Close
Menu

ਇਨਸਰ ਨੇ 5ਵੀਂ ਵਾਰ ਅਟਲਾਂਟਾ ਖਿਤਾਬ ਕੀਤਾ ਆਪਣੇ ਨਾਂ

-- 30 July,2018

ਨਵੀਂ ਦਿੱਲੀ— ਅਮਰੀਕਾ ਦੇ ਜਾਨ ਇਸਨਰ ਨੇ 5 ‘ਚੋਂ 4 ਬ੍ਰੇਕ ਅੰਕ ਬਚਾਉਂਦੇ ਹੋਏ ਹਮਵਤਨ ਰਿਆਨ ਹੈਰਿਸ ਨੂੰ 3 ਸੈੱਟਾਂ ‘ਚ 5-7, 6-3, 6-4 ਨਾਲ ਹਰਾ ਕੇ ਕਰੀਅਰ ‘ਚ 5ਵੀਂ ਵਾਰ ਅਟਲਾਂਟਾ ਓਪਨ ਟੈਨਿਸ ਟੂਰਨਾਮੈਂਟ ਦਾ ਖਿਤਾਬ ਆਪਣੇ ਨਾਂ ਕਰ ਲਿਆ ਹੈ।
ਟੂਰਨਾਮੈਂਟ ‘ਚ ਚੋਟੀ ਦੇ ਦਰਜਾ ਪ੍ਰਾਪਤ ਇਸਨਰ ਇਸ ਦੇ ਨਾਲ 5ਵੇਂ ਅਮਰੀਕੀ ਖਿਡਾਰੀ ਬਣ ਗਏ ਹਨ ਜਿਨ੍ਹਾਂ ਨੇ ਕਰੀਅਰ ‘ਚ ਘੱਟ ਤੋਂ ਘੱਟ 5 ਵਾਰ ਅਟਲਾਂਟਾ ਓਪਨ ਦਾ ਖਿਤਾਬ ਜਿੱਤਿਆ ਹੈ। ਜਿਸ ‘ਚ ਜਿੰਮੀ ਕੋਨਰਸ, ਜਾਨ ਮੈਕੇਨਰੋ, ਪੀਟ ਸਮਪ੍ਰਾਸ ਤੇ ਆਂਦਰੇ ਅਗਾਸੀ ਸ਼ਾਮਲ ਹਨ।ਸਿੰਗਲ ਵਰਗ ਦੇ ਫਾਈਨਲ ‘ਚ ਹਾਲਾਂਕਿ ਹਮਵਤਨ ਤੇ 8ਵੀਂ ਸੀਡ ਹੈਰਿਸਨ ਨੂੰ ਹਰਾਨਾ ਇਸਨਰ ਲਈ ਚੁਣੌਤੀਪੂਰਨ ਰਿਹਾ, ਜਿਨ੍ਹਾਂ ਨੇ ਪਹਿਲਾਂ ਸੈੱਟ ਜਿੱਤਣ ਨਾਲ ਬੜ੍ਹਤ ਬਣਾ ਲਈ ਤੇ ਦੂਜੇ ਸੈੱਟ ‘ਚ ਵੀ ਬੜ੍ਹਤ ‘ਤੇ ਸੀ। ਇਸਨਰ ਨੇ ਇਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਦੇਖਿਆ ਤੇ ਦੂਜੇ ਸੈੱਟ ‘ਚ 6-3 ਨਾਲ ਜਿੱਤਣ ਤੋਂ ਬਾਅਦ ਤੀਜੇ ਸੈੱਟ ‘ਚ ਵੀ ਬੜ੍ਹਤ ਬਣਾ ਕੇ ਸੈੱਟ ਤੇ ਮੈਚ ਜਿੱਤ ਲਿਆ। ਇਸਨਰ ਦੇ ਕਰੀਅਰ ਦਾ ਇਹ 14ਵਾਂ ਖਿਤਾਬ ਹੈ।

Facebook Comment
Project by : XtremeStudioz