Close
Menu

ਆਧਾਰ ਦੀ ਆਨਲਾਈਨ ਵਰਤੋਂ ਦੌਰਾਨ ਚੌਕਸੀ ਵਰਤਣ ’ਤੇ ਜ਼ੋਰ

-- 18 March,2018

ਨਵੀਂ ਦਿੱਲੀ, ਇੰਟਰਨੈੱਟ ’ਤੇ ਕੋਈ ਸਹੂਲਤ ਲੈਣ ਲਈ ਆਧਾਰ ਵਰਗੀ ਨਿਜੀ ਜਾਣਕਾਰੀ ਸਾਂਝੀ ਕਰਨ ਦੌਰਾਨ ਲੋਡ਼ੀਂਦੀ ਚੌਕਸੀ ਵਰਤੀ ਜਾਵੇ। ਇਹ ਹਦਾਇਤ ਯੂਆਈਡੀਏਆਈ ਨੇ ਕੀਤੀ ਹੈ। ‘ਮੇਰਾ ਆਧਾਰ ਮੇਰੀ ਪਛਾਣ’ ਤਹਿਤ ਖੋਜ ਕਰਨ ’ਤੇ ਗੂਗਲ ’ਤੇ ਕਥਿਤ ਤੌਰ ’ਤੇ ਆਧਾਰ ਪੀਡੀਐਫ ਮੁਹੱਈਆ ਕਰਵਾਏ ਜਾਣ ਦੀਆਂ ਰਿਪੋਰਟਾਂ ਅਤੇ ਹੋਰ ਖਦਸ਼ਿਆਂ ਦਾ ਖੰਡਨ ਕਰਦਿਆਂ ਯੁੂਆਈਡੀਏਆਈ ਨੇ ਦਾਅਵਾ ਕੀਤਾ ਕਿ ਇਸ ਮਾਮਲੇ ਦਾ ਆਧਾਰ ਦੀ ਸੁਰੱਖਿਆ ਅਤੇ ਇਸ ਦੇ ਡੇਟਾਬੇਸ ਨਾਲ ਕੋਈ ਲੈਣਾ ਦੇਣਾ ਨਹੀਂ ਹੈ। ਯੂਨੀਕ ਆਈਡੈਂਟੀਫਿਕੇਸ਼ਨ ਅਥਾਰਿਟੀ ਆਫ ਇੰਡੀਆ ਨੇ ਆਪਣੇ ਇਕ ਬਿਆਨ ਵਿੱਚ ਕਿਹਾ ਹੈ ਕਿ ਲੋਕ ਇੰਟਰਨੈਟ ’ਤੇ ਸੇਵਾਵਾਂ ਲੈਣ ਲਈ ਕੁਝ ਅਤੇ ਕੁਝ ਸੇਵਾਦਾਤਾਵਾਂ ਨੂੰ ਨਿੱਜੀ ਜਾਣਕਾਰੀ, ਜਿਨ੍ਹਾਂ ਵਿੱਚ ਆਧਾਰ ਵੀ ਸ਼ਾਮਲ ਹੈ ਮੁਹੱਈਆ ਕਰਾਉਂਦੇ ਹਨ। ਜਦੋਂ ਉਹ ਅਜਿਹੀ ਜਾਣਕਾਰੀ ਇੰਟਰਨੈੱਟ ’ਤੇ ਦਿੰਦੇ ਹਨ ਉਦੋਂ ਉਨ੍ਹਾਂ ਨੂੰ ਡਿਜੀਟਲ ਗਤੀਵਿਧੀਆਂ ਲਈ ਲੋਡ਼ੀਂਦੀ ਚੌਕਸੀ ਵਰਤਣੀ ਚਾਹੀਦੀ ਹੈ।  ਆਧਾਰ ਆਇਡੈਂਟਿਟੀ ਸਿਸਟਮ ਦੀ ਮਜ਼ਬੂਤੀ ’ਤੇ ਜ਼ੋਰ ਦਿੰਦਿਆਂ ਯੂਆਈਡੀਏਆਈ ਨੇ  ਕਿਹਾ ਕਿ ਕੁਝ ਬੇਈਮਾਨ ਲੋਕਾਂ ਵੱਲੋਂ ਆਧਾਰ ਦੀ ਛਪਾਈ ਅਤੇ ਆਧਾਰ ਕਾਰਡ ਜਨਤਕ ਕਰਨ ਨਾਲ ਯੂਆਈਡੀਏਆਈ ਦਾ ਕੋਈ ਸਬੰਧ ਨਹੀਂ ਹੈ ਤੇ ਇਸ ਨਾਲ ਆਧਾਰ ਸੁਰੱਖਿਆ ਨੂੰ ਕੋਈ ਖ਼ਤਰਾ ਨਹੀਂ ਹੈ। ਉਸ ਦਾ ਕਹਿਣਾ ਹੈ ਕਿ ਅਜਿਹੀਆਂ ਰਿਪੋਰਟਾਂ ਅਸਲੀਅਤ ਤੋਂ ਪਰ੍ਹੇ ਹਨ । ਕਿਉਂਕਿ ਇੰਟਰਨੈਟ ’ਤੇ ਦਿਖਾਏ ਜਾ ਰਹੇ ਆਧਾਰ ਯੂਆਈਡੀਏਆਈ ਦੇ ਡੇਟਾਬੇਸ ਤੋਂ ਨਹੀਂ ਲਏ ਗਏ ਹਨ। ਉਸ ਦਾ ਕਹਿਣਾ ਹੈ ਕਿ ਜੇ ਕੋਈ ਅਣਅਧਿਕਾਰਤ ਤੌਰ ’ਤੇ ਕਿਸੇ ਦੀ ਨਿਜੀ ਜਾਣਕਾਰੀ ਜਿਵੇਂ ਆਧਾਰ ਕਾਰਡ, ਮੋਬਾਈਲ ਨੰਬਰ, ਬੇੈਂਕ ਅਕਾੳੂਂਟ ਅਤੇ ਫੋਟੋ ਆਦਿ ਪਬਲਿਸ਼ ਕਰਦਾ ਹੈ ਤਾਂ ਇਸ ਨਾਲ ਜਿਸ ਵਿਅਕਤੀ ਦੇ ਨਿੱਜਤਾ ਦੇ ਅਧਿਕਾਰ ਦੀ ਉਲੰਘਣਾ ਹੁੰਦੀ ਹੈ ਉਹ ਅਦਾਲਤ ਵਿੱਚ ਕੇਸ ਕਰ ਸਕਦਾ ਹੈ।

Facebook Comment
Project by : XtremeStudioz