Close
Menu

ਇਕੁਆਡੋਰ ਰਾਸ਼ਟਰਪਤੀ ਵੱਲੋਂ ਅਸਾਂਜ ‘ਸਮੱਸਿਆ’ ਕਰਾਰ

-- 23 January,2018

ਕੁਇਟੋ, 23 ਜਨਵਰੀ
ਇਕੁਆਡੋਰ ਦੇ ਰਾਸ਼ਟਰਪਤੀ ਲੈਨਿਨ ਮੋਰੇਨੋ ਨੇ ਵਿਕੀਲੀਕਸ ਦੇ ਮੋਢੀ ਜੂਲੀਅਨ ਅਸਾਂਜ ਨੂੰ ‘ਮੁੱਢੋਂ ਮਿਲੀ ਸਮੱਸਿਆ’ ਕਰਾਰ ਦਿੰਦਿਆਂ ਕਿਹਾ ਹੈ ਕਿ ਉਸ (ਅਸਾਂਜ) ਨੇ ਉਨ੍ਹਾਂ ਦੀ ਸਰਕਾਰ ਲਈ ਸਿਰਦਰਦੀ ਪੈਦਾ ਕੀਤੀ ਹੋਈ ਹੈ। ਟੈਲੀਵਿਜ਼ਨ ਨੈੱਟਵਰਕਾਂ ਨੂੰ ਦਿੱਤੀ ਇੰਟਰਵਿਊ ’ਚ ਉਨ੍ਹਾਂ ਕਿਹਾ ਕਿ ਅਸਾਂਜ ਦੇ ਮੁੱਦੇ ’ਤੇ ਉਹ ਸਕਾਰਾਤਮਕ ਨਤੀਜੇ ਦੀ ਆਸ ਰੱਖਦੇ ਹਨ। ਇਸ ਮਹੀਨੇ ਦੇ ਸ਼ੁਰੂ ’ਚ ਇਕੁਆਡੋਰ ਨੇ ਅਸਾਂਜ ਨੂੰ ਨਾਗਰਿਕਤਾ ਦੇਣ ਦਾ ਐਲਾਨ ਕੀਤਾ ਸੀ ਤਾਂ ਜੋ ਉਹ ਲੰਡਨ ’ਚ ਉਨ੍ਹਾਂ ਦੇ ਸਫ਼ਾਰਤਖਾਨੇ ਤੋਂ ਬਿਨਾਂ ਗ੍ਰਿਫ਼ਤਾਰੀ ਦੇ ਬਾਹਰ ਆ ਸਕੇ।

Facebook Comment
Project by : XtremeStudioz