Close
Menu

‘ਆਪ’ ਵੱਲੋਂ ਬਰਮਿੰਘਮ-ਅੰਮ੍ਰਿਤਸਰ ਉਡਾਣ ਮੁੜ ਸ਼ੁਰੂ ਕਰਨ ਦੀ ਕੀਤੀ ਮੰਗ

-- 26 March,2019

ਏਅਰਪੋਰਟ ਮਾਫ਼ੀਆ ਦੇ ਦਬਾਅ ਥੱਲੇ ਪੰਜਾਬੀ ਐਨ.ਆਰ.ਆਈਜ ਨੂੰ ਪ੍ਰੇਸ਼ਾਨ ਕਰ ਰਹੀ ਹੈ ਮੋਦੀ ਸਰਕਾਰ-ਜੈ ਕਿਸ਼ਨ ਸਿੰਘ ਰੋੜੀ

ਚੰਡੀਗੜ੍ਹ, 26 ਮਾਰਚ 2019
ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਏਅਰ ਇੰਡੀਆ ਵੱਲੋਂ ਦਿੱਲੀ-ਅੰਮ੍ਰਿਤਸਰ-ਦਿੱਲੀ ਅੰਤਰਰਾਸ਼ਟਰੀ ਉਡਾਣ ਦਾ ਰੂਟ ਤਬਦੀਲ ਕੀਤੇ ਜਾਣ ਉੱਤੇ ਸਖ਼ਤ ਇਤਰਾਜ਼ ਪ੍ਰਗਟ ਕੀਤਾ ਹੈ।
ਪਾਰਟੀ ਦੇ ਐਨ.ਆਰ.ਆਈ ਵਿੰਗ ਦੇ ਪ੍ਰਧਾਨ ਅਤੇ ਵਿਧਾਇਕ ਜੈ ਕਿਸ਼ਨ ਸਿੰਘ ਰੋੜੀ ਨੇ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਉੱਤੇ ਰਾਜਧਾਨੀ ਦੇ ਹਵਾਈ ਅੱਡੇ ਨਾਲ ਜੁੜੇ ਕਾਰਪੋਰੇਟ ਘਰਾਣਿਆਂ ਅਤੇ ਬਹੁਭਾਂਤੀ ਮਾਫ਼ੀਆ ਦੀ ਸਰਪ੍ਰਸਤੀ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ ਕਿ ਏਅਰਪੋਰਟ ਅਥਾਰਿਟੀ ਆਫ਼ ਇੰਡੀਆ ਇੱਕ ਪਾਸੇ ਮੰਨ ਰਹੀ ਹੈ ਕਿ ਅੰਮ੍ਰਿਤਸਰ ਤੋਂ ਬਰਮਿੰਘਮ ਵਿਚਾਲੇ ਚਲਾਈ ਗਈ ਸਿੱਧੀ ਉਡਾਣ ਕਾਫ਼ੀ ਲਾਹੇਵੰਦ ਸਾਬਤ ਹੋ ਰਹੀ ਸੀ, ਦੂਜੇ ਪਾਸੇ ਬਾਲਾਕੋਟ ਹਵਾਈ ਹਮਲੇ ਉਪਰੰਤ ਪੈਦਾ ਹੋਏ ਤਣਾਅ ਦੌਰਾਨ 27 ਫਰਵਰੀ ਤੋਂ ਬੰਦ ਇਹ ਉਡਾਣ ਅਜੇ ਤੱਕ ਅੰਮ੍ਰਿਤਸਰ ਤੋਂ ਮੁੜ ਸ਼ੁਰੂ ਨਹੀਂ ਕੀਤੀ। ਜਦ ਕਿ ਹੁਣ ਭਾਰਤ ਪਾਕਿਸਤਾਨ ਸੀਮਾ ਉੱਤੇ ਕਾਫ਼ੀ ਸਮਾਂ ਪਹਿਲਾਂ ਹੀ ਹਾਲਾਤ ਆਮ ਵਰਗੇ ਹੋ ਚੁੱਕੇ ਹਨ। ਜੈ ਕਿਸ਼ਨ ਸਿੰਘ ਰੋੜੀ ਨੇ ਕਿਹਾ ਕਿ ਹੁਣ ਸਿਰਫ਼ ਦਿੱਲੀ ਅਤੇ ਬਰਮਿੰਘਮ ਵਿਚਾਲੇ ਉੱਡ ਰਹੀ ਇਸ ਉਡਾਣ ਕਾਰਨ ਪੰਜਾਬ ਦੇ ਮੁਸਾਫ਼ਰ ਖ਼ਾਸ ਕਰ ਕੇ ਪੰਜਾਬੀ ਐਨ.ਆਰ.ਆਈਜ ਨੂੰ ਭਾਰੀ ਪ੍ਰੇਸ਼ਾਨੀਆਂ ਝੱਲਣੀਆਂ ਪੈ ਰਹੀਆਂ ਹਨ ਅਤੇ ਹਰੇਕ ਯਾਤਰੀ ਉੱਤੇ ਹਜ਼ਾਰਾਂ ਰੁਪਏ ਦਾ ਬੇਲੋੜਾ ਵਿੱਤੀ ਭਾਰ ਪੈ ਰਿਹਾ ਹੈ, ਕਿਉਂਕਿ ਦੂਰੀ ਵਧਣ ਨਾਲ ਵਕਤ ਅਤੇ ਪੈਸੇ ਦੀ ਬਰਬਾਦੀ ਸੁਭਾਵਿਕ ਹੈ। ਰੋੜੀ ਨੇ ਨਾ ਕੇਵਲ ਬਰਮਿੰਘਮ-ਅੰਮ੍ਰਿਤਸਰ-ਦਿੱਲੀ ਉਡਾਣ ਨੂੰ ਤੁਰੰਤ ਸ਼ੁਰੂ ਕਰਨ ਦੀ ਮੰਗ ਰੱਖੀ ਸਗੋਂ ਇੰਗਲੈਂਡ ਦੇ ਹੋਰਨਾਂ ਅੰਤਰਰਾਸ਼ਟਰੀ ਹਵਾਈ ਅੱਡਿਆਂ ਸਮੇਤ ਅਮਰੀਕਾ, ਕੈਨੇਡਾ, ਆਸਟ੍ਰੇਲੀਆ, ਦੁਬਈ, ਸਿੰਗਾਪੁਰ, ਮਲੇਸ਼ੀਆ, ਸਾਉਦੀ ਅਰਬ ਅਤੇ ਹੋਰਨਾਂ ਯੂਰਪੀ ਮੁਲਕਾਂ ਤੋਂ ਅੰਮ੍ਰਿਤਸਰ ਅਤੇ ਚੰਡੀਗੜ੍ਹ ਦੇ ਅੰਤਰਰਾਸ਼ਟਰੀ ਹਵਾਈ ਅੱਡਿਆਂ ਲਈ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਦੀ ਮੰਗ ਕੀਤੀ।
ਰੋੜੀ ਨੇ ਕਿਹਾ ਕਿ ਏਅਰਪੋਰਟ ਮਾਫ਼ੀਆ ਦੇ ਦਬਾਅ ਥੱਲੇ ਪਹਿਲਾਂ ਵੀ ਬਰਮਿੰਘਮ-ਅੰਮ੍ਰਿਤਸਰ ਉਡਾਣ ਨੂੰ 8 ਸਾਲਾਂ ਤੱਕ ਬੰਦ ਕਰੀ ਰੱਖਿਆ ਜਦਕਿ ਇਹ ਉਡਾਣ ਵਿੱਤੀ ਤੌਰ ਤੇ ਲਾਭ ‘ਚ ਰਹਿੰਦੀ ਹੈ

Facebook Comment
Project by : XtremeStudioz