Close
Menu

ਆਸਟਰੇਲੀਆ ਨੂੰ ਅਜੇ ਵੀ ਭਾਰਤੀ ਕਾਮਿਆਂ ਦੀ ਲੋੜ

-- 25 May,2017

ਬ੍ਰਿਸਬੇਨ, ਆਸਟਰੇਲੀਆ  ਨੇ ਭਾਵੇਂ ਆਪਣੀ ਆਵਾਸ ਨੀਤੀ ਵਿੱਚ ਰੱਦੋ-ਬਦਲ ਕਰਦਿਆਂ ਸਖ਼ਤੀ  ਕਰ ਦਿੱਤੀ ਹੈ ਪਰ ਇਸ ਦਾ ਭਾਰਤੀਆਂ ਉਤੇ ਬਹੁਤਾ ਅਸਰ ਨਹੀਂ ਹੋਵੇਗਾ। ਭਾਰਤ ਵਿੱਚ ਆਸਟਰੇਲੀਆ ਦੀ ਹਾਈ ਕਮਿਸ਼ਨਰ ਹਰਿੰਦਰ ਸਿੱਧੂ ਦਾ ਕਹਿਣਾ ਹੈ  ਕਿ ਨੀਤੀਆਂ ਸਖ਼ਤ ਜ਼ਰੂਰ ਹੋਈਆਂ ਹਨ ਪਰ ਰਸਤੇ ਬਿਲਕੁਲ ਬੰਦ ਨਹੀਂ ਹੋਏ। ਉਨ੍ਹਾਂ ਕਿਹਾ ਕਿ 457 ਵੀਜ਼ਾ ਪ੍ਰੋਗਰਾਮ ਰੱਦ ਕਰਨ ਤੋਂ ਬਾਅਦ ਵੀ ਆਸਟਰੇਲੀਆ ਦੇ  ਸਕਿੱਲਡ ਵੀਜ਼ਾ ਪ੍ਰੋਗਰਾਮ ਵਿੱਚ ਤਬਦੀਲੀ ਦਾ ਭਾਰਤੀਆਂ ਉੱਤੇ ਜ਼ਿਆਦਾ ਅਸਰ ਨਹੀਂ ਪਵੇਗਾ।
ਬੀਬੀ ਸਿੱਧੂ ਨੇ ਕਿਹਾ ਕਿ ਆਸਟਰੇਲੀਆ ਨੂੰ ਭਾਰਤ ਤੋਂ ਆਉਣ ਵਾਲੇ ਹੁਨਰਮੰਦ ਕਾਮਿਆਂ ਦੀ  ਲੋੜ ਹਮੇਸ਼ਾ ਸੀ ਅਤੇ ਰਹੇਗੀ। ਕਾਨੂੰਨੀ ਮਾਹਿਰਾਂ ਮੁਤਾਬਕ ਇਨ੍ਹਾਂ ਵੀਜ਼ਿਆਂ ਅਧੀਨ  ਪੈਂਦੇ 600 ਕੰਮਾਂ ਦੀ ਸੂਚੀ ਨੂੰ 400 ਕੰਮਾਂ ਤੱਕ ਸੀਮਤ ਕਰ ਦਿੱਤਾ ਗਿਆ ਹੈ। ਮੌਜੂਦਾ ਤਬਦੀਲੀਆਂ ਦੇ ਚੱਲਦੇ ਇੱਥੋਂ ਲੋਕ ਹੁਣ ਦੋ ਵੱਖਰੇ ਵੀਜ਼ਿਆਂ ‘ਸ਼ਾਰਟ ਟਰਮ ਵੀਜ਼ਾ’ ਅਤੇ  ‘ਲਾਂਗ ਟਰਮ ਵੀਜ਼ਾ’ ਉੱਤੇ ਵਿਦੇਸ਼ੀ ਵਰਕਰਾਂ ਨੂੰ ਸਪਾਂਸਰ ਕਰ ਸਕਣਗੇ, ਜਿਸ ਅਧੀਨ ਕਾਮੇ  ਦੇ ਪੱਕੇ ਹੋਣ ਦੀ ਗਰੰਟੀ ਅਜੇ ਨਹੀਂ ਹੈ।

Facebook Comment
Project by : XtremeStudioz