Close
Menu

ਆਸਾ ਰਾਮ ‘ਤੇ ਬੁੱਧਵਾਰ ਨੂੰ ਆਏਗਾ ਫੈਸਲਾ, ਦਿੱਲੀ ‘ਚ ਜੋਧਪੁਰ ‘ਚ ਅਲਰਟ

-- 24 April,2018

ਜੋਧਪੁਰ/ਨਵੀਂ ਦਿੱਲੀ— ਨਾਬਾਲਗ ਲੜਕੀ ਦੇ ਬਲਾਤਕਾਰ ਦੇ ਇਕ ਮਾਮਲੇ ‘ਚ ਬੁੱਧਵਾਰ ਨੂੰ ਜੋਧਪੁਰ ਦੀ ਇਕ ਅਦਾਲਤ ਆਸਾ ਰਾਮ ਬਾਪੂ ‘ਤੇ ਫੈਸਲਾ ਸੁਣਾਏਗੀ। ਇਸ ਫੈਸਲੇ ਦੇ ਆਉਣ ਤੋਂ ਪਹਿਲਾਂ ਹੀ ਦਿੱਲੀ ਤੋਂ ਲੈ ਕੇ ਜੋਧਪੁਰ ਤੱਕ ਸੁਰੱਖਿਆ ਦੇ ਸਖਤ ਇੰਤਜ਼ਾਮ ਕੀਤੇ ਗਏ ਹਨ। ਪੁਲਸ ਨੂੰ ਸ਼ੱਕ ਹੈ ਕਿ ਰਾਮ-ਰਹੀਮ ‘ਤੇ ਆਏ ਫੈਸਲੇ ਤੋਂ ਬਾਅਦ ਜਿਸ ਤਰ੍ਹਾਂ ਉਨ੍ਹਾਂ ਦੇ ਸਮਰਥਕਾਂ ਨੇ ਦਿੱਲੀ ਸਮੇਤ ਕਈ ਥਾਂਵਾਂ ‘ਤੇ ਹੰਗਾਮਾ ਕੀਤਾ ਸੀ, ਕੁਝ ਉਸੇ ਤਰ੍ਹਾਂ ਹੀ ਇਸ ਵਾਰ ਵੀ ਕਰਨ ਦੀ ਕੋਸ਼ਿਸ਼ ਹੋ ਸਕਦੀ ਹੈ। ਸ਼ੱਕ ਹੈ ਕਿ ਜੇਕਰ ਆਸਾ ਰਾਮ ਦੋਸ਼ੀ ਠਹਿਰਾਇਆ ਜਾਂਦਾ ਹੈ ਤਾਂ ਉਸ ਦੇ ਸਮਰਥਕ ਹੰਗਾਮਾ ਕਰ ਸਕਦੇ ਹਨ।
ਬਰੀ ਹੋਏ ਤਾਂ ਵੀ ਹੋ ਸਕਣਗੇ ਰਿਹਾਅ
ਹਾਲਾਂਕਿ ਜੇਕਰ ਆਸਾ ਰਾਮ ਇਸ ਮਾਮਲੇ ‘ਚ ਅਦਾਲਤ ਤੋਂ ਬਰੀ ਵੀ ਹੋ ਜਾਂਦੇ ਹਨ ਤਾਂ ਵੀ ਉਹ ਜੇਲ ਤੋਂ ਰਿਹਾਅ ਨਹੀਂ ਹੋ ਸਕਣਗੇ, ਕਿਉਂਕਿ ਉਨ੍ਹਾਂ ਦੇ ਖਿਲਾਫ ਗੁਜਰਾਤ ‘ਚ ਵੀ ਇਕ ਬਲਾਤਕਾਰ ਦਾ ਮਾਮਲਾ ਚੱਲ ਰਿਹਾ ਹੈ। ਜੋਧਪੁਰ ਦੇ ਪੁਲਸ ਕਮਿਸ਼ਨਰ ਅਸ਼ੋਕ ਰਾਠੌੜ ਨੇ ਦੱਸਿਆ ਕਿ ਫੈਸਲੇ ਦੇ ਦਿਨ ਵੱਡੀ ਗਿਣਤੀ ‘ਚ ਸਮਰਥਕਾਂ ਦੇ ਜੋਧਪੁਰ ਪੁੱਜਣ ਦੇ ਸ਼ੱਕ ਨੂੰ ਦੇਖਦੇ ਹੋਏ ਜ਼ਿਲੇ ‘ਚ ਧਾਰਾ 144 ਲਾਗੂ ਕਰ ਦਿੱਤੀ ਗਈ ਹੈ। ਰਾਠੌੜ ਨੇ ਕਿਹਾ,”ਸਾਨੂੰ ਖੁਸ਼ੀ ਹੈ ਕਿ ਅਦਾਲਤ ਨੇ ਜੇਲ ਕੈਂਪਸ ਦੇ ਅੰਦਰ ਫੈਸਲਾ ਸੁਣਾਏ ਜਾਣ ਦੀ ਸਾਡੀ ਅਪੀਲ ਨੂੰ ਸਵੀਕਾਰ ਕੀਤਾ। ਰਾਜਸਥਾਨ ਪੁਲਸ ਆਸਾ ਰਾਮ ਦੇ ਸਮਰਥਕਾਂ ਦੇ ਫੈਸਲੇ ਤੋਂ ਪਹਿਲਾਂ ਜਾਂ ਫੈਸਲੇ ਦੇ ਦਿਨ ਰਾਜਸਥਾਨ ਦੇ ਸ਼ਹਿਰ ਜੋਧਪੁਰ ਪੁੱਜਣ ਦੀ ਯੋਜਨਾ ਦੀ ਸੂਚਨਾ ਦੇ ਬਾਅਦ ਤੋਂ ਗੁਆਂਢੀ ਰਾਜਾਂ ਤੋਂ ਵੀ ਸਹਿਯੋਗ ਮੰਗ ਰਹੀ ਹੈ।” ਉਨ੍ਹਾਂ ਨੇ ਕਿਹਾ ਕਿ ਜੇਕਰ ਲੋੜ ਹੋਈ ਤਾਂ ਨੀਮ ਫੌਜੀ ਫੋਰਸਾਂ ਨੂੰ ਵੀ ਤਾਇਨਾਤ ਕੀਤਾ ਜਾਵੇਗਾ।
ਦਿੱਲੀ ਤੋਂ ਰਾਜਸਥਾਨ ਤੱਕ ਅਲਰਟ
ਦਿੱਲੀ ਸਮੇਤ ਰਾਜਸਥਾਨ ਤੱਕ ਫੈਸਲੇ ਤੋਂ ਬਾਅਦ ਕੋਈ ਅਵਿਵਸਥਾ ਨਾ ਫੈਲੇ, ਇਸ ਲਈ ਦੋਹਾਂ ਰਾਜਾਂ ਦੀਆਂ ਸਰਕਾਰਾਂ ਨੇ ਪੂਰੇ ਇੰਤਜ਼ਾਮ ਕਰ ਲਏ ਹਨ। ਦਿੱਲੀ ਪੁਲਸ ਪੂਰੀ ਤਰ੍ਹਾਂ ਅਲਰਟ ਹੈ, ਉੱਥੇ ਹੀ ਜੋਧਪੁਰ ‘ਚ ਵੀ ਧਾਰਾ 144 ਲੱਗਾ ਦਿੱਤੀ ਗਈ ਹੈ। ਕਿਤੇ ਵੀ ਭੀੜ ਦੇ ਜਮ੍ਹਾ ਹੁੰਦੇ ਹੀ ਐਕਸ਼ਨ ਲਿਆ ਜਾਵੇਗਾ। ਦਿੱਲੀ ਪੁਲਸ ਦੇ ਅਧਿਕਾਰੀ ਯੂ.ਪੀ. ਅਤੇ ਹਰਿਆਣਾ ਪੁਲਸ ਨਾਲ ਵੀ ਸੰਪਰਕ ਬਣਾਏ ਹੋਏ ਹੈ।
ਆਸ਼ਰਮਾਂ ‘ਚ ਸਮਰਥਕਾਂ ਦਾ ਪਾਠ ਅਤੇ ਕੀਰਤਨ ਸ਼ੁਰੂ ਹੋਇਆ
