Close
Menu

ਈਰਾਨ ਪ੍ਰਮਾਣੂ ਸਮਝੋਤੇ ਦਾ ‘ਕੋਈ ਵਿਕਲਪ ਨਹੀਂ’ : ਰੂਸ

-- 25 April,2018

ਮਾਸਕੋ—ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਫਰਾਂਸ ਦੇ ਉਨ੍ਹਾਂ ਦੇ ਹਮਰੁਤਬਾ ਇਮੈਨੁਅਲ ਮੈਕਰਾਨ ਵਲੋਂ ਤੇਹਰਾਨ ਨਾਲ ਨਵੇਂ ਸਮਝੋਤੇ ਦੀ ਸ਼ੁਰੂਆਤ ਕਰਨ ਤੋਂ ਬਾਅਦ ਰੂਸ ਨੇ ਅੱਜ ਕਿਹਾ ਕਿ ਈਰਾਨ ਪ੍ਰਮਾਣੂ ਸਮਝੋਤੇ ਦਾ ਕੋਈ ਵਿਕਲਪ ਨਹੀਂ ਹੈ। ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਪੱਤਰਕਾਰਾਂ ਨੂੰ ਕਿਹਾ ਕਿ ਸਾਡਾ ਮੰਨਣਾ ਹੈ ਕਿ ਹੁਣ ਤੱਕ ਕੋਈ ਵਿਕਲਪ ਨਹੀਂ ਹੈ। ਉਨ੍ਹਾਂ ਕਿਹਾ ਕਿ ਇਸ ਵਿਸ਼ੇ ‘ਤੇ ਈਰਾਨ ਦੀ ਸਥਿਤੀ ਬਹੁੱਤ ਵੱਖਰੀ ਹੈ। ਪੇਸਕੋਵ ਨੇ 2015 ‘ਚ ਹੋਏ ਪਰਮਾਣੂ ਸਮਝੌਤੇ ਦੇ ਹਵਾਲੇ ‘ਚ ਕਿਹਾ ਕਿ ਅਸੀਂ ਸੰਯੁਕਤ ਵੇਰਵਾ ਕਾਰਵਾਈ ਯੋਜਨਾ ਨੂੰ ਇਸ ਦੇ ਵਰਤਮਾਨ ਰੂਪ ‘ਚ ਬਣਾਏ ਰੱਖਣ ਦੇ ਪੱਖ ‘ਚ ਹਾਂ। ਉਨ੍ਹਾਂ ਨੇ ਕਿਹਾ ਕਿ ਸਮਝੌਤਾ ਕਈ ਦੇਸ਼ਾਂ ਦੀ ਕੋਸ਼ਿਸ਼ ਦਾ ਨਤੀਜਾ ਹੈ। ਦੱਸਣਯੋਗ ਹੈ ਕਿ ਈਰਾਨ ਦੇ ਰਾਸ਼ਟਰਪਤੀ ਹਸਨ ਰੌਹਾਨੀ ਨੇ ਅਮਰੀਕਾ ਅਤੇ ਫਰਾਂਸ ਦੀ ਇਸ ਸ਼ੁਰੂਆਤ ਨੂੰ ਖਾਰਿਜ ਕਰ ਦਿੱਤਾ ਹੈ ਅਤੇ ਈਯੂ ਨੇ ਵੀ ਵਰਤਮਾਨ ਸਮਝੌਤੇ ਨੂੰ ਬਣਾਏ ‘ਤੇ ਜ਼ੋਰ ਦਿੱਤਾ ਹੈ।

Facebook Comment
Project by : XtremeStudioz