Close
Menu

ਉਜ਼ਮਾ ਦੀ ਸੁਰੱਖਿਅਤ ਘਰ ਵਾਪਸੀ

-- 26 May,2017

ਨਵੀਂ ਦਿੱਲੀ,ਬੰਦੂਕ ਦੀ ਨੋਕ ’ਤੇ ਜਬਰੀ ਇਕ ਪਾਕਿਸਤਾਨੀ ਨਾਲ ਨਿਕਾਹ ਕਰਾਏ ਜਾਣ ਦਾ ਦਾਅਵਾ ਕਰਨ ਵਾਲੀ ਭਾਰਤੀ ਮਹਿਲਾ ਉਜ਼ਮਾ ਅੱਜ ਸਹੀ ਸਲਾਮਤ ਵਾਹਗਾ ਸਡ਼ਕ ਰਸਤੇ ਭਾਰਤ ਪਰਤ ਆਈ। ਇਸ ਮੌਕੇ ਪਾਕਿਸਤਾਨ ਵਿੱਚ ਭਾਰਤੀ ਦੂਤਾਵਾਸ ਦੇ ਅਧਿਕਾਰੀ ਉਸ ਦੇ ਨਾਲ ਸਨ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਨਵੀਂ ਦਿੱਲੀ ਵਿੱਚ ਉਜ਼ਮਾ ਨੂੰ ‘ਭਾਰਤ ਦੀ ਧੀ’ ਕਹਿ ਕੇ ਉਸ ਦਾ ਸਵਾਗਤ ਕੀਤਾ। ਸਵਰਾਜ ਨੇ ਟਵੀਟ ਕਰਕੇ ਉਜ਼ਮਾ ਵੱਲੋਂ ਪਾਕਿਸਤਾਨ ਵਿੱਚ ਹੰਢਾਈ ਮੁਸ਼ਕਲਾਂ ਲਈ ਦੁੱਖ ਜਤਾਇਆ। ਬੀਬੀ ਸਵਰਾਜ ਨੇ ਉਜ਼ਮਾ ਦੇ ਕੇਸ ਦੀ ਪੈਰਵੀ ਕਰਨ ਵਾਲੇ ਵਕੀਲ ਸ਼ਾਹਨਵਾਜ਼ ਤੇ ਇਸਲਾਮਾਬਾਦ ਹਾੲੀ ਕੋਰਟ ਦੇ ਜਸਟਿਸ ਮੋਹਸਿਨ ਅਖ਼ਤਰ ਕਿਆਨੀ ਤੇ ਗੁਆਂਢੀ ਮੁਲਕ ਵਿੱਚ ਭਾਰਤੀ ਦੂਤਾਵਾਸ ਵਿੱਚ ਡਿਪਟੀ ਹਾਈ ਕਮਿਸ਼ਨਰ ਜੇ.ਪੀ.ਸਿੰਘ ਦਾ ਵੀ  ਧੰਨਵਾਦ ਕੀਤਾ। ਵੀਹ ਸਾਲਾਂ ਦੀ ਉਜ਼ਮਾ ਨਵੀਂ ਦਿੱਲੀ ਨਾਲ ਸਬੰਧਤ ਹੈ। ਉਹ ੲਿਸ ਮਹੀਨੇ ਦੇ ਸ਼ੁਰੂ ਵਿੱਚ ਪਾਕਿਸਤਾਨ ਗਈ ਸੀ, ਜਿੱਥੇ ਉਸ ਨੇ ਤਾਹਿਰ ਅਲੀ ਨਾਂ ਦੇ ਨੌਜਵਾਨ ਨਾਲ ਮੁਲਾਕਾਤ ਕੀਤੀ। ਉਹ ਇਸ ਤੋਂ ਪਹਿਲਾਂ ਤਾਹਿਰ ਨੂੰ ਮਲੇਸ਼ੀਆ ਵਿੱਚ ਮਿਲੀ ਸੀ। ਦੋਵਾਂ ਵਿਚਾਲੇ ਆਪਸੀ ਰਿਸ਼ਤਾ ਬਣ ਗਿਆ ਅਤੇ ਉਹ ਪਾਕਿਸਤਾਨ ਚਲੀ ਗਈ। ਪਾਕਿਸਤਾਨ ਪੁੱਜਣ ਮਗਰੋਂ ਉਜ਼ਮਾ ਨੇ ਦਾਅਵਾ ਕੀਤਾ ਕਿ ਤਾਹਿਰ ਪਹਿਲਾਂ ਹੀ ਸ਼ਾਦੀਸ਼ੁਦਾ ਹੈ, ਪਰ ਉਸ ਤੋਂ ਇਹ ਗੱਲ ਲੁਕਾ ਕੇ ਰੱਖੀ ਗਈ। ਉਸ ਨੇ ਇਹ ਦਾਅਵਾ ਵੀ ਕੀਤਾ ਕਿ ਪਾਕਿਸਤਾਨ ਵਿੱਚ ਤਾਹਿਰ ਨੇ ਉਸ ਨਾਲ ਜਬਰੀ ਬੰਦੂਕ ਦੀ ਨੋਕ ’ਤੇ ਨਿਕਾਹ ਕੀਤਾ ਅਤੇ ਉਸ ਦਾ ਪਾਸਪੋਰਟ ਤੇ ਹੋਰ ਦਸਤਾਵੇਜ਼ ਖੋਹ ਲਏ। ਉਸ ਨੇ ਇਸਲਾਮਾਬਾਦ ਸਥਿਤ ਭਾਰਤੀ ਸਫ਼ਾਰਤਖਾਨੇ ਕੋਲ ਪਹੁੰਚ ਕੀਤੀ ਸੀ, ਜਿਸ ਤੋਂ ਬਾਅਦ ਉਸ ਦੀ ਵਤਨ ਵਾਪਸੀ ਲਈ ਚਾਰਾਜੋਈ ਸ਼ੁਰੂ ਕੀਤੀ ਗਈ। ਉਸ ਦਾ ਮਾਮਲਾ ਲੰਮੇ ਸਮੇਂ ਤੋਂ ਸੁਰਖੀਆਂ ਵਿੱਚ ਸੀ।-ਪੀਟੀਆਈ
ਅੰਮ੍ਰਿਤਸਰ (ਟ੍ਰਿਬਿੳੂਨ ਨਿੳੂਜ਼ ਸਰਵਿਸ): ਭਾਰਤੀ ਔਰਤ ਉਜ਼ਮਾ ਅਹਿਮਦ ਅੱਜ ਅਟਾਰੀ ਸਰਹੱਦ ਰਸਤੇ ਵਾਪਸ ਦੇਸ਼ ਪਰਤ ਆਈ। ਉਸ ਨੂੰ ਅਟਾਰੀ ਸਰਹੱਦ ਵਿਖੇ ਪਾਕਿਸਤਾਨ ਸਥਿਤ ਭਾਰਤੀ ਹਾਈ ਕਮਿਸ਼ਨਰ ਦੇ ਅਧਿਕਾਰੀ ਲੈ ਕੇ ਆਏ ਸਨ। ਸਰਹੱਦ ਪਾਰ ਕਰਨ ਮਗਰੋਂ ਉਹ ਫ਼ੌਰੀ ਦਿੱਲੀ ਲਈ ਰਵਾਨਾ ਹੋ ਗਈ। ਇਸ ਦੌਰਾਨ ਉਸ ਨੇ ਮੀਡੀਆ ਨਾਲ ਕੋਈ ਗੱਲ ਨਹੀਂ ਕੀਤੀ।
ਉਜ਼ਮਾ ਨੇ ਪਾਕਿਸਤਾਨ ਨੂੰ ਦੱਸਿਆ ‘ਮੌਤ ਦਾ ਖੂਹ’
ਨਵੀਂ ਦਿੱਲੀ: ਇਥੇ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਦੀ ਹਾਜ਼ਰੀ ਵਿੱਚ ਆਪਣੀ ਹੱਡਬੀਤੀ ਸੁਣਾਉਂਦਿਆਂ ਉਜ਼ਮਾ ਨੇ ਪਾਕਿਸਤਾਨ ਨੂੰ ‘ਮੌਤ ਦਾ ਖੂਹ’ ਦੱਸਿਆ। ਭਾਵੁਕ ਹੋਈ ਉਜ਼ਮਾ ਨੇ ਕਿਹਾ,‘ਪਾਕਿਸਤਾਨ ਵਿੱਚ ਦਾਖ਼ਲਾ ਬਹੁਤ ਸੌਖਾ ਹੈ ਜਦਕਿ ਇਸ ’ਚੋਂ ਨਿਕਲਣਾ ਲਗਪਗ ਨਾਮੁਮਕਿਨ ਹੈ। ਉਜ਼ਮਾ ਨੇ ਕਿਹਾ ਕਿ ‘ਬੁਨੇਰ’ ਖੇਤਰ ਜਿੱਥੇ ਉਸ ਨੂੰ ਨੀਂਦ ਦੀਆਂ ਗੋਲੀਆਂ ਦੇ ਕੇ ਰੱਖਿਆ ਗਿਆ, ਤਾਲਿਬਾਨੀ ਕੰਟਰੋਲ ਵਾਲਾ ਖੇਤਰ ਜਾਪਦਾ ਸੀ। ਉਜ਼ਮਾ ਨੇ ਪ੍ਰਧਾਨ     ਮੰਤਰੀ ਨਰਿੰਦਰ ਮੋਦੀ ਨੂੰ ਨਿੱਜੀ ਤੌਰ ’ਤੇ     ਮਿਲ ਕੇ ਉਨ੍ਹਾਂ ਦਾ ਧੰਨਵਾਦ ਕਰਨ ਦੀ ੲਿੱਛਾ ਜਤਾਈ ਹੈ।     

Facebook Comment
Project by : XtremeStudioz