Close
Menu

‘ਏਸ਼ਿਆਈ ਬਰਾਮਦ ਵਧਣ ਨਾਲ ਹੋਵੇਗਾ ਖੇਤਰ ਦਾ ਵਿਕਾਸ’

-- 21 July,2017

ਮਨੀਲਾ, ਏਸ਼ਿਆਈ ਵਿਕਾਸ ਬੈਂਕ (ਏਡੀਬੀ) ਨੇ ਕਿਹਾ ਹੈ ਕਿ ਏਸ਼ਿਆਈ ਬਰਾਮਦ ਨੂੰ ਉਤਸ਼ਾਹ ਮਿਲਣ ਦੇ ਤੇਲ ਕੀਆਂ ਘੱਟ ਕੀਮਤਾਂ ਕਾਰਨ ਇਸ ਸਾਲ ਤੇ ਅਗਲੇ ਸਾਲ ਚੀਨ ਤੇ ਇਸ ਦੇ ਖੇਤਰ ਦੇ ਵਿਕਾਸ ’ਚ ਮਦਦ ਮਿਲੇਗੀ। ਮਨੀਲਾ ਅਧਾਰਤ ਬੈਂਕ ਨੇ ਕਿਹਾ ਕਿ ਇਸ ਸਾਲ ਇਸ ਖੇਤਰ ਦੀ ਵਿਕਾਸ ਦਰ 5.9 ਫੀਸਦ ਜਦਕਿ 2018 ’ਚ 5.8 ਫੀਸਦ ਰਹਿਣ ਦਾ ਅਨੁਮਾਨ ਹੈ। ਬੈਂਕ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਸਾਲ ਤੇ ਅਗਲੇ ਸਾਲ ਇਸ ਖੇਤਰ ਦੀ ਵਿਕਾਸ ਦਰ 5.7 ਫੀਸਦ ਰਹੇਗੀ। ਏਡੀਬੀ ਨੇ ਕਿਹਾ ਕਿ ਵਿਦੇਸ਼ਾਂ ’ਚ ਵੱਧ ਰਹੀ ਮੰਗ ਕਾਰਨ ਵਿਕਾਸਸ਼ੀਲ ਏਸ਼ੀਆ ਨੂੰ ਮਦਦ ਮਿਲ ਰਹੀ ਹੈ।

ਏਸ਼ਿਆਈ ਵਿਕਾਸ ਬੈਂਕ (ਏਡੀਬੀ) ਨੇ ਕਿਹਾ ਹੈ ਕਿ ਏਸ਼ਿਆਈ ਬਰਾਮਦ ਨੂੰ ਉਤਸ਼ਾਹ ਮਿਲਣ ਦੇ ਤੇਲ ਕੀਆਂ ਘੱਟ ਕੀਮਤਾਂ ਕਾਰਨ ਇਸ ਸਾਲ ਤੇ ਅਗਲੇ ਸਾਲ ਚੀਨ ਤੇ ਇਸ ਦੇ ਖੇਤਰ ਦੇ ਵਿਕਾਸ ’ਚ ਮਦਦ ਮਿਲੇਗੀ। ਮਨੀਲਾ ਅਧਾਰਤ ਬੈਂਕ ਨੇ ਕਿਹਾ ਕਿ ਇਸ ਸਾਲ ਇਸ ਖੇਤਰ ਦੀ ਵਿਕਾਸ ਦਰ 5.9 ਫੀਸਦ ਜਦਕਿ 2018 ’ਚ 5.8 ਫੀਸਦ ਰਹਿਣ ਦਾ ਅਨੁਮਾਨ ਹੈ। ਬੈਂਕ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਇਸ ਸਾਲ ਤੇ ਅਗਲੇ ਸਾਲ ਇਸ ਖੇਤਰ ਦੀ ਵਿਕਾਸ ਦਰ 5.7 ਫੀਸਦ ਰਹੇਗੀ। ਏਡੀਬੀ ਨੇ ਕਿਹਾ ਕਿ ਵਿਦੇਸ਼ਾਂ ’ਚ ਵੱਧ ਰਹੀ ਮੰਗ ਕਾਰਨ ਵਿਕਾਸਸ਼ੀਲ ਏਸ਼ੀਆ ਨੂੰ ਮਦਦ ਮਿਲ ਰਹੀ ਹੈ।
ਬੈਂਕ ਨੇ ਕਿਹਾ ਕਿ ਪਿਛਲੇ ਸਾਲ ਏਸ਼ੀਆ ਦੀ ਵਿਕਾਸ ਦਰ 5.8 ਫੀਸਦ ਰਹੀ ਸੀ। ਇਸ ਸਾਲ ਦੇ ਅੱਧ ਤੱਕ ਚੀਨ ਦੀ ਆਰਥਿਕਤਾ ਦਾ ਸਭ ਤੋਂ ਵੱਧ 6.9 ਫੀਸਦੀ ਵਿਕਾਸ ਹੋਇਆ ਹੈ, ਜਿਸ ਨਾਲ ਇਸ ਦੀ ਆਰਥਿਕਤਾ ਇਸ ਸਾਲ 6.7 ਜਦਕਿ 2018 ’ਚ 6.4 ਫੀਸਦੀ ਰਹਿਣ ਦਾ ਅਨੁਮਾਨ ਹੈ।

Facebook Comment
Project by : XtremeStudioz