Close
Menu

ਅਸੀਂ ਭਗਵਾਨ ਨਹੀਂ ਜੋ ਦੇਸ਼ ਨੂੰ ਮੱਛਰ ਮੁਕਤ ਕਰ ਦੇਈਏ- ਸੁਪਰੀਮ ਕੋਰਟ

-- 23 September,2017

ਨਵੀਂ ਦਿੱਲੀ— ਪੂਰੇ ਦੇਸ਼ ਨੂੰ ਮੱਛਰ ਮੁਕਤ ਕਰਨ ਦੀ ਇਕ ਪਟੀਸ਼ਨ ‘ਤੇ ਸੁਪਰੀਮ ਕੋਰਟ ਨੇ ਕਿਹਾ ਕਿ ਅਸੀਂ ਭਗਵਾਨ ਨਹੀਂ ਹਾਂ। ਕੋਰਟ ਨੇ ਕਿਹਾ ਕਿ ਤੁਸੀਂ (ਪਟੀਸ਼ਨਕਰਤਾ) ਸਾਨੂੰ ਉਹ ਕਰਨ ਲਈ ਨਾ ਕਹੋ, ਜੋ ਸਿਰਫ ਭਗਵਾਨ ਕਰ ਸਕਦੇ ਹਨ। ਅਸੀਂ ਹਰ ਆਦਮੀ ਦੇ ਘਰ ਜਾ ਕੇ ਇਹ ਨਹੀਂ ਕਹਿ ਸਕਦੇ ਕਿ ਤੁਹਾਡੇ ਘਰ ‘ਚ ਮੱਛਰ ਉਡ ਰਿਹਾ ਹੈ ਅਤੇ ਅਜਿਹੇ ‘ਚ ਤੁਸੀਂ ਉਸ ਨੂੰ ਹਟਾਓ।
ਜਸਟਿਸ ਮਦਨ ਬੀ ਲੋਕੁਰ ਅਤੇ ਦੀਪਕ ਗੁਪਤਾ ਦੀ ਬੈਂਚ ਨੇ ਇਸ ਮਾਮਲੇ ‘ਚ ਖੁਦ ਨੂੰ ਅਸਹਾਏ ਦੱਸਦੇ ਹੋਏ ਮੱਛਰਾਂ ਨੂੰ ਖਤਮ ਕਰਨ ਲਈ ਗਾਈਡਲਾਈਨਜ਼ ਜਾਰੀ ਕਰਨ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ। ਜਦੋਂ ਪਟੀਸ਼ਨਕਰਤਾ ਨੇ ਮੱਛਰਾਂ ਤੋਂ ਹੋਣ ਵਾਲੀ ਬੀਮਾਰੀ ਦਾ ਹਵਾਲਾ ਦਿੰਦੇ ਹੋਏ ਕੋਰਟ ਤੋਂ ਦੇਸ਼ ਦੇ ਅੰਦਰ ਮੱਛਰਾਂ ਦੀ ਸਫਾਈ ਲਈ ਗਾਈਡਲਾਈਨਜ਼ ਜਾਰੀ ਕਰਨ ਦੀ ਮੰਗ ਕੀਤੀ ਤਾਂ ਕੋਰਟ ਨੇ ਕਿਹਾ,”ਸਾਨੂੰ ਨਹੀਂ ਲੱਗਦਾ ਕਿ ਕੋਈ ਵੀ ਅਦਾਲਤ ਅਧਿਕਾਰੀਆਂ ਨੂੰ ਇਸ ਤਰ੍ਹਾਂ ਦੇ ਆਦੇਸ਼ ਦੇ ਸਕਦੀ ਹੈ ਕਿ ਉਹ ਦੇਸ਼ ਤੋਂ ਮੱਛਰਾਂ ਨੂੰ ਹਟਾ ਦੇਣ।”

Facebook Comment
Project by : XtremeStudioz