Close
Menu

ਅੱਤਵਾਦੀ ਸਮੂਹਾਂ ਨੂੰ ਪਾਕਿ ਨੇਤਾਵਾਂ ਦਾ ਸਮਰਥਨ ਮਨਜ਼ੂਰ ਨਹੀਂ: ਰਿਚਰਡ ਵਰਮਾ

-- 25 April,2018

ਨਿਊਯਾਰਕ — ਭਾਰਤ ਵਿਚ ਅਮਰੀਕਾ ਦੇ ਸਾਬਕਾ ਰਾਜਦੂਤ ਰਿਚਰਡ ਵਰਮਾ ਨੇ ਕਿਹਾ ਹੈ ਕਿ ਅਮਰੀਕਾ ਨੇ ਭਾਰਤ ਵਿਰੁੱਧ ਅੱਤਵਾਦੀਆਂ ਦਾ ਸਮਰਥਨ ਕਰਨ ਦੇ ਮੁੱਦੇ ‘ਤੇ ਪਾਕਿਸਤਾਨ ਨੂੰ ਸਾਫ-ਸਾਫ ਜਵਾਬ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਨੇ ਪਾਕਿਸਤਾਨੀ ਨੇਤਾਵਾਂ ਨੂੰ ਇਹ ਸਪਸ਼ਟ ਕਰ ਦਿੱਤਾ ਹੈ ਕਿ ਭਾਰਤ ਦੇ ਨਾਲ ਸਰਹੱਦ ‘ਤੇ ਸਥਾਈ ਸੰਘਰਸ਼ ਦੀ ਸਥਿਤੀ ਬਣਾਉਣ ਲਈ ਅੱਤਵਾਦੀ ਸਮੂਹਾਂ ਦਾ ਨਿਰੰਤਰ ਸਮਰਥਨ ਅਤੇ ਉਨ੍ਹਾਂ ਨੂੰ ਸੁਵਿਧਾਵਾਂ ਮੁਹੱਈਆ ਕਰਾਉਣ ਮਨਜ਼ੂਰ ਨਹੀਂ ਹੈ। ਉਨ੍ਹਾਂ ਨੇ ਜ਼ੋਰ ਦਿੱਤਾ ਕਿ ਅਮਰੀਕਾ ਪਾਕਿਸਤਾਨ ਵਿਚ ਉਦਾਰਵਾਦੀ ਅਵਾਜ਼ ਅਤੇ ਉਨ੍ਹਾਂ ਲੋਕਾਂ ਨਾਲ ਸਬੰਧ ਨਹੀਂ ਤੋੜ ਸਕਦਾ ਜੋ ਭਾਰਤ ਨਾਲ ਸ਼ਾਂਤੀ ਅਤੇ ਆਪਣੇ ਬੱਚਿਆਂ ਲਈ ਬਿਹਤਰ ਭਵਿੱਖ ਚਾਹੁੰਦੇ ਹਨ।
ਉਹ ਨਿਊਯਾਰਕ ਵਿਚ ਭਾਤਰੀ ਵਣਜ ਦੂਤ ਵੱਲੋਂ ਆਯੋਜਿਤ ਤੀਜਾ ‘ਨਿਊ ਇੰਡੀਆ ਲੈਕਚਰ’ ਦੇ ਰਹੇ ਸਨ। ਉਨ੍ਹਾਂ ਕਿਹਾ, ‘ਇਹ ਕਾਫੀ ਔਖੀ ਸਥਿਤੀ ਹੈ ਪਰ ਸਾਨੂੰ ਵੱਖ-ਵੱਖ ਆਰਥਿਕ ਅਤੇ ਰਾਜਨੀਤਕ ਓਜ਼ਾਰਾਂ ਦੇ ਨਾਲ ਕੰਮ ਕਰਨਾ ਹੋਵੇਗਾ।’ ਵਰਮਾ ਨੇ ਕਿਹਾ ਕਿ ਅਮਰੀਕਾ ਨੇ ਪਾਕਿਸਤਾਨੀ ਨੇਤਾਵਾਂ ਨੂੰ ਸਪਸ਼ਟ ਕਰ ਦਿੱਤਾ ਹੈ ਕਿ ਭਾਰਤ ਨਾਲ ਸਰਹੱਦ ‘ਤੇ ਸੰਘਰਸ਼ ਦੀ ਸਥਿਤੀ ਪੈਦਾ ਕਰਨ ਲਈ ਅੱਤਵਾਦੀ ਸਮੂਹਾਂ ਦਾ ਨਿਰੰਤਰ ਸਮਰਥਨ ਮਨਜ਼ੂਰ ਨਹੀਂ ਹੈ। ਚੀਨ ਨਾਲ ਸਬੰਧਾਂ ਦੇ ਬਾਰੇ ਵਿਚ ਪੁੱਛੇ ਗਏ ਇਕ ਸਵਾਲ ਦੇ ਜਵਾਬ ਵਿਚ ਵਰਮਾ ਨੇ ਕਿਹਾ ਕਿ ਚੀਨ ਦੇ ਮਾਮਲੇ ਵਿਚ ਭਾਰਤ ਅਤੇ ਅਮਰੀਕਾ ਦੇ ਸਾਹਮਣੇ ਇਕ ਸਮਾਨ (ਬਰਾਬਰ) ਸਥਿਤੀਆਂ ਹਨ। ਇਨ੍ਹਾਂ ਵਿਚ ਆਰਥਿਕ ਆਪਸੀ-ਨਿਰਭਰਤਾ, ਵਪਾਰ ਅਤੇ ਵਪਾਰਕ ਗਤੀਵਿਧੀਆਂ ਸ਼ਾਮਲ ਹਨ।

Facebook Comment
Project by : XtremeStudioz