Close
Menu

ਇਸਨਰ ਨੇ ਪੰਜਵੀਂ ਵਾਰ ਐਟਲਾਂਟਾ ਓਪਨ ਖ਼ਿਤਾਬ ਜਿੱਤਿਆ

-- 31 July,2018

ਨਿਊਯਾਰਕ, 31 ਜੁਲਾਈ
ਅਮਰੀਕਾ ਦੇ ਜੌਨ ਇਸਨਰ ਨੇ ਪੰਜ ਵਿੱਚੋਂ ਚਾਰ ਵਾਰ ਬ੍ਰੇਕ ਅੰਕ ਬਚਾਉਂਦਿਆਂ ਹਮਵਤਨ ਰਿਆਨ ਹੈਰਿਸ ਨੂੰ ਹਰਾ ਕੇ ਕਰੀਅਰ ਦਾ ਪੰਜਵਾਂ ਐਟਲਾਂਟਾ ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਆਪਣੇ ਨਾਮ ਕੀਤਾ। ਉਸ ਨੇ ਹਮਵਤਨ ਹੈਰਿਸ ਨੂੰ ਤਿੰਨ ਸੈੱਟਾਂ ਵਿੱਚ 5-7, 6-3, 6-4 ਨਾਲ ਸ਼ਿਕਸਤ ਦਿੱਤੀ।
ਟੂਰਨਾਮੈਂਟ ਵਿੱਚ ਸੀਨੀਅਰ ਦਰਜਾ ਪ੍ਰਾਪਤ ਇਸਨਰ ਇਸ ਦੇ ਨਾਲ ਹੀ ਪੰਜਵਾਂ ਅਮਰੀਕੀ ਖਿਡਾਰੀ ਵੀ ਬਣ ਗਿਆ ਹੈ, ਜਿਸ ਨੇ ਕਰੀਅਰ ਵਿੱਚ ਘੱਟ ਤੋਂ ਘੱਟ ਪੰਜ ਵਾਰ ਐਟਲਾਂਟਾ ਓਪਨ ਦਾ ਖ਼ਿਤਾਬ ਜਿੱਤਿਆ ਹੈ। ਇਹ ਖ਼ਿਤਾਬ ਹਾਸਲ ਕਰਨ ਵਾਲਿਆਂ ਵਿੱਚ ਜਿੰਮੀ ਕੋਨਰਜ਼, ਜੌਨ ਮੈਕੇਨਰੋ, ਪੀਟ ਸੰਪ੍ਰਾਸ ਅਤੇ ਆਂਦਰੇ ਅਗਾਸੀ ਸ਼ਾਮਲ ਹਨ। ਸਿੰਗਲਜ਼ ਫਾਈਨਲ ਵਿੱਚ ਹਾਲਾਂਕਿ ਹਮਵਤਨ ਅਤੇ ਅੱਠਵਾਂ ਦਰਜਾ ਪ੍ਰਾਪਤ ਹੈਰੀਸਨ ਨੂੰ ਹਰਾਉਣਾ ਇਸਨਰ ਲਈ ਚੁਣੌਤੀਪੂਰਨ ਰਿਹਾ, ਜਿਸ ਨੇ ਪਹਿਲਾ ਸੈੱਟ ਜਿੱਤਣ ਦੇ ਨਾਲ ਲੀਡ ਬਣਾ ਲਈ ਅਤੇ ਦੂਜੇ ਸੈੱਟ ਵਿੱਚ ਵੀ ਲੀਡ ’ਤੇ ਸੀ। ਇਸਨਰ ਵੀ ਤੇਜ਼ ਧੁੱਪ ਕਾਰਨ ਕੁੱਝ ਨਰਮ ਪੈ ਗਿਆ ਸੀ, ਪਰ ਹੈਰੀਸਨ ਹੱਥ ਆਏ ਮੌਕਿਆਂ ਦਾ ਫ਼ਾਇਦਾ ਨਹੀਂ ਉਠਾ ਸਕਿਆ। ਸੀਨੀਅਰ ਦਰਜਾ ਪ੍ਰਾਪਤ ਖਿਡਾਰੀ ਨੇ ਵਿਰੋਧੀ ਦੀ ਸਰਵਿਸ ਤੋੜ ਕੇ ਸਥਿਤੀ ਮਜ਼ਬੂਤ ਕਰ ਲਈ।
ਇਸਨਰ ਨੇ ਇਸ ਤੋਂ ਬਾਅਦ ਪਿੱਛੇ ਮੁੜ ਕੇ ਨਹੀਂ ਵੇਖਿਆ। ਦੂਜਾ ਸੈੱਟ 6-3 ਨਾਲ ਜਿੱਤਣ ਮਗਰੋਂ ਤੀਜੇ ਸੈੱਟ ਵਿੱਚ ਵੀ ਲੀਡ ਬਣਾ ਕੇ ਸੈੱਟ ਅਤੇ ਮੈਚ ਜਿੱਤ ਲਿਆ। ਹਾਰ ਤੋਂ ਨਾਰਾਜ਼ ਹੈਰੀਸਨ ਨੇ ਆਪਣਾ ਰੈਕਟ ਧਰਤੀ ’ਤੇ ਪਟਕਾ ਕੇ ਮਾਰਿਆ। ਇਸਨਰ ਦੇ ਕਰੀਅਰ ਦਾ ਇਹ 14ਵਾਂ ਖ਼ਿਤਾਬ ਹੈ। 

Facebook Comment
Project by : XtremeStudioz