ਦੱਸਿਆ ਜਾ ਰਿਹਾ ਹੈ ਕਿ ਦਿੱਲੀ-ਐੱਨ.ਸੀ.ਆਰ. ‘ਚ ਆਸਾ ਰਾਮ ਦੇ ਆਸ਼ਰਮਾਂ ‘ਚ ਉਨ੍ਹਾਂ ਦੇ ਸਮਰਥਕ ਵੱਡੀ ਗਿਣਤੀ ‘ਚ ਜਮ੍ਹਾ ਹੋ ਰਹੇ ਹਨ, ਜਿਨ੍ਹਾਂ ‘ਚ ਔਰਤਾਂ, ਬਜ਼ੁਰਗ ਅਤੇ ਬੱਚੇ ਵੀ ਸ਼ਾਮਲ ਹਨ। ਸਮਰਥਕਾਂ ਦਾ ਕਹਿਣਾ ਹੈ ਕਿ ਅਦਾਲਤ ਤੋਂ ਉਨ੍ਹਾਂ ਦੇ ਬਾਪੂ ਨੂੰ ਇਨਸਾਫ਼ ਮਿਲੇਗਾ। ਇਸ ਲਈ ਉਹ ਪ੍ਰਾਰਥਨਾ ਕਰਨ ਲਈ ਜਮ੍ਹਾ ਹੋਏ ਹਨ। ਆਸ਼ਰਮਾਂ ‘ਚ ਕੀਰਤਨ ਅਤੇ ਪੂਜਾ ਕੀਤੀ ਜਾ ਰਹੀ ਹੈ।
2013 ‘ਚ ਹੋਈ ਸੀ ਆਸਾ ਰਾਮ ਦੀ ਗ੍ਰਿਫਤਾਰੀ
ਜ਼ਿਕਰਯੋਗ ਹੈ ਕਿ ਉੱਤਰ ਪ੍ਰਦੇਸ਼ ਦੇ ਸ਼ਾਹਜਹਾਂਪੁਰ ਦੀ ਇਕ ਨਾਬਾਲਗ ਲੜਕੀ ਵੱਲੋਂ ਕਥਿਤ ਤੌਰ ‘ਤੇ ਆਸਾ ਰਾਮ ਬਾਪੂ ‘ਤੇ ਜੋਧਪੁਰ ਦੇ ਬਾਹਰੀ ਇਲਾਕੇ ‘ਚ ਸਥਿਤ ਆਪਣੇ ਆਸ਼ਰਮ ‘ਚ ਯੌਨ ਉਤਪੀੜਨ ਦਾ ਦੋਸ਼ ਲਗਾਏ ਗਏ ਸਨ। ਜਿਸ ਸਮੇਂ ਪੀੜਤਾ ਆਸ਼ਰਮ ‘ਚ ਰਹਿ ਰਹੀ ਸੀ, ਉਹ 16 ਸਾਲ ਦੀ ਸੀ। ਦਿੱਲੀ ਦੇ ਕਮਲਾ ਮਾਰਕੀਟ ਥਾਣੇ ‘ਚ ਇਹ ਮਾਮਲਾ ਦਰਜ ਕਰਵਾਇਆ ਗਿਆ ਸੀ, ਜਿਸ ਨੂੰ ਬਾਅਦ ‘ਚ ਜੋਧਪੁਰ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ‘ਤੇ ਪਾਕਸੋ ਅਤੇ ਐੱਸ.ਸੀ.-ਐੱਸ.ਟੀ. ਦੇ ਅਧੀਨ ਕਾਨੂੰਨ ਦੀਆਂ ਧਾਰਾਵਾਂ ਲਗਾਈਆਂ ਗਈਆਂ ਹਨ। ਆਸਾ ਰਾਮ ਨੂੰ ਜੋਧਪੁਰ ਪੁਲਸ ਨੇ 31 ਅਗਸਤ 2013 ਨੂੰ ਗ੍ਰਿਫਤਾਰ ਕੀਤਾ ਸੀ ਅਤੇ ਉਦੋਂ ਤੋਂ ਉਹ ਜੋਧਪੁਰ ਸੈਂਟਰਲ ਜੇਲ ‘ਚ ਬੰਦ ਹੈ।
