Close
Menu

ਇਮਰਾਨ ਖਾਨ ਨੂੰ ਅਯੋਗ ਠਹਿਰਾਉਣ ਵਾਲੀ ਪਟੀਸ਼ਨ ਰੱਦ

-- 24 September,2018

ਇਸਲਾਮਾਬਾਦ — ਪਾਕਿਸਤਾਨ ਹਾਈ ਕੋਰਟ ਨੇ ਸੋਮਵਾਰ ਨੂੰ ਇਮਰਾਨ ਖਾਨ ਨੂੰ ਵੱਡੀ ਰਾਹਤ ਦਿੱਤੀ। ਉੱਚ ਅਦਾਲਤ ਨੇ ਉਨ੍ਹਾਂ ਨੂੰ ਅਯੋਗ ਠਹਿਰਾਉਣ ਲਈ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ। ਮੁੱਖ ਜੱਜ ਮੀਆਂ ਸਾਦਿਕ ਨਿਸਾਰ ਦੀ ਅਗਵਾਈ ਵਾਲੀ ਤਿੰਨ ਮੈਂਬਰੀ ਜੱਜਾਂ ਦੀ ਬੈਂਚ ਨੇ ਬੈਰਿਸਟਰ ਦਾਨੀਆਲ ਚੌਧਰੀ ਦੀ ਬੀਤੇ ਸਾਲ ਦਾਇਰ ਪਟੀਸ਼ਨ ਨੂੰ ਰੱਦ ਕਰ ਦਿੱਤਾ। ਬੈਂਚ ਵਿਚ ਜੱਜ ਉਮਰ ਅੱਟਾ ਬੰਡਿਆਲ ਅਤੇ ਜੱਜ ਇਜ਼ਾਜ਼ੁਲ ਅਹਿਸਾਨ ਸ਼ਾਮਲ ਹਨ।

 

ਪਟੀਸ਼ਨ ‘ਤੇ ਸੁਣਵਾਈ ਦੌਰਾਨ ਜੱਜ ਅਹਿਸਾਨ ਨੇ ਟਿੱਪਣੀ ਕੀਤੀ,”ਇਹ ਪਟੀਸ਼ਨ ਹੁਣ ਪ੍ਰਭਾਵੀ ਨਹੀਂ ਹੈ।” ਇਕ ਸਮਾਚਾਰ ਏਜੰਸੀ ਦੀ ਖਬਰ ਮੁਤਾਬਕ ਜੱਜ ਦੀ ਇਸ ਟਿੱਪਣੀ ‘ਤੇ ਹਾਲਾਂਕਿ ਬੈਰਿਸਟਰ ਚੌਧਰੀ ਦੇ ਵਕੀਲ ਨੇ ਕਿਹਾ,”ਪਟੀਸ਼ਨ ਵਿਚ ਇਕ ਮੁੱਦਾ ਹਾਲੇ ਵੀ ਪ੍ਰਭਾਵਕਾਰੀ ਹੈ ਅਤੇ ਅਸੀਂ ਇਸ ਨੂੰ ਸੁਪਰੀਮ ਕੋਰਟ ਦੇ ਸਾਹਮਣੇ ਚੁੱਕਾਂਗੇ।” ਵਕੀਲ ਦੀ ਇਸ ਦਲੀਲ ‘ਤੇ ਜੱਜ ਅਹਿਸਾਨ ਨੇ ਕਿਹਾ,”ਤੁਹਾਨੂੰ ਸੁਪਰੀਮ ਕੋਰਟ ਕੋਲ ਜਾਣ ਲਈ ਕਿਸੇ ਨੇ ਨਹੀਂ ਰੋਕਿਆ ਹੈ।” ਇਸ ਮਗਰੋਂ ਬੈਰਿਸਟਰ ਚੌਧਰੀ ਨੇ ਇਮਰਾਨ ਖਾਨ ਨੂੰ ਅਯੋਗ ਐਲਾਨ ਕਰਨ ਵਾਲੀ ਪਟੀਸ਼ਨ ਨੂੰ ਵਾਪਸ ਲੈ ਲਿਆ। ਚੌਧਰੀ ਨੇ ਆਪਣੀ ਪਟੀਸ਼ਨ ਵਿਚ ਕਿਹਾ ਸੀ ਕਿ ਪ੍ਰਧਾਨ ਮੰਤਰੀ ਇਮਰਾਨ ਖਾਨ ਧਾਰਾ 62 ਅਤੇ 63 ਮੁਤਾਬਕ ਨੈਸ਼ਨਲ ਅਸੈਂਬਲੀ ਦੇ ਮੈਂਬਰ ਬਣਨ ਦੇ ਯੋਗ ਨਹੀਂ ਹਨ

Facebook Comment
Project by : XtremeStudioz