Close
Menu

ਆਸਟਰੇਲਿਆਈ ਅਦਾਲਤ ਵੱਲੋਂ ‘ਐਪਲ’ ਨੂੰ 90 ਲੱਖ ਡਾਲਰ ਜੁਰਮਾਨਾ

-- 20 June,2018

ਮੈਲਬਰਨ, 20 ਜੂਨ
ਆਸਟਰੇਲੀਆ ਦੀ ਸੰਘੀ ਅਦਾਲਤ ਨੇ ‘ਐਪਲ’ ਕੰਪਨੀ ਨੂੰ 90 ਲੱਖ ਡਾਲਰ ਦਾ ਜੁਰਮਾਨਾ ਕੀਤਾ ਹੈ। ਇਹ ਫ਼ੈਸਲਾ ਫੈਡਰਲ ਅਦਾਲਤ ਨੇ ‘ਐਪਲ’ ਵੱਲੋਂ ਆਪਣੇ ਗਾਹਕਾਂ ਨੂੰ ਆਈਫੋਨਜ਼ ਅਤੇ ਆਈਪੈਡਜ਼ ਵਿੱਚ ਆਈ ਖ਼ਰਾਬੀ ਠੀਕ ਨਾ ਕਰਕੇ ਦੇਣ ਕਾਰਨ ਕੀਤਾ ਹੈ। ਪਿਛਲੇ ਸਾਲ ‘ਐਪਲ’ ਦੇ ਗਾਹਕਾਂ ਨੇ ਸਬੰਧਤ ਮਾਮਲਿਆਂ ਦੀ ਸੁਣਵਾਈ ਕਰਨ ਵਾਲੀ ਸੰਸਥਾ ‘ਕੰਜ਼ਿਊਮਰ ਵਾਚਡੌਗ’ ਕੋਲ ‘ਐਪਲ’ ਵਿਰੁੱਧ ਅਪੀਲ ਕੀਤੀ ਸੀ, ਜਿਸ ਮਗਰੋਂ ਇਹ ਮਾਮਲਾ ਫੈਡਰਲ ਅਦਾਲਤ ਵਿੱਚ ਲਿਜਾਇਆ ਗਿਆ। ਦਰਅਸਲ ‘ਐਪਲ’ ਦੇ ਆਸਟਰੇਲਿਆਈ ਗਾਹਕਾਂ ਨੂੰ ਆਈਫੋਨ ਅਤੇ ਆਈਪੈਡਜ਼ ਵਿੱਚ ਸਾਫਟਵੇਅਰ ਅਪਡੇਟ ਕਰਨ ਮਗਰੋਂ ਦਿੱਕਤ ਆਉਣ ਲੱਗੀ ਸੀ ਤੇ ਕੰਪਨੀ ਨੇ ਇਹ ਕਹਿ ਕੇ ਸੇਵਾਵਾਂ ਦੇਣ ਤੋਂ ਨਾਂਹ ਕਰ ਦਿੱਤੀ ਕਿ ਫੋਨ ਤੇ ਆਈਪੈਡ ਕਿਸੇ ਅਣ-ਅਧਿਕਾਰਤ ਮਕੈਨਿਕ ਕੋਲੋਂ ਖੁਲ੍ਹਵਾਏ ਜਾ ਚੁੱਕੇ ਹਨ। 274 ਵਿਅਕਤੀਆਂ ਨੂੰ ਇਹ ਜਵਾਬ ਦੇਣ ਦੀ ਗ਼ਲਤੀ ਹੁਣ ਇਸ ਕੰਪਨੀ ਨੇ ਵੀ ਮੰਨ ਲਈ ਹੈ। ਜ਼ਿਕਰਯੋਗ ਹੈ ਕਿ 2016 ਵਿੱਚ ਵੀ ‘ਐਪਲ’ ਨੇ ਅਜਿਹੇ ਤਕਨੀਕੀ ਨੁਕਸਾਂ ਕਾਰਨ ਗਾਹਕਾਂ ਤੋਂ ਮੁਆਫ਼ੀ ਵੀ ਮੰਗੀ ਸੀ।

Facebook Comment
Project by : XtremeStudioz