾਂ ਵਿਚੋਂ ਇਕ ਐਡਮਿੰਟਨ ਵਿਚ ਉਸਾਰੇ ਜਾਣ ਦਾ ਅਨੁਮਾਨ ਹੈ।

ਕੈਲਗਰੀ ਲਈ ਕੀ ਹੈ
ਸਕੂਲ/ਐਜੂਕੇਸ਼ਨ
2018 ਦੇ ਬਜਟ ਵਿਚ 20 ਨਵੇਂ ਸਕੂਲਾਂ ਲਈ ਤਕਰੀਬਨ 393 ਮਿਲੀਅਨ ਡਾਲਰ ਨਿਰਧਾਰਤ ਕੀਤੇ ਹਨ, ਜਿਨ•ਾਂ ਵਿਚੋਂ ਘੱਟੋ-ਘੱਟ ਇਕ ਲੇਥਬ੍ਰਿਜ ਵਿਚ ਹੋਵੇਗਾ। ਫਿਰ ਵੀ ਨਵੇਂ ਸਕੂਲਾਂ ਦੀਆਂ ਜ਼ਿਆਦਾਤਰ ਲੋਕੇਸ਼ਨਾਂ ਦਾ ਹਾਲੇ ਐਲਾਨ ਕਰਨਾ ਬਾਕੀ ਹੈ। ਨਾਰਦਰਨ ਹਿਲਜ਼ ਏਰੀਆ ਕੈਲਗਰੀ ਦੇ ਹਾਈ ਸਕੂਲ ਲਈ ਇਸ ਸਾਲ ਦੇ ਬਜਟ ਵਿਚ ਕੋਈ ਵੀ ਰਾਸ਼ੀ ਨਿਰਧਾਰਤ ਨਹੀਂ ਕੀਤੀ ਹਾਲਾਂਕਿ ਇਸ ਸਕੂਲ ਨਾਲ ਸਬੰਧਤ ਕੁਝ ਮਾਪਿਆਂ ਨੇ ਇਲਾਕੇ ਵਿਚ ਸਕੂਲ ਬਣਾਉਣ ਦਾ ਸੱਦਾ ਦੇਣ ਲਈ ਰੈਲੀ ਕੀਤੀ ਸੀ। ਕੈਲਗਰੀ ਯੂਨੀਵਰਸਿਟੀ ਕੇ ਮੈਕਕਿੰਮੀ ਕੰਪਲੈਕਸ ਦੀ ਚੱਲ ਰਹੀ ਮੁਰੰਮਤ ਲਈ 75 ਮਿਲੀਅਨ ਡਾਲਰ ਮਿਲਣਗੇ ਜਦੋਂਕਿ ਯੂਨੀਵਰਸਿਟੀ ਆਫ ਲੇਥਬਰਿਜ ਦੇ ਡੈਸਟੀਨੇਸ਼ਨ ਪ੍ਰਾਜੈਕਟ, ਜੋ ਕਿ ਨਵੀਂ ਸਾਇੰਸ ਤੇ ਅਕਾਦਮਿਕ ਇਮਾਰਤ ਹੈ, ਨੂੰ ਪੂਰਾ ਕਰਨ ਲਈ 27 ਮਿਲੀਅਨ ਡਾਲਰ ਮਿਲਣਗੇ। ਦੱਖਣ-ਪੂਰਬੀ ਐਡਮਿੰਟਨ ਦੇ ਮੈਡੀਸਨ ਹੈਟ ਕਾਲਜ ਨੂੰ ਇਸ ਸਾਲ ਆਪਣੇ ਪੂਰਬੀ ਕੈਂਪਸ ਨੂੰ ਪੂਰਾ ਕਰਨ ਲਈ 4 ਮਿਲੀਅਨ ਡਾਲਰ ਮਿਲਣਗੇ।
ਸਿਹਤ
