Close
Menu

ਆਪਣੇ ਪੁੱਤਰ ਸਮੇਤ ਜੇਲ੍ਹ ‘ਚ ਪਹੁੰਚਿਆ ਸਪੇਨ ਫੁੱਟਬਾਲ ਮਹਾਸੰਘ ਦਾ ਪ੍ਰਧਾਨ

-- 18 July,2017

ਮੈਡ੍ਰਿਡ— ਸਪੇਨ ਫੁੱਟਬਾਲ ਮਹਾਸੰਘ ਦੇ ਪ੍ਰਧਾਨ ਐਂਜਲ ਮਾਰੀਆ ਵਿਲਾਰ ਆਪਣੇ ਪੁੱਤਰ ਸਮੇਤ ਜੇਲ੍ਹ ‘ਚ ਪਹੁੰਚ ਗਏ। ਇਨ੍ਹਾਂ ਤੋਂ ਇਲਾਵਾ ਮਹਾਸੰਘ ਦੇ 3 ਬਾਕੀ ਅਧਿਕਾਰੀਆਂ ਨੂੰ ਭ੍ਰਿਸ਼ਟਾਚਾਰ ਰੋਧੀ ਜਾਂਚ ਦੇ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।
ਸਪੇਨ ਦੀ ਕਾਨੂੰਨ ਪ੍ਰਵਰਤਨ ਏਜੰਸੀ ਗੁਆਡੀਆ ਸਿਵਲ ਨੇ ਅੱਜ ਬਿਆਨ ‘ਚ ਕਿਹਾ ਕਿ ਜਦੋਂ ਮਹਾਸੰਘ ਦੇ ਮੁੱਖ ਦਫਤਰ ‘ਚ ਛਾਪਾ ਮਾਰਿਆ ਗਿਆ ਤਾਂ ਉਸ ਦੌਰਾਨ ਵਿਲਾਰ, ਉਸ ਦਾ ਪੁੱਤਰ ਗੋਰਕਾ ਵਿਲਾਰ ਅਤੇ 3 ਬਾਕੀ ਫੁੱਟਬਾਲ ਅਧਿਕਾਰੀਆਂ ਨੂੰ ਹਿਰਾਸਤ ‘ਚ ਲਿਆ ਗਿਆ। ਵਿਲਾਰ ਫੀਫਾ ਦਾ ਸੀਨੀਅਰ ਉਪ ਪ੍ਰਧਾਨ ਅਤੇ ਯੂ. ਏ. ਫੀਫਾ ਦਾ ਵੀ ਉਪ ਪ੍ਰਧਾਨ ਹੈ।
ਪੁਲਸ ਨੇ ਦੱਸਿਆ ਕਿ ਜਿਨ੍ਹਾਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ, ਉਹ ਮਹਾਸੰਘ ਦੇ ਆਰਥਿਕ ਮਾਮਲਿਆਂ ਦੇ ਉਪ ਪ੍ਰਧਾਨ ਯੂ. ਆਨ ਪਡ੍ਰੋਨ ਅਤੇ ਟੇਨੇਰਿਫ ਲਈ ਖੇਤਰੀ ਮਹਾਸੰਘ ਦੇ ਪ੍ਰਧਾਨ ਅਤੇ ਸਕੱਤਰ ਹਨ।

Facebook Comment
Project by : XtremeStudioz