Close
Menu

ਆਈ.ਐਸ. ਨੇ ਸੀਰੀਆ ‘ਚ 700 ਨੂੰ ਬੰਧਕ ਬਣਾਇਆ, ਕੁਝ ਨੂੰ ਕੀਤਾ ਕਤਲ : ਪੁਤਿਨ

-- 19 October,2018

ਮਾਸਕੋ – ਰੂਸ ਦੇ ਰਾਸ਼ਟਰਪਤੀ ਵਲਾਦੀਮਿਰ ਪੁਤਿਨ ਨੇ ਕਿਹਾ ਕਿ ਸੀਰੀਆ ਵਿਚ ਇਸਲਾਮਿਕ ਸਟੇਟ ਦੇ ਅੱਤਵਾਦੀਆਂ ਨੇ ਘੱਟੋ-ਘੱਟ 700 ਲੋਕਾਂ ਨੂੰ ਬੰਦੀ ਬਣਾਇਆ ਹੋਇਆ ਹੈ ਅਤੇ ਉਨ੍ਹਾਂ ਨੂੰ ਕਤਲ ਵੀ ਕੀਤਾ ਜਾ ਰਿਹਾ ਹੈ। ਪੁਤਿਨ ਨੇ ਵੀਰਵਾਰ ਨੂੰ ਸੋਚੀ ਵਿਚ ਇਕ ਕੌਮਾਂਤਰੀ ਨੀਤੀ ਮੰਚ ਨੂੰ ਸੰਬੋਧਿਤ ਕਰਦਿਆਂ ਕਿਹਾ ਕਿ ਉਹ ਆਪਣੇ ਖੇਤਰ ਦਾ ਵਿਸਥਾਰ ਕਰ ਰਹੇ ਹਨ ਅਤੇ ਉਨ੍ਹਾਂ ਨੇ ਘੱਟੋ-ਘੱਟ 130 ਪਰਿਵਾਰਾਂ ਨੂੰ ਬੰਦੀ ਬਣਾ ਕੇ ਰੱਖਿਆ ਹੋਇਆ ਹੈ, ਜਿਸ ਵਿਚ ਤਕਰੀਬਨ 700 ਲੋਕ ਹਨ।
ਉਨ੍ਹਾਂ ਨੇ ਕਿਹਾ ਕਿ ਅੱਤਵਾਦੀਆਂ ਨੂੰ ਕੁਝ ਮੰਗਾਂ ਰੱਖੀਆਂ ਹਨ ਅਤੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਰੋਜ਼ਾਨਾ 10 ਵਿਅਕਤੀਆਂ ਨੂੰ ਕਤਲ ਕਰ ਦੇਣਗੇ। ਪੁਤਿਨ ਨੇ ਮੰਗਾਂ ਬਾਰੇ ਕੋਈ ਜਾਣਕਾਰੀ ਨਹੀਂ ਦਿੱਤੀ। ਪੁਤਿਨ ਨੇ ਕਿਹਾ ਕਿ ਉਨ੍ਹਾਂ ਨੇ ਦੋ ਦਿਨ ਪਹਿਲਾਂ 10 ਲੋਕਾਂ ਨੂੰ ਕਤਲ ਕੀਤਾ ਹੈ। ਸਰਕਾਰੀ ਨਿਊਜ਼ ਏਜੰਸੀ ਤਾਸ ਨੇ ਇਕ ਰਾਜਨੀਤਕ ਫੌਜੂ ਸੂਤਰ ਦੇ ਹਵਾਲੇ ਤੋਂ ਬੁੱਧਵਾਰ ਨੂੰ ਕਿਹਾ ਕਿ ਅੱਤਵਾਦੀਆਂ ਨੇ ਇਕ ਸ਼ਰਨਾਰਥੀ ਕੈਂਪ ‘ਤੇ ਹਮਲਾ ਕਰਕੇ ਲੋਕਾਂ ਨੂੰ ਬੰਧਕ ਬਣਾ ਲਿਆ ਅਤੇ ਉਹ ਸੀਰੀਆ ਤੋਂ ਆਈ.ਐਸ. ਮੈਂਬਰਾਂ ਨੂੰ ਰਿਹਾਅ ਕਰਨ ਦੀ ਮੰਗ ਕਰ ਰਹੇ ਹਨ।

Facebook Comment
Project by : XtremeStudioz