ਕੈਲਗਰੀ ਦੇ ਕੈਂਸਰ ਸੈਂਟਰ ਨੂੰ 295 ਡਾਲਰ ਦਿੱਤੇ ਗਏ ਹਨ, ਜਿਸ ਨਾਲ ਇਸ ਸਾਲ ਦੌਰਾਨ ਫੈਸਿਲਟੀ ਦੀ ਉਸਾਰੀ ‘ਤੇ ਖਰਚ ਕੀਤੇ ਜਾਣੇ ਹਨ। ਕੈਲਗਰੀ ਦੇ ਪੀਟਰ ਲੌਗਹੀਡ ਸੈਂਟਰ ਨੂੰ ਆਪਣੇ ਮੈਡੀਕਲ ਇੰਸਟਰੂਮੈਂਟ ਕਲੀਨਿੰਗ ਤੇ ਸਟਰਲਾਈਜ਼ੇਸ਼ਨ ਯੂਨਿਟਾਂ ਲਈ ਰੈੱਡ ਡੀਅਰ ਦੇ ਨਾਲ ਸਾਂਝੇ ਤੌਰ ‘ਤੇ 59 ਮਿਲੀਅਨ ਡਾਲਰ ਮਿਲਣਗੇ। ਪੀਟਰ ਲੌਗਹੀ] ਹਸਪਤਾਲ ਵੋਮੈਨਜ਼ ਸਰਵਿਸਿਜ਼, ਮੁਰੰਮਤ, ਲੈਬਾਰਟਰੀ ਵਿਕਸਿਤ ਕਰਨ ਅਤੇ ਉਸ ਦੇ ਮੈਂਟਲ ਹੈਲਥ ਇੰਟੈਨਸਿਵ ਕੇਅਰ ਯੂਨਿਟ ਲਈ 9 ਮਿਲੀਅਨ ਡਾਲਰ ਪ੍ਰਾਪਤ ਹੋਣਗੇ। ਫੁੱਟਹਿਲਜ਼ ਮੈਡੀਕਲ ਸੈਂਟਰ ਲਈ 7 ਮਿਲੀਅਨ ਡਾਲਰ ਅਤੇ ਹਸਪਤਾਲ ਦੀ ਪਾਵਰ ਪਲਾਂਟ ਸਮਰੱਥਾ ‘ਚ ਸੁਧਾਰ ਲਿਆਉਣ ਲਈ 15 ਮਿਲੀਅਨ ਡਾਲਰ ਮਿਲਣਗੇ।

ਜਨਤਕ ਸੁਰੱਖਿਆ
ਕੈਲਗਰੀ ਨੂੰ ਇਸ ਸਾਲ ਕੋਰਟ ਹਾਊਸ ਅਪਗਰੇਡ ਕਰਨ ਤੇ ਉਨ•ਾਂ ਦੀ ਮੁਰੰਮਤ ਲਈ ਐਡਮਿੰਟਨ ਤੇ ਲੇਥਬਰਿਜ ਦੇ ਨਾਲ 2 ਮਿਲੀਅਨ ਡਾਲਰ ਦਾ ਹਿੱਸਾ ਮਿਲੇਗਾ। ਇਕ ਮਿਲੀਅਨ ਡਾਲਰ ਕੈਲਗਰੀ ਦੇ ਬੋਅ ਕ੍ਰੋਅ ਫਾਇਰ ਸੈਂਟਰ ਨੂੰ ਨਵਿਆਉਣ ਤੇ ਪਾਸਾਰ ਕਰਨ ਲਈ ਜਾਣਗੇ। ਕੈਲਗਰੀ ਰਿਮਾਂਡ ਸੈਂਟਰ ਨੂੰ ਰਿਹਾਇਸ਼ੀ ਯੂਨਿਟਾਂ ਨੂੰ ਵੰਡਣ ਲਈ 3 ਮਿਲੀਅਨ ਡਾਲਰ ਮਿਲਣਗੇ। ਕਨਾਨਾਸਕਿਸ ਐਮਰਜੈਂਸੀ ਸਰਵਿਸਿਜ਼ ਸੈਂਟਰ ਨੂੰ ਇਸ ਸਾਲ 9 ਮਿਲੀਅਨ ਡਾਲਰ ਮਿਲਣਗੇ ਅਤੇ 7 