Close
Menu

ਏਸ਼ੀਆਈ ਖੇਡਾਂ : ਆਪਣੇ ਸਰਵਸ੍ਰੇਸ਼ਠ ਪ੍ਰਦਰਸ਼ਨ ‘ਤੇ ਹਨ ਨੀਰਜ ਚੋਪੜਾ ਦੀਆਂ ਨਜ਼ਰਾਂ

-- 17 August,2018

ਨਵੀਂ ਦਿੱਲੀ— ਏਸ਼ੀਆਈ ਖੇਡਾਂ ਦੇ ਸਭ ਤੋਂ ਵੱਡੇ ਮੈਡਲ ਦਾਅਵੇਦਾਰਾਂ ‘ਚੋਂ ਇਕ ਜੈਵਲਿਨ ਥ੍ਰੋਅ ਐਥਲੀਟ ਨੀਰਜ ਚੋਪੜਾ ਦੇਸ਼ ਦੀਆਂ ਉਮੀਦਾਂ ਤੋਂ ਜਾਣੂ ਹਨ ਪਰ ਉਹ ਦਬਾਅ ‘ਚ ਫਸਨਾ ਨਹੀਂ ਚਾਹੁੰਦੇ। ਉਨ੍ਹਾਂ ਦਾ ਧਿਆਨ ਆਪਣੇ ਸਰਵਸ੍ਰੇਸ਼ਠ ਪ੍ਰਦਰਸ਼ਨ ‘ਤੇ ਹੈ। ਇਨ੍ਹਾਂ ਖੇਡਾਂ ਦੇ ਉਦਘਾਟਨ ਸਮਾਰੋਹ ‘ਚ 20 ਸਾਲ ਦੇ ਨੀਰਜ ਭਾਰਤੀ ਦਲ ਦੀ ਅਗਵਾਈ ਕਰਨਗੇ। ਇਸ ਯੁਵਾ ਖਿਡਾਰੀ ਨੇ ਕਿਹਾ ਕਿ ਉਦਘਾਟਨ ਸਮਾਰੋਹ ‘ਚ ਦੇਸ਼ ਦਾ ਝੰਡਾ ਲੈ ਕੇ ਚਲਣਾ ਸਨਮਾਨ ਦੀ ਗੱਲ ਹੈ। ਨੀਰਜ ਨੇ ਕਿਹਾ, ”ਇਸ ਪ੍ਰਸਿੱਧ ਆਯੋਜਨ ‘ਚ ਭਾਰਤੀ ਦਲ ਦੀ ਅਗਵਾਈ ਕਰਨਾ ਅਤੇ ਦੇਸ਼ ਦਾ ਝੰਡਾ ਲੈ ਕੇ ਚਲਨਾ ਮੇਰੇ ਲਈ ਸਨਮਾਨ ਦੀ ਗੱਲ ਹੈ। ਏਸ਼ੀਅਨ ਗੇਮਸ ‘ਚ ਜਿੱਥੋਂ ਤੱਕ ਮੇਰੀ ਤਿਆਰੀਆਂ ਦੀ ਗੱਲ ਹੈ, ਮੈਂ ਇਹ ਕਹਿਣਾ ਚਾਹੁੰਦਾ ਹਾਂ ਕਿ ਮੈਂ ਮੈਡਲ ਜਾਂ ਸਥਾਨ ਦੇ ਬਾਰੇ ‘ਚ ਨਹੀਂ ਸੋਚ ਰਿਹਾ, ਮੈਂ ਆਪਣਾ ਸਰਵਸ੍ਰੇਸ਼ਠ ਪ੍ਰਦਰਸ਼ਨ ਕਰਨਾ ਚਾਹੁੰਦਾ ਹਾਂ।”

Facebook Comment
Project by : XtremeStudioz