Close
Menu

ਇਰਾਨ ’ਚ ਤਖ਼ਤਾ ਪਲਟਣਾ ਚਾਹੁੰਦੈ ਅਮਰੀਕਾ: ਰੂਹਾਨੀ

-- 15 October,2018

ਤਹਿਰਾਨ, ਇਰਾਨ ਦੇ ਰਾਸ਼ਟਰਪਤੀ ਹਸਨ ਰੂਹਾਨੀ ਦਾ ਕਹਿਣਾ ਹੈ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਚਾਹੁੰਦੇ ਹਨ ਕਿ ਇਰਾਨ ਵਿੱਚ ਹਕੂਮਤੀ ਤਬਦੀਲੀ ਹੋਵੇ। ਇਹ ਜਾਣਕਾਰੀ ਉਨ੍ਹਾਂ ਨੇ ਇਥੇ ਐਤਵਾਰ ਨੂੰ ਦਿੱਤੀ। ਉਨ੍ਹਾਂ ਕਿਹਾ ਕਿ ਪਿਛਲੇ ਚਾਰ ਦਹਾਕਿਆਂ ਤੋਂ ਕਦੇ ਵੀ ਅਮਰੀਕੀ ਪ੍ਰਸ਼ਾਸਨ ਨੇ ਇਸਲਾਮਿਕ ਗਣਰਾਜ ਨਾਲ ਇੰਨੀ ਈਰਖਾ ਨਹੀਂ ਕੀਤੀ ਜਿੰਨੀ ਹੁਣ ਦੇ ਅਮਰੀਕੀ ਪ੍ਰਸ਼ਾਸਨ ਵੱਲੋਂ ਕੀਤੀ ਜਾ ਰਹੀ ਹੈ। ਪਰਮਾਣੂ ਪ੍ਰੋਗਰਾਮ ਤਹਿਤ ਕੀਤੇ ਦੁਵੱਲੇ ਸਮਝੌਤੇ ਤੋਂ ਮਈ ਵਿੱਚ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਵੱਲੋਂ ਹੱਥ ਪਿੱਛੇ ਖਿੱਚਣ ਤੋਂ ਬਾਅਦ ਅਮਰੀਕਾ ਅਤੇ ਇਰਾਨ ਵਿੱਚ ਵਿਵਾਦ ਭਖ ਗਿਆ ਹੈ। ਰੂਹਾਨੀ ਨੇ ਇਥੇ ਸੂਬਾਈ ਟੀਵੀ ’ਤੇ ਬਿਆਨ ਦਿੰਦਿਆਂ ਕਿਹਾ, ‘‘ਪਿਛਲੇ 40 ਸਾਲਾਂ ਦੌਰਾਨ ਕਦੇ ਵੀ ਇਰਾਨ ਦੇ ਇੰਨੇ ਈਰਖਾਲੂ ਸਬੰਧ ਨਹੀਂ ਰਹੇ ਜਿਸ ਤਰ੍ਹਾਂ ਦੇ ਹੁਣ ਇਰਾਨ, ਇਰਾਨੀ ਨਾਗਰਿਕਾਂ ਅਤੇ ਇਸਲਾਮਿਕ ਗਣਰਾਜ ਨਾਲ ਹਨ।’’ ਉਹ ਇਥੇ ਤਹਿਰਾਨ ਯੂਨੀਵਰਸਿਟੀ ਵਿੱਚ ਨਵੇਂ ਅਕੈਡਮਿਕ ਸੈਸ਼ਨ ਦੀ ਸ਼ੁਰੂਆਤ ਮੌਕੇ ਭਾਸ਼ਣ ਦੇ ਰਹੇ ਸਨ। ਵਾਸ਼ਿੰਗਟਨ ਨੇ ਇਸੇ ਸਾਲ ਅਗਸਤ ਵਿੱਚ ਇਰਾਨ ਨਾਲ ਕਰੰਸੀ ਵਪਾਰ, ਮੈਟਲ ਅਤੇ ਆਟੋ ਸੈਕਟਰ ਵਿੱਚ ਕੁਝ ਤਬਦੀਲੀਆਂ ਕੀਤੀਆਂ ਸਨ। ਅਮਰੀਕਾ ਨੇ ਇਰਾਨ ਵੱਲੋਂ ਦੂਜੇ ਦੇਸ਼ਾਂ ਨੂੰ ਦਰਾਮਦ ਕੀਤੇ ਜਾਂਦੇ ਤੇਲ ਸਬੰਧੀ ਵੀ ਨਵੀਆਂ ਨੀਤੀਆਂ ਬਣਾਈਆਂ ਹਨ ਜਿਸ ਨਾਲ ਇਰਾਨ ਵਾਸੀਆਂ ਵਿੱਚ ਕੁਝ ਖੌਫ਼ ਹੈ। ਇਸਲਾਮਿਕ ਰਿਪਬਲਿਕ ਆਫ਼ ਇਰਾਨ ਬਰਾਡਕਸਟਿੰਗ (ਆਈਆਰਆਈਬੀ) ਅਨੁਸਾਰ ਉਪ ਰਾਸ਼ਟਰਪਤੀ ਇਸ਼ਹਾਕ ਜਹਾਂਗੀਰੀ ਨੇ ਦੱਸਿਆ ਕਿ ਜੇ ਕੁਝ ਦੇਸ਼ਾਂ ਵੱਲੋਂ ਇਰਾਨ ਤੋਂ ਤੇਲ ਦੀ ਖਰੀਦ ਬੰਦ ਕੀਤੀ ਜਾਂਦੀ ਹੈ ਤਾਂ ਉਨ੍ਹਾਂ ਨੂੰ ਤੇਲ ਦਰਾਮਦ ਕਰਨ ਲਈ ਨਵੇਂ ਦੇਸ਼ਾਂ ਦੀ ਭਾਲ ਕਰਨੀ ਹੋਵੇਗੀ।

Facebook Comment
Project by : XtremeStudioz