Close
Menu

ਅੱਤਵਾਦ ਖਿਲਾਫ਼ ਮਿਲ ਕੇ ਕੰਮ ਕਰਨ ਨਾਟੋ ਮੈਂਬਰ : ਅਰਦੋਗਨ

-- 25 May,2017

ਅੰਕਾਰਾ— ਤੁਰਕੀ ਦੇ ਰਾਸ਼ਟਰਪਤੀ ਰਿਸੇਪ ਤਈਪ ਅਰਦੋਗਨ ਨੇ ਕਿਹਾ ਕਿ ਉੱਤਰ ਅਟਲਾਂਟਿਕ ਸੰਧੀ ਸੰਗਠਨ (ਨਾਟੋ) ਦੇ ਸਹਿਯੋਗੀ ਦੇਸ਼ਾਂ ਨੂੰ ਅੱਤਵਾਦ ਖਿਲਾਫ਼ ਲੜਾਈ ‘ਚ ਹੋਰ ਜਿਆਦਾ ਸਹਿਯੋਗ ਕਰਨਾ ਚਾਹੀਦਾ ਹੈ। ਅਰਦੋਗਨ ਨੇ ਕਿਹਾ ਕਿ ਅੱਤਵਾਦ ਖਿਲਾਫ਼ ਲੜਾਈ ਨੂੰ ਲੈ ਕੇ ਨਾਟੋ ਮੈਂਬਰਾਂ ਨੂੰ ਇਕ-ਦੂਜੇ ਨਾਲ ਤੇਜ਼ੀ ਨਾਲ ਸੂਚਨਾਵਾਂ ਦਾ ਆਦਾਨ-ਪ੍ਰਦਾਨ ਕਰਨਾ ਚਾਹੀਦਾ ਹੈ। ਅਰਦੋਗਨ ਨੇ ਬ੍ਰਸੇਲਜ਼ ‘ਚ ਨਾਟੋ ਅਤੇ ਯੂਰਪੀ ਸੰਘ ਦੇ ਨੇਤਾਵਾਂ ਨਾਲ ਹੋÎਣ ਵਾਲੀ ਮੁਲਾਕਾਤ ਤੋਂ ਪਹਿਲਾਂ ਇਹ ਗੱਲ ਆਖੀ। ਉਨ੍ਹਾਂ ਨੇ ਕਿਹਾ ਕਿ ਤੁਰਕੀ ਯੂਰਪੀ ਸੰਘ ਦਾ ਮੈਂਬਰ ਬਣ ਕੇ ਰਹਿਣਾ ਚਾਹੁੰਦਾ ਹੈ ਪਰ ਯੂਰਪੀ ਸੰਘ ਨੂੰ ਵੀ ਆਪਣੀ ਜ਼ਿੰਮੇਵਾਰੀ ਪੂਰੀ ਕਰਨੀ ਚਾਹੀਦੀ ਹੈ। ਜ਼ਿਕਰਯੋਗ ਹੈ ਕਿ ਅਮਰੀਕਾ ਅਤੇ ਤੁਰਕੀ ਵਿਚਕਾਰ ਸੀਰੀਆ ਨੀਤੀ ਨੂੰ ਲੈ ਕੇ ਲੰਬੇ ਸਮੇਂ ਤੋਂ ਮੱਤਭੇਦ ਬਣਿਆ ਹੋਇਆ ਹੈ। ਜਿਸ ਦੇ ਕਾਰਨ ਨਾਟੋ ਅਤੇ ਯੂਰਪੀ ਸੰਘ ਦੇ ਨਾਲ ਵੀ ਤੁਰਕੀ ਦੇ ਸੰਬੰਧ ਚੰਗੇ ਨਹੀਂ ਰਹੇ ਹਨ। ਇਸ ਤੋਂ ਇਲਾਵਾ ਯੂਰਪੀ ਨੇਤਾਵਾਂ ਨੇ ਅਰਦੋਗਨ ਨੂੰ ਹੋਰ ਜਿਆਦਾ ਪ੍ਰਸ਼ਾਸਨਿਕ ਸ਼ਕਤੀ ਦੇਣ ਵਾਲੇ ਜਨਮਤ ਸੰਗ੍ਰਹਿ ਨੂੰ ਅਸਵੀਕਾਰ ਕਰ ਦਿੱਤਾ ਸੀ।

Facebook Comment
Project by : XtremeStudioz