Close
Menu

ਏਸ਼ੀਆਈ ਖੇਡਾਂ : ਭਾਰਤੀ ਕਬੱਡੀ ਟੀਮਾਂ ਦੀ ਧਮਾਕੇਦਾਰ ਸ਼ੁਰੂਆਤ

-- 20 August,2018

ਜਕਾਰਤਾ : ਸਾਬਕਾ ਚੈਂਪੀਅਨ ਭਾਰਤੀ ਕਬੱਡੀ ਟੀਮਾਂ ਨੇ 18ਵੇਂ ਏਸ਼ੀਆਈ ਖੇਡਾਂ ‘ਚ ਆਪਣੇ ਖਿਤਾਬ ਬਚਾਓ ਮੁਹਿੰਮ ਦੀ ਐਤਵਾਰ ਨੂੰ ਧਮਾਕੇਦਾਰ ਸ਼ੁਰੂਆਤ ਕੀਤੀ। ਪੁਰਸ਼ ਟੀਮ ਨੇ ਇਕ ਹੀ ਦਿਨ ‘ਚ ਬੰਗਲਾਦੇਸ਼ ਅਤੇ ਸ਼੍ਰੀਲੰਕਾ ਨੂੰ ਹਰਾਇਆ ਜਦਕਿ ਮਹਿਲਾ ਟੀਮ ਨੇ ਜਾਪਾਨ ਨੂੰ ਹਰਾਇਆ। ਸਾਲ 1990 ਤੋਂ ਲਗਾਤਾਰ 7 ਸੋਨ ਤਮਗੇ ਜਿੱਤ ਚੁੱਕੀ ਭਾਰਤੀ ਪੁਰਸ਼ ਟੀਮ ਨੇ 8ਵੇਂ ਸੋਨ ਦੀ ਭਾਲ ‘ਚ ਬੰਗਲਾਦੇਸ਼ ਨੂੰ ਗਰੁਪ-ਏ ‘ਚ ਇਕ ਪਾਸੜ ਅੰਦਾਜ਼ ‘ਚ 50-21 ਨਾਲ ਮਾਤ ਦਿੱਤੀ। ਭਾਰਤੀ ਟੀਮ ਨੇ ਇਸ ਤੋਂ ਬਾਅਦ ਸ਼੍ਰੀਲੰਕਾ ਨੂੰ 44-28 ਨਾਲ ਹਰਾ ਦਿੱਤਾ। ਸ਼੍ਰੀਲੰਕਾ ਨੇ ਸ਼ੁਰੂਆਤ ‘ਚ ਬੜ੍ਹਤ ਬਣਾਈ ਜਿਸ ਨੇ ਵਿਸ਼ਵ ਚੈਂਪੀਅਨ ਭਾਰਤੀ ਖਿਡਾਰੀਆਂ ਨੂੰ ਅਜਿਹਾ ਗੁੱਸਾ ਦਿਲਾਇਆ ਕਿ ਉਨ੍ਹਾਂ ਨੇ 16 ਅੰਕਾਂ ਦੇ ਫਰਕ ਨਾਲ ਮੈਚ ਜਿੱਤ ਲਿਆ। ਮਹਿਲਾ ਕਬੱਡੀ ਦੀ ਏਸ਼ੀਆਈ ਖੇਡਾਂ ‘ਚ 2010 ਤੋਂ ਸ਼ੁਰੂਆਤ ਹੋਈ ਸੀ ਅਤੇ ਭਾਰਤੀ ਮਹਿਲਾ ਟੀਮ ਨੇ ਖਿਤਾਬੀ ਹੈਟ੍ਰਿਕ ਬਣਾਉਣ ਦੀ ਦਿਸ਼ਾ ‘ਚ ਪਹਿਲਾ ਕਦਮ ਚੁੱਕਦੇ ਹੋਏ ਜਾਪਾਨ ਨੂੰ 43-12 ਦੇ ਵੱਡੇ ਫਰਕ ਨਾਲ ਹਰਾਇਆ।

Facebook Comment
Project by : XtremeStudioz