Close
Menu

ਈਪੀਐਫਓ ਵੱਲੋਂ ਪੀਐਫ ਹਿੱਸੇਦਾਰੀ 10 ਫੀਸਦ ਕਰਨ ਦੀ ਤਿਆਰੀ

-- 27 May,2017

ਨਵੀਂ ਦਿੱਲੀ, ਮੁਲਾਜ਼ਮਾਂ ਦੇ ਪ੍ਰੋਵੀਡੈਂਟ ਫ਼ੰਡ ਬਾਰੇ ਜਥੇਬੰਦੀ ਈਪੀਐਫਓ ਦੇ ਟਰੱਸਟੀ ਸਮਾਜਿਕ ਸੁਰੱਖਿਆ ਸਕੀਮਾਂ ਲਈ ਮੁਲਾਜ਼ਮਾਂ ਦੀਆਂ ਤਨਖਾਹਾਂ ’ਚੋਂ ਘੱਟੋ-ਘੱਟ ਯੋਗਦਾਨ ਦੀ ਹੱਦ ਨੂੰ ਮੌਜੂਦਾ 12 ਫੀਸਦ ਤੋਂ ਘਟਾ ਕੇ 10 ਫੀਸਦ ਕਰ ਸਕਦੇ ਹਨ। ਮੌਜੂਦਾ ਪ੍ਰਬੰਧ ਤਹਿਤ ਮੁਲਾਜ਼ਮ ਤੇ ਮਾਲਕ ਈਪੀਐਫ਼, ਈਪੀਐਸ ਤੇ ਮੁਲਾਜ਼ਮ ਡਿਪਾਜ਼ਿਟ ਲਿੰਕਡ ਇੰਸ਼ਰੈਂਸ ਸਕੀਮ (ਈ ਡੀ ਐਲ ਆਈ) ਵਿੱਚ ਕੁਲ ਮਿਲਾ ਕਿ ਬੁਨਿਆਦੀ ਤਨਖਾਹ ਦਾ 12 ਫੀਸਦ ਦਾ ਯੋਗਦਾਨ ਪਾਉਂਦੇ ਹਨ। ਈ ਪੀ ਐਫ ਓ ਦੀ ਮੀਟਿੰਗ ਭਲਕੇ 27 ਮਈ ਨੂੰ ਪੁਣੇ ਵਿੱਚ ਹੋਵੇਗੀ।

Facebook Comment
Project by : XtremeStudioz