Close
Menu

ਆਈਸੀਸੀ ਸੰਸਾਰ ਇਲੈਵਨ ਅੰਡਰ-19 ਵਿੱਚ ਭਾਰਤੀ ਖਿਡਾਰੀਆਂ ਦਾ ਦਬਦਬਾ

-- 05 February,2018

ਦੁਬਈ, 5 ਫਰਵਰੀ
ਭਾਰਤੀ ਖਿਡਾਰੀਆਂ ਨੇ ਉਮੀਦ ਮੁਤਾਬਕ ਅੰਡਰ-19 ਵਿਸ਼ਵ ਕੱਪ ਕ੍ਰਿਕਟ ਟੀਮ ਵਿੱਚ ਆਪਣਾ ਦਬਦਬਾ ਬਣਾਇਆ ਹੋਇਆ ਹੈ ਅਤੇ ਕੌਮਾਂਤਰੀ ਕ੍ਰਿਕਟ ਕੌਂਸਲ (ਆਈਸੀਸੀ) ਵੱਲੋਂ ਅੱਜ ਐਲਾਨੀ ਸੰਸਾਰ ਇਲੈਵਨ ਟੀਮ ’ਚ ਵਿਸ਼ਵ ਚੈਂਪੀਅਨ ਭਾਰਤ ਦੀ ਟੀਮ ਦੇ ਪੰਜ ਖਿਡਾਰੀਆਂ ਨੇ ਜਗ੍ਹਾ ਬਣਾਈ ਹੈ। ਸੰਸਾਰ ਇਲੈਵਨ ਟੀਮ ਵਿੱਚ ਭਾਰਤੀ ਬੱਲੇਬਾਜ਼ੀ ਕਤਾਰ ਦੇ ਤਿੰਨ ਸਿਖ਼ਰਲੇ ਬੱਲੇਬਾਜ਼ ਕਪਤਾਨ ਪ੍ਰਿਥਵੀ ਸ਼ਾਅ (261 ਦੌੜਾਂ), ਫਾਈਨਲ ਦੇ ਸਟਾਰ ਬੱਲੇਬਾਜ਼ ਮਨਜੋਤ ਕਾਲੜਾ (252 ਦੌੜਾਂ) ਤੇ ਟੂਰਨਾਮੈਂਟ ਦੇ ਸਰਵੋਤਮ ਖਿਡਾਰੀ ਰਹੇ ਸ਼ੁਭਮਨ ਗਿੱਲ (372 ਦੌੜਾਂ) ਸ਼ਾਮਲ ਹਨ। ਇਸ ਤੋਂ ਇਲਾਵਾ ਖੱਬੂ ਸਪਿੰਨਰ ਅਨੁਕੂਲ ਰੌਇ (14 ਵਿਕੇਟ) ਅਤੇ ਤੇਜ਼ ਗੇਂਦਬਾਜ਼ ਕਮਲੇਸ਼ ਨਾਗਰਕੋਟੀ (9 ਵਿਕੇਟ) ਵੀ ਟੀਮ ਦਾ ਹਿੱਸਾ ਹਨ। ਆਈਸੀਸੀ ਅੰਡਰ-19 ਵਿਸ਼ਵ ਕੱਪ ਟੀਮ ਦੀ ਚੋਣ ਪੰਜ ਮੈਂਬਰੀ ਚੋਣ ਪੈਨਲ ਵੱਲੋਂ ਕੀਤੀ ਗਈ ਹੈ।  ਦਿਲਚਸਪ ਤੱਥ ਇਹ ਹੈ ਕਿ ਵਿਸ਼ਵ ਕੱਪ ਦੀ ਉੱਪ ਜੇਤੂ ਆਸਟਰੇਲੀਆਈ ਟੀਮ ਦਾ ਇਕ ਵੀ ਖਿਡਾਰੀ ਆਈਸੀਸੀ ਦੇ ਗਿਆਰਾਂ ਵਿੱਚ ਸ਼ਾਮਲ ਨਹੀਂ ਹੈ। ਟੀਮ ਦੀ ਕਮਾਨ ਦੱਖਣੀ ਅਫ਼ਰੀਕਾ ਦੇ ਕਪਤਾਨ ਰੇਨਾਰਡ ਵਾਨ ਟੋਂਡਰ ਨੂੰ ਸੌਂਪੀ ਗਈ ਹੈ। ਇਸ ਵਿੱਚ ਕੁੱਲ ਛੇ ਦੇਸ਼ਾਂ ਦੇ ਖਿਡਾਰੀਆਂ ਨੂੰ ਸ਼ਾਮਿਲ ਕੀਤਾ ਗਿਆ ਹੈ। ਪਾਕਿਸਤਾਨ ਦੇ ਖੱਬੂ ਤੇਜ਼ ਗੇਂਦਬਾਜ਼ ਸ਼ਾਹੀਨ ਅਫ਼ਰੀਦੀ ਤੇ ਅਫ਼ਗਾਨਿਸਤਾਨ ਦੇ ਸਪਿੰਨਰ ਕੈਸ ਅਹਿਮਦ ਵੀ ਟੀਮ ਦਾ ਹਿੱਸਾ ਹਨ।

Facebook Comment
Project by : XtremeStudioz