ਮਿਲੀਅਨ ਡਾਲਰ ਅਲਬਰਟਾ ਦੇ ਪਹਿਲਾਂ ਰਿਸਪਾਂਡਰਜ਼ ਰੇਡੀਓ ਕਮਿਊਨੀਕੇਸ਼ਨਜ਼ ਸਿਸਟਮ ‘ਤੇ ਖਰਚੇ ਜਾਣਗੇ। ਨਾਰਥ ਕੈਲਗਰੀ ਦੇ ਰੈਡ ਰੀਡ ਜਸਟਿਸ ਸੈਂਟਰ ਨੂੰ 5 ਮਿਲੀਅਨ ਡਾਲਰ ਦਾ ਫੰਡ ਮਿਲੇਗਾ।
ਖੇਡਾਂ, ਕਲਾ ਤੇ ਮਨੋਰੰਜਨ
ਕੈਲਗਰੀ ਦੇ ਚਿੜੀਆਘਰ ਨੂੰ ਇਸ ਦੇ ਵਾਧੇ ਲਈ 3 ਮਿਲੀਅਨ ਡਾਲਰ ਮਿਣਗੇ। ਸਾਊਥਰਨ ਜੁਬਲੀ ਆਡੀਟੋਰੀਅਮ ਨੂੰ ਅਪਗਰੇਡ ਕਰਨ ਲਈ 1 ਮਿਲੀਅਨ ਡਾਲਰ ਮਿਲਣਗੇ। ਵਿਨਸਪੋਰਟ ਨੂੰ 5 ਮਿਲੀਅਨ ਡਾਲਰ ਮਿਲਣਗੇ। ਨਾਰਥਈਸਟ ਕੈਲਗਰੀ ਦੇ ਰਾਇਲ ਟਾਇਰੈੱਲ ਮਿਊਜ਼ੀਅਮ ਨੂੰ ਇਸ ਦੇ ਵਾਧੇ ਲਈ 5 ਮਿਲੀਅਨ ਡਾਲਰ ਮਿਲਣਗੇ।
ਸਸਤੇ ਘਰ
2018 ਦੇ ਬਜਟ ਵਿਚ ਸਰਕਾਰ ਵੱਲੋਂ ਅਲਬਰਟਾ ਦੇ ਪਰਿਵਾਰਾਂ ਨੂੰ ਸੁਰੱਖਿਆ, ਸਸਤੇ ਤੇ ਅੜਚਣਾਂ ਤੋਂ ਮੁਕਤ ਘਰ ਮੁਹੱਈਆ ਕਰਵਾਉਣ ਲਈ 9 ਨਵੇਂ ਪ੍ਰਾਜੈਕਟ ਸ਼ੁਰੂ ਕਰਨ ਦੇ ਟੀਚੇ ਤਹਿਤ 50 ਮਿਲੀਅਨ ਡਾਲਰ ਨਿਵੇਸ਼ ਕੀਤੇ ਜਾਣਗੇ। । ਹਾਲਾਂਕਿ ਇਨ•ਾਂ ਰਿਹਾਇਸ਼ੀ ਪ੍ਰਾਜੈਕਟਾਂ ਬਾਰੇ ਐਲਾਨ ਹਾਲੇ ਨਹੀਂ ਕੀਤਾ ਗਿਆ, ਇਨ•ਾਂ ਵਿਚੋਂ ਦੋ ਕੈਲਗਰੀ ਅਤੇ ਇਕ ਲੇਥਬਰਿਜ ਵਿਚ ਉਸਾਰਨ ਦਾ ਅਨੁਮਾਨ ਹੈ।

** ਬਜਟ ਦੀਆਂ ਝਲਕੀਆਂ 
ਐਨ ਡੀ ਪੀ ਸਰਕਾਰ ਵੱਲੋਂ ਬੀਤੇ ਦਿਨੀਂ ਪੇਸ਼ ਕੀਤੇ ਗਏ 2018-19 ਵਿੱਤੀ ਵਰ•ੇ ਦੇ  ਬਜਟ ਦੀਆਂ ਕੁਝ ਝਲਕੀਆਂ :
