Close
Menu

ਆਪਣੀ ਹਾਰ ਨੂੰ ਹੀ ਜਿੱਤ ਦੱਸ ਰਹੀ ਹੈ ਕਾਂਗਰਸ: ਸ਼ਾਹ

-- 22 May,2018

ਨਵੀਂ ਦਿੱਲੀ, 22 ਮਈ
ਕਰਨਾਟਕ ਚੋਣਾਂ ਵਿੱਚ ਲੋਕ ਫ਼ਤਵਾ ਕਾਂਗਰਸ ਦੇ ਖ਼ਿਲਾਫ਼ ਹੋਣ ਦਾ ਦਾਅਵਾ ਕਰਦਿਆਂ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਅੱਜ ਕਿਹਾ ਕਿ ਕਾਂਗਰਸ ਨੇ ਆਪਣੀ ਹਾਰ ਨੂੰ ਜਿੱਤ ਵਜੋਂ ਪੇਸ਼ ਕਰਨ ਦਾ ਨਵਾਂ ਢੰਗ ਲੱਭ ਲਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਨੂੰ ਕਰਨਾਟਕ ਵਾਸੀਆਂ ਨੂੰ ਦੱਸਣਾ ਚਾਹੀਦਾ ਹੈ ਕਿ ਉਹ ਆਪਣੇ ਬਹੁਤੇ ਮੰਤਰੀਆਂ ਦੀ ਹਾਰ ਦੇ ਬਾਵਜੂਦ ਜਿੱਤ ਦੇ ਜਸ਼ਨ ਕਿਸ ਆਧਾਰ ’ਤੇ ਮਨਾ ਰਹੀ ਹੈ।
ਉਨ੍ਹਾਂ ਇਕ ਪ੍ਰੈਸ ਕਾਨਫਰੰਸ ਦੌਰਾਨ ਕਿਹਾ, ‘‘ਸਿਰਫ਼ ਕਾਂਗਰਸ ਤੇ ਜੇਡੀ(ਐਸ) ਹੀ ਖ਼ੁਸ਼ੀ ਮਨਾ ਰਹੇ ਹਨ, ਕਰਨਾਟਕ ਦੇ ਲੋਕ ਨਹੀਂ।’’ ਉਨ੍ਹਾਂ ਕਿਹਾ ਕਿ ਇਸ ਵਿੱਚ ਕੋਈ ਸ਼ੱਕ ਨਹੀਂ ਕਿ ਲੋਕਾਂ ਦਾ ਫ਼ਤਵਾ ਕਾਂਗਰਸ ਦੇ ਖ਼ਿਲਾਫ਼ ਸੀ। ਉਨ੍ਹਾਂ ਕਿਹਾ, ‘‘ਜੇ ਅਸੀਂ ਸਰਕਾਰ ਬਣਾਉਣ ਦਾ ਦਾਅਵਾ ਨਾ ਕਰਦੇ ਤਾਂ ਇਹ ਲੋਕ ਫ਼ਤਵੇ ਦਾ ਵਿਰੋਧ ਕਰਨ ਵਾਲੀ ਗੱਲ ਹੋਣੀ ਸੀ।’’ ਉਨ੍ਹਾਂ ਦੋਸ਼ ਲਾਇਆ ਕਿ ਕਾਂਗਰਸ ਨੇ ਆਪਣੇ ਸਾਰੇ ਵਿਧਾਇਕਾਂ ਨੂੰ ਬੰਦੀ ਬਣਾ ਲਿਆ ਸੀ, ਜੇ ਅਜਿਹਾ ਨਾ ਹੁੰਦਾ ਤਾਂ ਭਾਜਪਾ ਦੀ ਯੇਡੀਯੁਰੱਪਾ ਸਰਕਾਰ ਆਸਾਨੀ ਨਾਲ ਬਹੁਮਤ ਸਾਬਤ ਕਰ ਸਕਦੀ ਸੀ। ਉਨ੍ਹਾਂ ਕਾਂਗਰਸ ’ਤੇ ਤਨਜ਼ ਕੱਸਦਿਆਂ ਇਹ ਵੀ ਕਿਹਾ ਕਿ ਹੁਣ ਵਿਰੋਧੀ ਪਾਰਟੀ ਸੁਪਰੀਮ ਕੋਰਟ, ਚੋਣ ਕਮਿਸ਼ਨ ਵਰਗੇ ਸੰਵਿਧਾਨਿਕ ਅਦਾਰਿਆਂ ਹੀ ਨਹੀਂ ਸਗੋਂ ਈਵੀਐਮਜ਼ ’ਤੇ ਵੀ ਭਰੋਸਾ ਕਰਨ ਲੱਗੀ ਹੈ।

Facebook Comment
Project by : XtremeStudioz