Close
Menu

ਐਂਡਰਸਨ ਨੇ ਜਿੱਤਿਆ ਨਿਊਯਾਰਕ ਓਪਨ ਦਾ ਖ਼ਿਤਾਬ

-- 21 February,2018

ਨਿਊਯਾਰਕ, ਦੱਖਣੀ ਅਫਰੀਕਾ ਦੇ ਕੇਵਿਨ ਐਂਡਰਸਨ ਨੇ ਅਮਰੀਕਾ ਦੇ ਸੈਮ ਕੁਐਰੀ ਨੂੰ ਹਰਾ ਕੇ ਅੱਜ ਨਿਊਯਾਰਕ ਓਪਨ ਟੈਨਿਸ ਟੂਰਨਾਮੈਂਟ ਦਾ ਖ਼ਿਤਾਬ ਜਿੱਤ ਲਿਆ ਹੈ। ਐਂਡਰਸਨ ਦੇ ਕਰੀਅਰ ਦਾ ਇਹ ਚੌਥਾ ਖ਼ਿਤਾਬ ਹੈ। ਐਂਡਰਸਨ ਨੇ ਤਿੰਨ ਸੈੱਟਾਂ ਦੇ ਦੋ ਘੰਟੇ 13 ਮਿੰਟ ਤਕ ਚੱਲੇ ਮੁਕਾਬਲੇ ਵਿੱਚ ਕੁਐਰੀ ਨੂੰ ਉਸੇ ਦੀ ਧਰਤੀ ’ਤੇ 4-6, 6-3, 7-6 (7/1) ਨਾਲ ਹਰਾਇਆ।
ਇਸ ਜਿੱਤ ਦੇ ਨਾਲ ਹੀ 31 ਸਾਲਾ ਐਂਡਰਸਨ ਨੇ ਪਿਛਲੇ ਸਾਲ ਸਤੰਬਰ ਦੌਰਾਨ ਨਿਊਯਾਰਕ ਵਿੱਚ ਅਮਰੀਕੀ ਓਪਨ ਹਾਰਨ ਦਾ ਬਦਲਾ ਵੀ ਚੁੱਕਾ ਦਿੱਤਾ ਹੈ। ਐਂਡਰਸਨ ਨੂੰ ਹੁਣ ਤੱਕ 11 ਵਾਰ ਫਾਈਨਲ ਵਿੱਚ ਹਾਰ ਝੱਲਣੀ ਪਈ ਹੈ। ਚੋਟੀ ਦਾ ਦਰਜਾ ਪ੍ਰਾਪਤ ਐਂਡਰਸਨ ਬੀਤੇ ਦਿਨੀਂ ਲਾਂਗ ਆਈਲੈਂਡ ’ਤੇ ਹੋਏ ਮੁਕਾਬਲੇ ਦੌਰਾਨ ਜਾਪਾਨ ਦੇ ਪੰਜਵਾਂ ਦਰਜਾ ਪ੍ਰਾਪਤ ਕੇਈ ਨਿਸ਼ਕੋਰੀ ਨੂੰ ਹਰਾ ਕੇ ਫਾਈਨਲ ਵਿੱਚ ਪਹੁੰਚਿਆ ਸੀ।

Facebook Comment
Project by : XtremeStudioz