Close
Menu

ਇਜ਼ਰਾਈਲ ਸੰਵੇਦਨਸ਼ੀਲ ਮੁਕੱਦਸ ਥਾਂ ਨੇੜੇ ਨਹੀਂ ਕਰੇਗਾ ਮੈਟਲ ਡਿਟੈਕਟਰਾਂ ਦੀ ਵਰਤੋਂ

-- 26 July,2017

ਯੇਰੂਸ਼ਲਮ, ਇਜ਼ਰਾਇਲੀ ਮੰਤਰੀਆਂ ਨੇ ਯੇਰੂਸ਼ਲਮ ਦੀ ਅਤਿ ਸੰਵੇਦਨਸ਼ੀਲ ਮੁਕੱਦਸ ਥਾਂ ’ਚ ਮੈਟਲ ਡਿਟੈਕਟਰਾਂ ਦੀ ਵਰਤੋਂ ’ਤੇ ਰੋਕ ਲਾਉਣ ਦਾ ਫੈਸਲਾ ਕੀਤਾ ਹੈ। ਇਹ ਜਾਣਕਾਰੀ ਅੱਜ ਜਾਰੀ ਕੀਤੇ ਇਕ ਬਿਆਨ ਵਿੱਚ ਦਿੱਤੀ ਗਈ। ਸੁਰੱਖਿਆ ਕਦਮਾਂ ਤੋਂ ਬਾਅਦ ਉਥੇ ਵੱਡੇ ਪੱਧਰ ’ਤੇ ਹਿੰਸਾ ਹੋਈ ਸੀ। ਇਸ ਸਬੰਧੀ ਕੌਮਾਂਤਰੀ ਪੱਧਰ ’ਤੇ ਵੀ ਦਬਾਅ ਬਣਾਇਆ ਗਿਆ ਸੀ ਤੇ ਚੇਤਾਵਨੀ ਦਿੱਤੀ ਗਈ ਸੀ ਕਿ ਇਸ ਨਾਲ ਅਸ਼ਾਂਤੀ ਵਧੇਗੀ ਅਤੇ ਹਿੰਸਾ ਇਜ਼ਰਾਈਲ ਅਤੇ ਫਿਲਸਤੀਨ ਦੇ ਬਾਹਰਲੇ ਖੇਤਰਾਂ ਤਕ ਵੀ ਫੈਲ ਸਕਦੀ ਹੈ।
ਪ੍ਰਧਾਨ ਮੰਤਰੀ ਨੇਤਨਯਾਹੂ ਦਫ਼ਤਰ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਇਜ਼ਰਾਈਲ ਦੀ ਸੁਰੱਖਿਆ ਕੈਬਨਿਟ ਨੇ ਸੁਰੱਖਿਆ ਸੰਸਥਾਵਾਂ ਦੀ ਇਹ ਤਜਵੀਜ਼ ਜਿਸ ਵਿੱਚ ਕਿਹਾ ਗਿਆ ਸੀ ਕਿ ਜਾਂਚ ਮੈਟਲ ਡਿਟੈਕਟਰਾਂ ਦੀ ਥਾਂ ਆਧੁਨਿਕ ਟੈਕਨੋਲੋਜੀ ’ਤੇ ਅਧਾਰਤ ਤਰੀਕਿਆਂ ਨਾਲ ਕੀਤੀ ਜਾਵੇ, ਮੰਨ ਲਈ ਹੈ। ਇਸ ਫੈਸਲੇ ਦਾ ਪਤਾ ਚੱਲਦੇ ਹੀ ਸੈਂਕੜੇ ਫਲਸਤੀਨੀ ਹਰਮ ਅਲ ਸ਼ਰੀਫ ਮਸਜਿਦ ਜਿਸ ਨੂੰ ਯਹੂਦੀ ਟੈਂਪਲ ਮਾਊਂਟ ਵਜੋਂ ਜਾਣਦੇ ਹਨ ਦੇ ਮੁੱਖ ਦਵਾਰ ਅੱਗੇ ਜਸ਼ਨ ਮਨਾਉਣ ਲਈ ਇਕੱਠੇ ਹੋਏ।
ਆਧੁਨਿਕ ਤਕਨੀਕ ਬਾਰੇ ਮੰਤਰੀ ਮੰਡਲ ਵੱਲੋਂ ਹਾਲੇ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਹੈ ਪਰ ਇਸ ਹਫ਼ਤੇ ਦਾਖਲੇ ਵਾਲੀ ਥਾਂ ’ਤੇ ਕੈਮਰੇ ਲਾ ਦਿੱਤੇ ਗਏ ਸੀ। ਇਹ ਹਾਲੇ ਸਪਸ਼ਟ ਨਹੀਂ ਹੈ ਕਿ ਮੁਸ਼ਲੀਸ ਸ਼ਰਧਾਲੂ ਇਸ ਨੂੰ ਸਵੀਕਾਰ ਕਰਨਗੇ ਜਾਂ ਨਹੀਂ।

Facebook Comment
Project by : XtremeStudioz