ਪੀੜਤਾ ਦੇ ਘਰ ਦੀ ਸੁਰੱਖਿਆ ਵਧੀ
ਆਸਾ ਰਾਮ ਦੇ ਸਮਰਥਕਾਂ ਅਤੇ ਪੁਲਸ ਦਰਮਿਆਨ ਕਈ ਵਾਰ ਝੜਪਾਂ ਹੋਈਆਂ ਹਨ। ਆਸਾ ਰਾਮ ਜੇਕਰ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਸ ਨੂੰ ਵਧ ਤੋਂ ਵਧ 10 ਸਾਲ ਕੈਦ ਦੀ ਸਜ਼ਾ ਭੁਗਤਣੀ ਪੈ ਸਕਦੀ ਹੈ। ਉੱਥੇ ਹੀ ਯੂ.ਪੀ. ‘ਚ ਵੀ ਪੀੜਤਾ ਦੇ ਘਰ ਦੇ ਨੇੜੇ-ਤੇੜੇ ਸੁਰੱਖਿਆ ਵਿਵਸਥਾ ਸਖਤ ਕਰ ਦਿੱਤੀ ਗਈ ਹੈ। ਉਸ ਦੇ ਘਰ 5 ਪੁਲਸ ਕਰਮਚਾਰੀ ਤਾਇਨਾਤ ਕੀਤੇ ਗਏ ਹਨ। ਪੁਲਸ ਨੇ ਦੱਸਿਆ ਕਿ ਪੀੜਤਾ ਦੇ ਪਰਿਵਾਰ ਵਾਲਿਆਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਅਧਿਕਾਰੀ ਪਰਿਵਾਰ ਵਾਲਿਆਂ ਦੇ ਸੰਪਰਕ ‘ਚ ਹਨ। ਪੁਲਸ ਨੇ ਦੱਸਿਆ ਕਿ ਪੀੜਤਾ ਦੇ ਪਰਿਵਾਰ ਵਾਲਿਆਂ ਦੀ ਲਗਾਤਾਰ ਨਿਗਰਾਨੀ ਕੀਤੀ ਜਾ ਰਹੀ ਹੈ। ਅਧਿਕਾਰੀ ਪਰਿਵਾਰ ਵਾਲਿਆਂ ਦੇ ਸੰਪਰਕ ‘ਚ ਹਨ। ਪੀੜਤਾ ਦੇ ਪਿਤਾ ਨੇ ਕਿਹਾ ਕਿ ਉਨ੍ਹਾਂ ਦੀ ਅਦਾਲਤ ‘ਚ ਪੂਰੀ ਆਸਥਾ ਹੈ ਅਤੇ ਉਨ੍ਹਾਂ ਨੂੰ ਇਸ ਗੱਲ ਦਾ ਯਕੀਨ ਹੈ ਕਿ ਨਿਆਂ ਜ਼ਰੂਰ ਮਿਲੇਗਾ। ਇਸ ਮਹੀਨੇ ਦੀ ਸ਼ੁਰੂਆਤ ‘ਚ ਜੋਧਪੁਰ ਦੀ ਵਿਸ਼ੇਸ਼ ਅਦਾਲਤ ‘ਚ ਜਸਟਿਸ ਮਧੁਸੂਦਨ ਸ਼ਰਮਾ ਨੇ ਪ੍ਰੋਸੀਕਿਊਸ਼ਨ ਅਤੇ ਬਚਾਅ ਪੱਖ ਦੇ ਵਕੀਲਾਂ ਦੀ ਆਖਰੀ ਬਹਿਸ ਸੁਣੀ ਅਤੇ ਆਦੇਸ਼ 25 ਅਪ੍ਰੈਲ ਲਈ ਸੁਰੱਖਿਅਤ ਕਰ ਦਿੱਤਾ ਸੀ।
