Close
Menu

ਆਸਟਰੇਲੀਆ ਹੱਥੋਂ ਇੰਗਲੈਂਡ ਚਿੱਤ

-- 09 February,2018

ਹੋਬਾਰਟ, ਗਲੈੱਨ ਮੈਕਸਵੈੱਲ ਦੇ ਸੈਂਕੜੇ ਸਦਕਾ ਆਸਟਰੇਲੀਆ ਨੇ ਤ੍ਰਿਕੋਣੀ ਟੀ-20 ਲੜੀ ਦੇ ਦੂਜੇ ਮੈਚ ਵਿੱਚ ਅੱਜ ਇੱਥੇ ਇੰਗਲੈਂਡ ਨੂੰ ਪੰਜ ਵਿਕਟਾਂ ਨਾਲ ਹਰਾ ਦਿੱਤਾ। ਦੋ ਓਵਰਾਂ ਵਿੱਚ ਤਿੰਨ ਵਿਕਟਾਂ ਲੈਣ ਤੋਂ ਬਾਅਦ ਮੈਕਸਵੈੱਲ ਨੂੰ ਅਜੇਤੂ 103 ਦੌੜਾਂ ਦੀ ਪਾਰੀ ਖੇਡਣ ਕਾਰਨ ਮੈਨ ਆਫ ਦ ਮੈਚ ਚੁਣਿਆ ਗਿਆ। ਉਨ੍ਹਾਂ ਦੀ ਪਾਰੀ ਨਾਲ ਆਸਟਰੇਲੀਆ ਨੇ ਇੰਗਲੈਂਡ ਦੇ 156 ਦੌੜਾਂ ਦੇ ਟੀਚੇ ਨੂੰ 19ਵੇਂ ਓਵਰ ਵਿੱਚ ਪੰਜ ਵਿਕਟਾਂ ’ਤੇ 161 ਦੌੜਾਂ ਬਣਾ ਕੇ ਹਾਸਲ ਕਰ ਲਿਆ। ਇੰਗਲੈਂਡ ਖ਼ਿਲਾਫ਼ ਇੱਕ ਰੋਜ਼ਾ ਲੜੀ ਲਈ ਆਸਟਰੇਲੀਆਈ ਟੀਮ ਵਿੱਚ ਥਾਂ ਬਣਾਉਣ ਵਿੱਚ ਅਸਫਲ ਰਹੇ ਮੈਕਸਵੈੱਲ ਨੇ 58 ਗੇਂਦਾਂ ਦੀ ਆਪਣੀ ਪਾਰੀ ਵਿੱਚ 10 ਚੌਕੇ ਅਤੇ ਚਾਰ ਛੱਕੇ ਮਾਰੇ। ਹਾਲਾਂਕਿ ਟੀਚੇ ਦਾ ਪਿੱਛਾ ਕਰਨ ਉਤਰੇ ਆਸਟਰੇਲੀਆ ਦੀ ਸ਼ੁਰੂਆਤ ਚੰਗੀ ਨਹੀਂ ਰਹੀ। ਡੇਵਿਡ ਵਿੱਲੀ ਨੇ ਪਹਿਲੇ ਓਵਰ ਵਿੱਚ ਹੀ ਤਿੰਨ ਗੇਂਦਾਂ ਅੰਦਰ ਡੇਵਿਡ ਵਾਰਨਰ (ਚਾਰ) ਅਤੇ ਕ੍ਰਿਸ ਲਿਨ (ਸਿਫਰ) ਨੂੰ ਆਊਟ ਕਰ ਦਿੱਤਾ। ਮੈਕਸਵੈੱਲ ਨੇ ਡਾਰਸੀ ਸ਼ਾਰਟ (30) ਨਾਲ ਤੀਜੇ ਵਿਕਟ ਲਈ 78 ਦੌੜਾਂ ਦੀ ਸਾਂਝੀਦਾਰੀ ਕਰਕੇ ਪਾਰੀ ਨੂੰ ਸੰਭਾਲਿਆ ਅਤੇ ਫਿਰ ਅਲੈਕਸ ਕੈਰੀ (ਅਜੇਤੂ ਪੰਜ) ਨਾਲ ਮਿਲ ਕੇ ਟੀਮ ਨੂੰ ਜਿੱਤ ਦਿਵਾਈ।

Facebook Comment
Project by : XtremeStudioz