– 56.2 ਬਿਲੀਅਨ ਡਾਲਰ ਦੇ ਖਰਚਿਆਂ ਦੇ ਮੁਕਾਬਲੇ ਕੁਲ ਮਾਲੀਆ 47.9 ਬਿਲੀਅਨ ਡਾਲਰ। ਵਾਸਤਵਿਕ ਲੋਅ ਅਨਰਜੀ ਕੀਮਤਾਂ ਦੇ ਮੁਕਾਬਲੇ 500 ਮਿਲੀਅਨ ਡਾਲਰ ਦੀ ਨਰਮੀਂ ਤੋਂ ਬਾਅਦ ਵਿੱਤੀ ਘਾਟਾ 8.8 ਬਿਲੀਅਨ ਡਾਲਰ।
– ਨੋਟਲੀ ਸਰਕਾਰ ਵੱਲੋਂ ਲਗਾਤਾਰ ਲਿਆਂਦਾ ਗਿਆ ਚੌਥਾ ਵਿੱਤੀ ਘਾਟੇ ਵਾਲਾ ਬਜਟ। 2015 ਵਿੱਚ ਵਿੱਤੀ ਘਾਟਾ 6.4 ਬਿਲੀਅਨ ਡਾਲਰ ਸੀ ਅਤੇ ਪਿਛਲੇ ਸਾਲ 10.8 ਬਿਲੀਅਨ ਡਾਲਰ ਸੀ। ਮੌਜੂਦਾ ਬਜਟ ਵਿੱਚ ਘਟਾਇਆ ਗਿਆ ਵਿੱਤੀ ਘਾਟਾ 9.1 ਬਿਲੀਅਨ ਡਾਲਰ ਹੈ।
-ਸਰਕਾਰ ਵੱਲੋਂ ਮਿਥਿਆ ਗਿਆ ਵਿੱਤੀ ਘਾਟਾ ਇਸ ਸਾਲ ਘੱਟ ਕੇ 8.8 ਬਿਲੀਅਨ ਡਾਲਰ ਰਹਿ ਜਾਵੇਗਾ ਜੋ 7.9 ਬਿਲੀਅਨ ਡਾਲਰ, ਫਿਰ 7 ਬਿਲੀਅਨ ਡਾਲਰ, ਫਿਰ 4.3 ਬਿਲੀਅਨ ਡਾਲਰ, ਫਿਰ 4.1 ਬਿਲੀਅਨ ਡਾਲਰ ਅਤੇ ਅਖੀਰ ਵਿੱਚ 2024 ਤੱਕ 700 ਮਿਲੀਅਨ ਡਾਲਰ ਸਰਪਲੱਸ ਹੋ ਜਾਵੇਗਾ।
– ਬਿਟੂਮਨ ਰਾਇਲਟੀਆਂ ਇਸ ਵਿੱਤੀ ਸਾਲ ਦੌਰਾਨ 2.4 ਬਿਲੀਅਨ ਡਾਲਰ ਤੱਕ ਵਧਣ ਤੋਂ ਬਾਅਦ 2018-19  ਵਿੱਚ 1.8 ਬਿਲੀਅਨ ਡਾਲਰ ਹੇਠਾਂ ਆਉਣ ਦਾ ਅਨੁਮਾਨ ਹੈ।
– ਕੱਚੇ ਤੇਲ ਦੀ ਰਾਇਲਟੀਆਂ ਲਗਾਤਾਰ ਵਧਣ ਤੇ ਇਕ ਬਿਲੀਅਨ ਡਾਲਰ ਦਾ ਅੰਕੜਾ ਛੂਹਣ ਦਾ ਅਨੁਮਾਨ ਹੈ।
