Close
Menu

ਆਰੁਸ਼ੀ ਦੇ ਮਾਪੇ ਕਰੀਬ ਚਾਰ ਸਾਲਾਂ ਮਗਰੋਂ ਹੋਏ ਰਿਹਾਅ

-- 17 October,2017

ਡਾਸਨਾ (ਉੱਤਰ ਪ੍ਰਦੇਸ਼),ਕਰੀਬ ਚਾਰ ਸਾਲਾਂ ਤਕ ਇਥੋਂ ਦੀ ਜੇਲ੍ਹ ’ਚ ਬੰਦ ਰਿਹਾ ਡੈਂਟਿਸਟ ਜੋੜਾ ਰਾਜੇਸ਼ ਅਤੇ ਨੁਪੁਰ ਤਲਵਾੜ ਸ਼ਾਮ ਨੂੰ 5 ਵਜੇ ਰਿਹਾਅ ਹੋ ਗਿਆ। ਆਪਣੀ ਧੀ ਆਰੁਸ਼ੀ ਅਤੇ ਨੌਕਰ ਹੇਮਰਾਜ ਦੀ ਹੱਤਿਆ ਦੇ ਦੋਸ਼ਾਂ ਤੋਂ ਅਲਾਹਾਬਾਦ ਹਾਈ ਕੋਰਟ ਨੇ ਦੋਹਾਂ ਨੂੰ 12 ਅਕਤੂਬਰ ਨੂੰ ਬਰੀ ਕਰ ਦਿੱਤਾ ਸੀ। ਪੁਲੀਸ ਦੋਹਾਂ ਨੂੰ ਨੁਪੁਰ ਦੇ ਮਾਪਿਆਂ ਦੇ ਘਰ ਨੋਇਡਾ ’ਚ ਲੈ ਕੇ ਗਈ ਜਿਥੇ ਉਹ ਆਰੁਸ਼ੀ ਦੇ ਕਤਲ ਸਮੇਂ ਰਹਿੰਦੇ ਹੁੰਦੇ ਸਨ।  ਜੇਲ੍ਹ ਦੇ ਬਾਹਰ ਸੜਕ ’ਤੇ ਅਫ਼ਰਾ-ਤਫ਼ਰੀ ਦਾ ਮਾਹੌਲ ਸੀ ਅਤੇ ਮੀਡੀਆ ਕਰਮੀ ਤਲਵਾੜ ਜੋੜੇ ਦੀਆਂ ਤਸਵੀਰਾਂ ਨੂੰ ਆਪਣੇ ਕੈਮਰਿਆਂ ’ਚ ਕੈਦ ਕਰਨ ਦੀਆਂ ਕੋਸ਼ਿਸ਼ਾਂ ਕਰ ਰਹੇ ਸਨ। ਜੋੜੇ ਦੇ ਵਕੀਲ ਤਨਵੀਰ ਅਹਿਮਦ ਮੀਰ ਨੇ ਉਨ੍ਹਾਂ ਦੀ ਰਿਹਾਈ ਮਗਰੋਂ ਕਿਹਾ,‘ਸਾਡੇ ਮੁਵੱਕਿਲਾਂ  ਨੂੰ ਦੋਸ਼ੀ ਠਹਿਰਾਉਣ ਲਈ ਸਾਜ਼ਿਸ਼    ਘੜੀ ਗਈ ਸੀ। ਵਿਰੋਧੀ ਧਿਰ ਨੇ ਗਲਤ ਸਬੂਤ ਪੇਸ਼ ਕੀਤੇ।’’ ਤਲਵਾੜ ਜੋੜੇ ਨੂੰ ਦੀਵਾਲੀ ਤੋਂ ਦੋ ਦਿਨ ਪਹਿਲਾਂ ਰਿਹਾਈ ਮਿਲੀ ਹੈ ਅਤੇ ਮੀਰ ਨੇ ਦੋਹਾਂ ਨੂੰ ਸ਼ਾਂਤੀ ਨਾਲ ਜੀਉਣ ਦੇਣ ਦੀ ਅਪੀਲ ਕੀਤੀ ਹੈ। ਜ਼ਿਕਰਯੋਗ ਹੈ ਕਿ 16 ਮਈ 2008 ਨੂੰ ਆਰੁਸ਼ੀ ਤਲਵਾੜ ਦੀ ਲਾਸ਼ ਨੋਇਡਾ ਸਥਿਤ ਘਰ ਦੇ ਬੈੱਡਰੂਮ ’ਚ ਮਿਲੀ ਸੀ ਜਦਕਿ ਨੌਕਰ ਹੇਮਰਾਜ ਦੀ ਲਾਸ਼ ਅਗਲੇ ਦਿਨ ਛੱਤ ’ਤੇ ਕਮਰੇ ’ਚੋਂ ਮਿਲੀ ਸੀ।

Facebook Comment
Project by : XtremeStudioz