Close
Menu

ਈ.ਵੀ.ਐੱਮ. ਹੈਕਿੰਗ: ਨਾਮਜ਼ਦ ਦਾ ਅੱਜ ਆਖਰੀ ਦਿਨ, ਚੋਣ ਕਮਿਸ਼ਨ ਦਾ ‘ਆਪ’ ਨੂੰ ਝਟਕਾ

-- 26 May,2017

ਨਵੀਂ ਦਿੱਲੀ— ਈ.ਵੀ.ਐੱਮ. ਦੀ ਭਰੋਸੇਯੋਗਤਾ ‘ਤੇ ਉੱਠੇ ਸਵਾਲਾਂ ‘ਤੇ ਚੋਣ ਕਮਿਸ਼ਨ ਨੇ ਸਾਰੇ ਦਲਾਂ ਨੂੰ ਮਸ਼ੀਨ ਨੂੰ ਗਲਤ ਠਹਿਰਾਉਣ ਲਈ ਚੁਣੌਤੀ ਦਿੱਤੀ ਸੀ। ਚੋਣ ਕਮਿਸ਼ਨ ਵੱਲੋਂ ਐਕਸਪਰਟ ਦੇ ਨਾਮਜ਼ਦ ਦੀ ਅੱਜ ਯਾਨੀ ਸ਼ੁੱਕਰਵਾਰ ਨੂੰ ਆਖਰੀ ਤਰੀਕ ਹੈ ਅਤੇ ਹੁਣ ਤੱਕ ਕਿਸੇ ਪਾਰਟੀ ਵੱਲੋਂ ਕੋਈ ਨਾਮਜ਼ਦ ਨਹੀਂ ਹੋਇਆ ਹੈ। ਚੋਣ ਕਮਿਸ਼ਨ ਦੇ ਬੁਲਾਰੇ ਨੇ ਵੀਰਵਾਰ ਨੂੰ ਦੱਸਿਆ ਕਿ ਹੁਣ ਤੱਕ ਕਿਸੇ ਪਾਰਟੀ ਨੇ ਕਿਸੇ ਜਾਣਕਾਰ ਨੂੰ ਈ.ਵੀ.ਐੱਮ. ਚੁਣੌਤੀ ਸਵੀਕਾਰ ਕਰਨ ਲਈ ਨਾਮਜ਼ਦ ਨਹੀਂ ਕੀਤਾ ਹੈ। ਬੀਤੀ 20 ਤਾਰੀਕ ਨੂੰ ਕਮਿਸ਼ਨ ਨੇ ਐਲਾਨ ਕੀਤਾ ਸੀ ਕਿ 3 ਜੂਨ ਤੋਂ ਈ.ਵੀ.ਐੱਮ. ਚੈਲੇਂਜ ਹੋ ਰਿਹਾ ਹੈ, ਜਿਸ ਲਈ 26 ਮਈ ਤੱਕ ਪਾਰਟੀਆਂ ਜਾਣਕਾਰਾਂ ਨੂੰ ਨਾਮਜ਼ਦ ਕਰ ਸਕਦੀਆਂ ਹਨ। 
ਇਸ ਦੌਰਾਨ ਚੋਣ ਕਮਿਸ਼ਨ ਨੇ ਆਮ ਆਦਮੀ ਪਾਰਟੀ ਦੀ ਉਸ ਮੰਗ ਨੂੰ ਨਕਾਰ ਦਿੱਤਾ ਹੈ, ਜਿਸ ‘ਚ ਪਾਰਟੀ ਨੇ ਈ.ਵੀ.ਐੱਮ. ਤੋਂ ਟੈਂਪਰਿੰਗ (ਛੇੜਛਾੜ) ਸਾਬਤ ਕਰਨ ਲਈ ਮਦਰ ਬੋਰਡ ਬਦਲਣ ਦੀ ਇਜਾਜ਼ਤ ਮੰਗੀ ਸੀ। ਕਮਿਸ਼ਨ ਨੇ ਆਪਣੇ ਜਵਾਬ ‘ਚ ਕਿਹਾ ਹੈ ਕਿ ਮਦਰ ਬੋਰਡ ਬਦਲਣਾ ਨਵੀਂ ਮਸ਼ੀਨ ਬਣਾਉਣ ਵਰਗਾ ਹੈ, ਜਿਸ ਦੀ ਇਜਾਜ਼ਤ ਨਹੀਂ ਦਿੱਤੀ ਜਾ ਸਕਦੀ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਬਾਅਦ ਬਸਪਾ ਸੁਪਰੀਮੋ ਮਾਇਆਵਤੀ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਮੇਤ ਕਈ ਵਿਰੋਧੀ ਪਾਰਟੀਆਂ ਨੇ ਈ.ਵੀ.ਐੱਮ. ਦੀ ਭਰੋਸੇਯੋਗਤਾ ‘ਤੇ ਸਵਾਲ ਖੜ੍ਹੇ ਕਰਦੇ ਹੋਏ ਬੈਲੇਟ ਪੇਪਰ ਨਾਲ ਚੋਣਾਂ ਕਰਵਾਉਣ ਦੀ ਮੰਗ ਕੀਤੀ ਸੀ। ਆਮ ਆਦਮੀ ਪਾਰਟੀ ਨੇ ਦਿੱਲੀ ਵਿਧਾਨ ਸਭਾ ‘ਚ ਈ.ਵੀ.ਐੱਮ. ਨਾਲ ਛੇੜਛਾੜ ਦਾ ਲਾਈਵ ਡੈਮੋ ਵੀ ਦਿਖਾਇਆ ਸੀ।

Facebook Comment
Project by : XtremeStudioz