Close
Menu

ਇੰਡੋਨੇਸ਼ੀਆ ਦੇ ਸਪੀਕਰ ਨੂੰ ਲਿਆ ਗਿਆ ਹਿਰਾਸਤ ‘ਚ

-- 21 November,2017

ਜਕਾਰਤਾ — ਇੰਡੋਨੇਸ਼ੀਆ ਦੀ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ ਨੇ ਨੈਸ਼ਨਲ ਇਲੈਕਟ੍ਰੋਨਿਕ ਪਛਾਣ ਪੱਤਰ ਯੋਜਨਾ ਵਿਚ ਗੜਬੜੀ ਦੇ ਦੋਸ਼ ਵਿਚ ਸੰਸਦ ਦੇ ਸਪੀਕਰ ਸੇਤਯਾ ਨੋਵਾਂਤੋ ਨੂੰ ਹਿਰਾਸਤ ਵਿਚ ਲਿਆ ਹੈ। ਭ੍ਰਿਸ਼ਟਾਚਾਰ ਦੇ ਖਾਤਮੇ ਲਈ ਬਣਿਆ ਕਮਿਸ਼ਨ (ਕੇ. ਪੀ. ਕੇ.) ਸ਼੍ਰੀ ਨੋਵਾਂਤੋ ਨੂੰ ਕੱਲ ਰਾਤ ਹਸਪਤਾਲ ਤੋਂ ਕੇ. ਵੀ. ਕੇ. ਦਫਤਰ ਵਿਚ ਲੈ ਕੇ ਗਿਆ। ਕੇ. ਵੀ. ਕੇ. ਵੱਲੋਂ ਸਭ ਤੋਂ ਸੀਨੀਅਰ ਨੇਤਾ ਨੂੰ ਹਿਰਾਸਤ ਵਿਚ ਲਿਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸ਼੍ਰੀ ਨੋਵਾਂਤੋ ਨੂੰ ਸ਼ੁੱਕਰਵਾਰ ਨੂੰ ਹਿਰਾਸਤ ਵਿਚ ਲਿਆ ਗਿਆ ਸੀ ਪਰ ਇਲਾਜ ਕਾਰਨ ਉਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਸੀ। ਕਾਰ ਦੁਰਘਟਨਾ ਵਿਚ ਉਹ ਜ਼ਖਮੀ ਹੋ ਗਏ ਸਨ। ਕੇ. ਪੀ. ਕੇ. ਦੇ ਉਪ ਪ੍ਰਮੁੱਖ ਲਾਅੋਡ ਮੁਹੰਮਦ ਸਿਆਰਿਫ ਨੇ ਏਜੰਸੀ ਦੇ ਅਧਿਕਾਰਿਕ ਪੇਜ ‘ਤੇ ਇਕ ਵੀਡੀਓ ਜਾਰੀ ਕਰ ਕੇ ਕਿਹਾ,” ਇਕ ਡਾਕਟਰ ਦੇ ਬਿਆਨ ਤੋਂ ਪਤਾ ਚੱਲਦਾ ਹੈ ਕਿ ਸ਼੍ਰੀ ਨੋਵਾਂਤੋ ਨੂੰ ਹੁਣ ਹਸਪਤਾਲ ਵਿਚ ਇਲਾਜ ਦੀ ਲੋੜ ਨਹੀਂ ਹੈ। ਇਸ ਲਈ ਹਿਰਾਸਤ ਵਿਚ ਲੈਣ ਦੀ ਦੇਰੀ ਕਰਨਾ ਸਹੀ ਨਹੀਂ ਹੈ।” ਮੀਡੀਆ ਰਿਪਰੋਟਾਂ ਮੁਤਾਬਕ ਸ਼੍ਰੀ ਨੋਵਾਂਤੋ ਨੇ ਕਿਹਾ ਕਿ ਦੁਰਘਟਨਾ ਕਾਰਨ ਉਨ੍ਹਾਂ ਦੇ ਪੈਰ, ਹੱਥ ਅਤੇ ਸਿਰ ਵਿਚ ਗੰਭੀਰ ਸੱਟਾਂ ਲੱਗੀਆਂ ਹਨ। ਇਸ ਲਈ ਉਨ੍ਹਾਂ ਨੂੰ ਇਲਾਜ ਦੀ ਲੋੜ ਹੈ।”

Facebook Comment
Project by : XtremeStudioz