Close
Menu

ਈਸ਼ਨਿੰਦਾ ਮਾਮਲੇ ‘ਚ ਬਰੀ ਪਾਕਿ ਮਹਿਲਾ ਚਾਹੁੰਦੀ ਹੈ ਦੇਸ਼ ਛੱਡਣਾ

-- 20 November,2018

ਫ੍ਰੈਂਕਫਰਟ (ਜਰਮਨੀ) – ਪਾਕਿਸਤਾਨ ‘ਚ ਈਸ਼ਨਿੰਦਾ ਦੇ ਮਾਮਲੇ ‘ਚ ਹਾਲ ਹੀ ‘ਚ ਬਰੀ ਕੀਤੀ ਗਈ ਈਸਾਈ ਮਹਿਲਾ ਆਸੀਆ ਬੀਬੀ ਦੇ ਵਕੀਲ ਨੇ ਕਿਹਾ ਹੈ ਕਿ ਉਹ ਪਾਕਿਸਤਾਨ ਛੱਡ ਕੇ ਕਿਸੇ ਵੀ ਪੱਛਮੀ ਦੇਸ਼ ਜਾਣਾ ਚਾਹੁੰਦੀ ਹੈ, ਜੋ ਉਨ੍ਹਾਂ ਨੂੰ ਅਤੇ ਉਨ੍ਹਾਂ ਦੇ ਪਰਿਵਾਰ ਨੂੰ ਵੀਜ਼ਾ ਦੇਣ ਨੂੰ ਤਿਆਰ ਹੋਵੇ। ਉਨ੍ਹਾਂ ਦੇ ਵਕੀਲ ਸੈਫੁਲ ਮਲੂਕ ਨੇ ਇਥੇ ਮੰਗਲਵਾਰ ਨੂੰ ਪੱਤਰਕਾਰਾਂ ਨੂੰ ਦੱਸਿਆ ਕਿ ਕਿਸੇ ਵੀ ਦੇਸ਼ ਨੇ ਉਨ੍ਹਾਂ ਨੂੰ ਅਜੇ ਤੱਕ ਆਉਣ ਦਾ ਸੱਦਾ ਨਹੀਂ ਦਿੱਤਾ ਹੈ ਅਤੇ ਇਸੇ ਕਾਰਨ ਬੀਬੀ ਅਤੇ ਉਸ ਦੇ ਪਰਿਵਾਰ ਨੇ ਪਾਕਿਸਤਾਨ ਨਹੀਂ ਛੱਡਿਆ ਹੈ।

ਮਲੂਕ ਨੇ ਦੱਸਿਆ ਕਿ ਬੀਬੀ ਪੱਛਮ ਦੇ ਕਿਸੇ ਵੀ ਦੇਸ਼ ਜਾਣ ਲਈ ਤਿਆਰ ਹੈ। ਫਿਲਹਾਲ ਉਹ ਪਾਕਿਸਤਾਨ ਵਿਚ ਇਕ ਗੁਪਤ ਸਥਾਨ ‘ਤੇ ਰਹਿ ਰਹੀ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਦੀ ਸੁਪਰੀਮ ਕੋਰਟ ਨੇ 21 ਅਕਤੂਬਰ ਨੂੰ ਬੀਬੀ ਨੂੰ ਈਸ਼ਨਿੰਦਾ ਦੇ ਮਾਮਲੇ ਵਿਚ ਬਰੀ ਕਰ ਦਿੱਤਾ ਸੀ। ਹਾਲਾਂਕਿ ਕੱਟੜਪੰਥੀ ਅਜੇ ਵੀ ਉਨ੍ਹਾਂ ਨੂੰ ਮੌਤ ਦੀ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ।

Facebook Comment
Project by : XtremeStudioz