Close
Menu

ਇਰਾਕ ‘ਚ ਆਤਮਘਾਤੀ ਬੰਬ ਧਮਾਕਾ, 32 ਦੀ ਮੌਤ ਤੇ 80 ਜ਼ਖਮੀ

-- 22 November,2017

ਬਗਦਾਦ — ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿਚ ਆਤਮਘਾਤੀ ਹਮਲਿਆਂ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ। ਇਸੇ ਸਿਲਸਿਲੇ ਵਿਚ ਹੁਣ ਇਰਾਕ ਵਿਚ ਇਕ ਆਤਮਘਾਤੀ ਹਮਲਾਵਾਰ ਨੇ ਵਿਸਫੋਟਕਾਂ ਨਾਲ ਭਰੇ ਟਰੱਕ ਵਿਚ ਧਮਾਕਾ ਕਰ ਦਿੱਤਾ। ਇਸ ਧਮਾਕੇ ਕਾਰਨ 32 ਲੋਕਾਂ ਦੀ ਮੌਤ ਹੋ ਗਈ, ਜਦਕਿ ਘੱਟ ਤੋਂ ਘੱਟ 80 ਲੋਕ ਜ਼ਖਮੀ ਹੋਏ ਹਨ। ਜ਼ਖਮੀਆਂ ਨੂੰ ਨੇੜੇ ਦੇ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹਾਦਸੇ ਵਾਲੀ ਜਗ੍ਹਾ ‘ਤੇ ਇਰਾਕੀ ਸੁਰੱਖਿਆ ਬਲ ਅਤੇ ਰਾਹਤ ਦਲ ਪਹੁੰਚ ਚੁੱਕੇ ਹਨ।
ਇਹ ਹਮਲਾ ਉੱਤਰੀ ਇਰਾਕ ਦੇ ਤੁਜ ਖੋਰਮਾਟੋ ਸ਼ਹਿਰ ਵਿਚ ਹੋਇਆ ਹੈ। ਇਕ ਆਤਮਘਾਤੀ ਹਮਲਾਵਰ ਨੇ ਵਿਸਫੋਟਕਾਂ ਨਾਲ ਭਰੇ ਟਰੱਕ ਨੂੰ ਭੀੜ ਵਾਲੇ ਬਾਜ਼ਾਰ ਵਿਚ ਲਿਜਾ ਕੇ ਉਸ ਵਿਚ ਧਮਾਕਾ ਕਰ ਦਿੱਤਾ। ਇਰਾਕ ਦੀ ਪੁਲਸ ਅਤੇ ਹਸਪਤਾਲ ਅਧਿਕਾਰੀਆਂ ਨੇ ਦੱਸਿਆ ਕਿ ਇਰਾਕ ਦੇ ਸੁਰੱਖਿਆ ਬਲਾਂ ਦੇ 6 ਮੈਂਬਰਾਂ ਦੀ ਮੌਤ ਹੋ ਗਈ ਹੈ। ਫਿਲਹਾਲ ਹਮਲੇ ਦੀ ਜ਼ਿੰਮੇਵਾਰੀ ਕਿਸੇ ਸੰਗਠਨ ਨੇ ਨਹੀਂ ਲਈ ਹੈ।

Facebook Comment
Project by : XtremeStudioz