ਸੁਪਰੀਮ ਕੋਰਟ ਨੇ ਚੁੱਕਿਆ ਸੀ ਕਾਰਵਾਈ ‘ਚ ਦੇਰੀ ‘ਤੇ ਸਵਾਲ
ਸੁਪਰੀਮ ਕੋਰਟ ਨੇ ਪਿਛਲੇ ਸਾਲ 28 ਅਗਸਤ ਨੂੰ ਰੇਪ ਦੇ ਇਸ ਮਾਮਲੇ ‘ਚ ਅਦਾਲਤੀ ਕਾਰਵਾਈ ‘ਚ ਦੇਰੀ ‘ਤੇ ਸਵਾਲ ਵੀ ਚੁੱਕਿਆ ਸੀ। ਸੁਪਰੀਮ ਕੋਰਟ ਦੇ ਮਾਮਲੇ ਦੀ ਸੁਣਵਾਈ ‘ਚ ਦੇਰੀ ‘ਤੇ ਨਾਰਾਜ਼ਗੀ ਜ਼ਾਹਰ ਕਰਦੇ ਹੋਏ ਕਿਹਾ ਸੀ ਕਿ ਕਾਰਵਾਈ ‘ਚ ਗੈਰ-ਜ਼ਰੂਰੀ ਰੂਪ ਨਾਲ ਦੇਰੀ ਹੋਈ ਅਤੇ ਪ੍ਰੋਸੀਕਿਊਸ਼ਨ ਪੱਖ ਦੇ ਗਵਾਹਾਂ ‘ਤੇ ਹਮਲੇ ਕੀਤੇ ਜਾ ਰਹੇ ਹਨ, ਜਿਸ ਕਾਰਨ 2 ਗਵਾਹਾਂ ਦੀ ਮੌਤ ਵੀ ਹੋਈ ਹੈ।
ਗੁਜਰਾਤ ‘ਚ ਵੀ ਦਰਜ ਹੈ ਆਸਾ ਰਾਮ ‘ਤੇ ਬਲਾਤਕਾਰ ਦਾ ਕੇਸ
ਆਸਾ ਰਾਮ ਬਾਪੂ ‘ਤੇ ਗੁਜਰਾਤ ‘ਚ ਵੀ ਬਲਾਤਕਾਰ ਦਾ ਇਕ ਮਾਮਲਾ ਹੈ। ਇਸ ਤੋਂ ਪਹਿਲਾਂ ਸੁਪਰੀਮ ਕੋਰਟ ਨੇ ਰਾਜਸਥਾਨ ਅਤੇ ਗੁਜਰਾਤ ਦੇ ਮਾਮਲਿਆਂ ‘ਚ ਆਸਾ ਰਾਮ ਨੂੰ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ ਸੀ। ਸੂਰਤ ਦੀਆਂ 2 ਭੈਣਾਂ ਨੇ ਆਸਾ ਰਾਮ ਅਤੇ ਉਨ੍ਹਾਂ ਦੇ ਬੇਟੇ ਨਾਰਾਇਣ ਸਾਈਂ ਦੇ ਖਿਲਾਫ ਵੱਖ-ਵੱਖ ਸ਼ਿਕਾਇਤਾਂ ਦਰਜ ਕਰਵਾ ਕੇ ਬਲਾਤਕਾਰ ਅਤੇ ਬੰਧਕ ਬਣਾਉਣ ਦਾ ਦੋਸ਼ ਲਗਾਇਆ ਸੀ।

Facebook Comment
Project by : XtremeStudioz