Close
Menu

ਏਸ਼ੀਆਈ ਖੇਡਾਂ : ਇਤਿਹਾਸ ਦੋਹਰਾਉਣ ਦੇ ਇਰਾਦੇ ਨਾਲ ਉਤਰੇਗੀ ਪੁਰਸ਼ ਹਾਕੀ ਟੀਮ

-- 20 August,2018

ਜਕਾਰਤਾ : ਸਾਬਕਾ ਚੈਂਪੀਅਨ ਭਾਰਤ ਸੋਮਵਾਰ ਨੂੰ 18ਵੇਂ ਏਸ਼ੀਆਈ ਖੇਡਾਂ ‘ਚ ਪੁਰਸ਼ ਹਾਕੀ ਮੁਕਾਬਲੇ ‘ਚ ਪੂਲ-ਏ ਦੇ ਇਕ ਮੁਕਾਬਲੇ ‘ਚ ਇੰਡੋਨੇਸ਼ੀਆ ਖਿਲਾਫ ਮੈਦਾਨ ‘ਤੇ ਉਤਰੇਗਾ ਅਤੇ ਉਸ ਦਾ ਟੀਚਾ ਖੇਡਾਂ ‘ਚ ਸੋਨ ਤਮਗਾ ਜਿੱਤ ਕੇ ਚਾਰ ਸਾਲ ਪੁਰਾਣਾ ਇਤਿਹਾਸ ਦੋਹਰਾਉਣਾ ਹੋਵੇਗਾ। ਭਾਰਤ ਪੂਲ-ਏ ‘ਚ ਇੰਡੋਨੇਸ਼ੀਆ, ਕੋਰੀਆ, ਜਾਪਾਨ, ਸ਼੍ਰੀਲੰਕਾ ਅਤੇ ਹਾਂਗਕਾਂਗ ਦੇ ਨਾਲ ਹੈ ਜਦਕਿ ਪੂਲ-ਬੀ ‘ਚ ਮਲੇਸ਼ੀਆ, ਪਾਕਿਸਤਾਨ, ਬੰਗਲਾਦੇਸ਼, ਓਮਾਨ, ਥਾਈਲੈਂਡ ਅਤੇ ਕਜਾਕਿਸਤਾਨ ਹੈ। ਭਾਰਤ ਟੂਰਨਾਮੈਂਟ ‘ਚ ਸਭ ਤੋਂ ਵੱਧ ਰੈਂਕਿੰਗ ਵਾਲੀ ਟੀਮ ਹੈ ਜਦਕਿ ਮਲੇਸ਼ੀਆ 12ਵੇਂ, ਪਾਕਿਸਤਾਨ 13ਵੇਂ ਅਤੇ ਦੱਖਣੀ ਕੋਰੀਆ 14ਵੇਂ ਸਥਾਨ ‘ਤੇ ਹੈ। ਏਸ਼ੀਆਈ ਖੇਡਾਂ ‘ਚ ਸੋਨ ਤਮਗਾ ਜਿੱਤਣ ਵਾਲੀ ਟੀਮ ਸਿੱਧੇ 2020 ‘ਚ ਹੋਣ ਵਾਲੇ ਟੋਕਿਓ ਓਲੰਪਿਕ ਦੇ ਲਈ ਕੁਆਲੀਫਾਈ ਕਰ ਜਾਵੇਗੀ। ਭਾਰਤੀ ਹਾਕੀ ਟੀਮ ਦੇ ਕੋਚ ਹਰਿੰਦਰ ਸਿੰਘ ਨੇ ਕਿਹਾ, ” ਇਹ ਜਿੱਤ ਸਾਨੂੰ ਓਲੰਪਿਕ ਲਈ ਤਿਆਰ ਹੋਣ ਲਈ ਕਰੀਬ ਦੋ ਸਾਲ ਦਾ ਸਮਾਂ ਦੇਵੇਗੀ। ਇੰਚੀਓਨ ਏਸ਼ੀਆਈ ਖੇਡਾਂ ‘ਚ ਹਾਕੀ ‘ਚ ਸੋਨ ਤਮਗਾ ਜਿੱਤਣ ਵਾਲੀ ਟੀਮ ਦੇ 8 ਖਿਡਾਰੀ ਇਸ ਵਾਰ ਵੀ ਟੀਮ ‘ਚ ਹਨ। ਇਸ ‘ਚ ਸਰਦਾਰ ਸਿੰਘ, ਗੋਲਕੀਪਰ ਪੀ. ਆਰ. ਸ਼੍ਰੀਜੇਸ਼, ਡਿਫੈਂਡਰ ਰੁਪਿੰਦਰ ਪਾਲ ਸਿੰਘ ਅਤੇ ਬੀਰੇਂਦਰ ਸਿੰਘ ਲਾਕੜਾ, ਮਿਡਫੀਲਡਰ ਮਨਪ੍ਰੀਤ ਸਿੰਘ, ਚਿੰਗਲੈਸਾਨਾ, ਫਾਰਵਰਡ ਐੱਸ. ਵੀ. ਸੁਨੀਲ ਅਤੇ ਆਕਾਸ਼ਦੀਪ ਸਿੰਘ ਸ਼ਾਮਲ ਹੈ।

Facebook Comment
Project by : XtremeStudioz