– ਆਮਦਨ ਕਰਾਂ ਵਿੱਚ ਵਾਧਾ ਹੋਣਾ ਮਿਥਿਆ ਗਿਆ ਹੈ ਜਿਸ ਨਾਲ ਵਿਅਕਤੀਗਤ ਇਨਕਮ ਟੈਕਸ ਤੋਂ 11.4 ਬਿਲੀਅਨ ਡਾਲਰ ਅਤੇ ਕਾਰਪੋਰੇਸ਼ਨਾਂ ਦੇ ਟੈਕਸ ਤੋਂ4.6 ਬਿਲੀਅਨ ਡਾਲਰ ਦਾ ਮਾਲੀਆ ਇਕੱਤਰ ਹੋਣ ਦਾ ਅਨੁਮਾਨ ਹੈ।
– ਪਹਿਲੀ ਵਾਰ ਭੰਗ ਤੋਂ ਬਣਨ ਵਾਲੇ ਪਦਾਰਥਾਂ  ਦਾ ਮਿਲਣ ਵਾਲਾ ਮਾਲੀਆ ਵਾਸਤਵਿਕ ਤੌਰ ‘ਤੇ ਬੈਲੇਂਸ ਸ਼ੀਟ ਵਿੱਚ ਦਰਜ ਕੀਤਾ ਗਿਆ ਹੈ। ਮਨੋਰੰਜਨ ਲਈ ਵਰਤੀ ਜਾਣ ਵਾਲੀ ਭੰਗ ਨੂੰ ਇਸ ਸਾਲ ਕਾਨੂੰਨੀ ਮਾਨਤਾ ਮਿਲ ਜਾਵੇਗੀ ਅਤੇ ਅਲਬਰਟਾ ਨੂੰ ਇਸ ਤੋਂ 26 ਮਿਲੀਅਨ ਡਾਲਰ ਟੈਕਸ ਵਜੋਂ ਮਿਲਣ ਦੀ ਆਸ ਹੈ।
– ਸੂਬਾ ਸਰਕਾਰ ਵੱਲੋਂ ਸਕੂਲਾਂ ਵਿੱਚ ਇਨਰੋਲਮੈਂਟ ਫੰਡ ਲਗਾਤਾਰ ਵਧਾਇਆ ਜਾ ਰਿਹਾ ਹੈ ਜਦੋਂ ਕਿ ਸਕੂਲ ਫੀਸਾਂ ਘਟਾਈਆਂ ਜਾ ਰਹੀਆਂ ਹਨ ਤਾਂ ਵੀ ਸਿੱਖਿਆ ਉੱਤੇ ਖਰਚਾ 7.8 ਬਿਲੀਅਨ ਡਾਲਰ ਤੋਂ ਵਧ ਕੇ 8.4ਬਿਲੀਆਨ ਡਾਲਰ ਤੱਕ ਵਧਾਇਆ ਜਾ ਰਿਹਾ ਹੈ।
-ਐਡਵਾਂਸ ਐਜੂਕੇਸ਼ਨ ਖਰਚਾ  5.5 ਬਿਲੀਅਨ ਡਾਲਰ ਤੋਂ 6.1 ਬਿਲੀਅਨ ਡਾਲਰ ਤੱਕ ਪੁੱਜ ਗਿਆ ਹੈ। ਸੂਬਾ ਸਰਕਾਰ ਵੱਲੋਂ ਵਿਦਿਆਰਥੀਆਂ ਦੀਆਂ ਟਿਊਸ਼ਨ ਫੀਸਾਂ ਦੇ ਵਾਧੇ ‘ਤੇ ਰੋਕ ਵਧਾਈ ਜਾ ਰਹੀ ਹੈ।
– ਅਲਬਰਟਾ ਦਾ ਅਨੁਮਾਨ ਹੈ ਕਿ ਉੱਤਰੀ ਅਮਰੀਕਾ ਦੀਆਂ ਤੇਲ ਕੀਮਤਾਂ, ਵੈਸਟ ਟੈਕਸਾਸ ਇੰਟਰਮੀਡੀਅਟ ਪੈਮਾਨੇ ਵਿੱਚ ਇਸ ਸਾਲ ਔਸਤਨ 59 ਅਮਰੀਕੀ ਡਾਲਰ ਦਾ ਵਾਧਾ ਹੋਵੇਗਾ।
