Close
Menu

ਆਰਬੀਆਈ ਗਵਰਨਰ ਵੱਲੋਂ ਜੇਤਲੀ ਨਾਲ ਮੁਲਾਕਾਤ

-- 26 March,2019

ਨਵੀਂ ਦਿੱਲੀ, 26 ਮਾਰਚ
ਭਾਰਤੀ ਰਿਜ਼ਰਵ ਬੈਂਕ ਦੇ ਗਵਰਨਰ ਸ਼ਕਤੀਕਾਂਤ ਦਾਸ ਨੇ ਅੱਜ ਵਿੱਤ ਮੰਤਰੀ ਅਰੁਣ ਜੇਤਲੀ ਨਾਲ ਮੁਲਾਕਾਤ ਕੀਤੀ ਅਤੇ ਮੁਦਰਾ ਪਾਲਿਸੀ ਕਮੇਟੀ (ਐਮਪੀਸੀ) ਦੀ ਆਗਾਮੀ ਮੀਟਿੰਗ ਤੋਂ ਪਹਿਲਾਂ ਮੌਜੂਦਾ ਆਰਥਿਕ ਹਾਲਾਤ ’ਤੇ ਚਰਚਾ ਕੀਤੀ। ਐਮਪੀਸੀ ਦੀ ਮੀਟਿੰਗ ਦੋ ਮਹੀਨਿਆਂ ’ਚ ਇਕ ਵਾਰ ਹੁੰਦੀ ਹੈ ਅਤੇ 2 ਤੋਂ 4 ਅਪਰੈਲ ਤਕ ਹੋਣ ਵਾਲੀ ਇਹ ਮੀਟਿੰਗ ਨਵੇਂ ਵਿੱਤੀ ਸਾਲ 2019-20 ਦੀ ਪਲੇਠੀ ਮੀਟਿੰਗ ਹੋਵੇਗੀ। ਛੇ ਮੈਂਬਰੀ ਐਮਪੀਸੀ ਦੀ ਮੀਟਿੰਗ ਵਿੱਚ ਮੁਦਰਾ ਪਾਲਿਸੀ ਨਿਰਧਾਰਿਤ ਕਰਨ ਬਾਰੇ ਫੈਸਲਾ ਲਿਆ ਜਾਵੇਗਾ। ਆਰਬੀਆਈ ਆਪਣੀ ਨੀਤੀ ਦਾ ਐਲਾਨ 4 ਅਪਰੈਲ ਨੂੰ ਕਰੇਗੀ।
ਮੀਟਿੰਗ ਮਗਰੋਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦਾਸ ਨੇ ਕਿਹਾ, ‘ਇਹ ਇਕ ਰਸਮੀ ਮੀਟਿੰਗ ਸੀ, ਰਵਾਇਤ ਮੁਤਾਬਕ ਕਿਸੇ ਵੀ ਮੁਦਰਾ ਨੀਤੀ ਤੋਂ ਪਹਿਲਾਂ ਆਰਬੀਆਈ ਗਵਰਨਰ ਨੂੰ ਵਿੱਤ ਮੰਤਰੀ ਨਾਲ ਮੁਲਾਕਾਤ ਕਰਨੀ ਹੁੰਦੀ ਹੈ। ਲਿਹਾਜ਼ਾ ਇਹ ਕੋਈ ਨਵੀਂ ਗੱਲ ਨਹੀਂ ਸੀ।’ ਭਾਰਤੀ ਰਿਜ਼ਰਵ ਬੈਂਕ ਵੱਲੋਂ ਜਾਰੀ ਕੀਤੀ ਜਾਣ ਵਾਲੀ ਮੁਦਰਾ ਨੀਤੀ ਕਾਫ਼ੀ ਅਹਿਮ ਹੈ ਕਿਉਂਕਿ ਇਹ 11 ਅਪਰੈਲ ਤੋਂ ਸ਼ੁਰੂ ਹੋ ਰਹੀਆਂ ਸੱਤ ਪੜਾਵੀ ਲੋਕ ਸਭਾ ਚੋਣਾਂ ਤੋਂ ਹਫ਼ਤਾ ਕੁ ਪਹਿਲਾਂ ਐਲਾਨੀ ਜਾ ਰਹੀ ਹੈ। ਸ੍ਰੀ ਦਾਸ ਨੇ ਕਿਹਾ ਕਿ ਉਹ ਇਸ ਹਫ਼ਤੇ ਅਦਾਇਗੀ ਕਰਨ ਵਾਲੇ ਬੈਂਕਾਂ ਦੇ ਮੁਖੀਆਂ ਨੂੰ ਮਿਲ ਕੇ ਉਨ੍ਹਾਂ ਨੂੰ ਦਰਪੇਸ਼ ਮੁਸ਼ਕਲਾਂ ਨੂੰ ਸਮਝਣ ਦਾ ਯਤਨ ਕਰਨਗੇ।

Facebook Comment
Project by : XtremeStudioz