– ਪਬਲਿਕ ਸੈਕਟਰ ਦੇ ਵਰਕਰਾਂ ਲਈ ਰਾਹਤ ਰਾਸ਼ੀ 26.6 ਬਿਲੀਅਨ ਰੱਖੀ ਗਈ ਹੈ ਜੋ ਕਿ ਸਰਕਾਰ ਦੇ ਸਾਰੇ ਖਰਚਿਆਂ ਦਾ ਅੱਧਾ ਹਿੱਸਾ ਹੈ।
– ਅਗਲੇ ਤਿੰਨ ਸਾਲਾਂ ਤੱਕ ਟਰਾਂਜਿਸ ਪ੍ਰੋਜੈਕਟਾਂ ਤੋਂ ਲੈ ਕੇ ਘਰੇਲੂ ਐਫੀਸ਼ੈਂਸੀ ਪ੍ਰੋਗਰਾਮਾਂ ਦੇ ਜਲਵਾਯੂ ਯਤਨਾਂ ਤਹਿਤ 5.3 ਬਿਲੀਅਨ ਖਰਚੇ ਜਾਣਗੇ।
– ਸੂਬਾ ਸਰਕਾਰ ਵੱਲੋਂ ਇਸ ਸਾਲ ਦੇ ਵਿਦਿਅਕ ਸ਼ੈਸਨ ਤੋਂ 30 ਹਜ਼ਾਰ ਵਿਦਿਆਰਥੀਆਂ ਦੇ ਸਕੂਲ ਲੰਚ ਪ੍ਰੋਗਰਾਮ ਉੱਪਰ 16 ਮਿਲੀਅਨ ਡਾਲਰ ਖਰਚ ਕੀਤੇ ਜਾਣ ਦੀ ਯੋਜਨਾ ਹੈ। ਇਹ ਰਾਸ਼ੀ ਮੌਜੂਦਾ ਸਕੂਲੀ ਵਰ•ੇ ਦੌਰਾਨ ਖਰਚੀ ਗਈ 10 ਮਿਲੀਅਨ ਡਾਲਰ ਦੀ ਰਾਸ਼ੀ ਤੋਂ ਵਧਾਈ ਗਈ ਹੈ। 
– ਗੰਭੀਰ ਅਪੰਗਤਾ ਪ੍ਰੋਗਰਾਮ ਲਈ ਬੀਮਾਕ੍ਰਿਤ ਰਾਸ਼ੀ 62 ਮਿਲੀਅਨ ਡਾਲਰ ਤੋਂ ਵਧਾ ਕੇ  1.1 ਬਿਲੀਅਨ ਡਾਲਰ ਰੱਖੀ ਗਈ ਹੈ। 
– ਸਰਕਾਰ ਵੱਲੋਂ ਵਧੇਰੇ ਸਸਤੇ ਚਾਈਲਡ ਕੇਅਰ ਸੈਂਟਰ ਤਿਆਰ ਕਰਨ ਲਈ 22 ਮਿਲੀਅਨ ਡਾਲਰ ਖਰਚ ਕੀਤੇ ਜਾ ਰਹੇ ਹਨ
– ਪਬਲਿਕ ਸੈਕਟਰ ਦੇ ਗੈਰ ਯੂਨੀਅਨ ਮੁਲਾਜ਼ਮਾਂ ਦੀਆਂ ਤਨਖਾਹਾਂ ‘ਤੇ ਰੋਕ ਸਤੰਬਰ 2019 ਤੱਕ ਵਧਾ ਦਿੱਤੀ ਗਈ ਹੈ।

 

Facebook Comment
Project by : XtremeStudioz