Close
Menu

ਐਕਟਿੰਗ ‘ਚ ਹੱਥ ਅਜ਼ਮਾਉਣ ਜਾ ਰਹੀ ਹੈ ਰਾਧੇ ਮਾਂ, ਵਿਵਾਦਾਂ ਨਾਲ ਰਿਹੈ ਡੂੰਘਾ ਨਾਤਾ

-- 17 May,2017
ਮੁੰਬਈ— ਵਿਵਾਦਾਂ ‘ਚ ਰਹੀ ਖੁਦ ਨੂੰ ਦੇਵੀ ਦੱਸਣ ਵਾਲੀ ਰਾਧੇ ਮਾਂ ਹੁਣ ਛੇਤੀ ਹੀ ਫਿਲਮਾਂ ‘ਚ ਐਂਟਰੀ ਕਰਨ ਜਾ ਰਹੀ ਹੈ। ਖਬਰ ਹੈ ਕਿ ਉਹ ਛੇਤੀ ਹੀ ਇਕ ਵੈੱਬ ਸੀਰੀਜ਼ ਨਾਲ ਐਕਟਿੰਗ ਡੈਬਿਊ ਕਰੇਗੀ। ਟਾਈਮਜ਼ ਆਫ ਇੰਡੀਆ ‘ਚ ਛਪੀ ਇਕ ਖਬਰ ਮੁਤਾਬਕ ਰਾਧੇ ਮਾਂ ‘ਨੋ ਕਾਸਟਿੰਗ ਨੋ ਕਾਊਚ ਓਨਲੀ ਆਊਚ’ ਨਾਂ ਦੀ ਵੈੱਬ ਸੀਰੀਜ਼ ‘ਚ ਨਜ਼ਰ ਆਵੇਗੀ। ਇਸ ਸੀਰੀਜ਼ ‘ਚ ਰਾਧੇ ਮਾਂ ਲੀਡ ਰੋਲ ਨਿਭਾਉਂਦੀ ਨਜ਼ਰ ਆਵੇਗੀ।
ਪ੍ਰੋਡਿਊਸਰ ਰਮਨ ਹਾਂਡਾ ਇਸ ਵੈੱਬ ਸੀਰੀਜ਼ ਨੂੰ ਪ੍ਰੋਡਿਊਸ ਕਰ ਰਹੇ ਹਨ ਤੇ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਸੀਰੀਜ਼ ਰਾਹੀਂ ਉਹ ਲੋਕਾਂ ਨੂੰ ਅਸਲੀ ਰਾਧੇ ਮਾਂ ਨਾਲ ਮਿਲਵਾਉਣਾ ਚਾਹੁੰਦੇ ਹਨ। ਇਸ ਫਿਲਮ ਦੀ ਸ਼ੂਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਇਸ ਨੂੰ ਰਾਧੇ ਮਾਂ ਦੇ ਬੰਗਲੇ ‘ਚ ਸ਼ੂਟ ਕੀਤਾ ਜਾ ਰਿਹਾ ਹੈ।
ਦੱਸਣਯੋਗ ਹੈ ਕਿ ਖੁਦ ਨੂੰ ਦੇਵੀ ਦੁਰਗਾ ਦਾ ਅਵਤਾਰ ਦੱਸਣ ਵਾਲੀ ਰਾਧੇ ਮਾਂ ਅਕਸਰ ਆਪਣੇ ਪਹਿਰਾਵੇ, ਅਜੀਬੋ-ਗਰੀਬ ਤਰੀਕਿਆਂ ਨਾਲ ਲੋਕਾਂ ਦੇ ਦੁੱਖਾਂ ਦਾ ਹੱਲ ਕਰਨ ਵਾਲੀ ਤੇ ਭਗਤਾਂ ਨੂੰ ਲਾਲ ਗੁਲਾਬ ਦੇ ਕੇ ‘ਆਈ ਲਵ ਯੂ ਫਰਾਮ ਬਾਟਮ ਆਫ ਮਾਈ ਹਾਰਟ’ ਕਹਿਣ ਵਾਲੀ ਰਾਧੇ ਮਾਂ ਪਿਛਲੇ ਦਿਨੀਂ ਗੁਜਰਾਤ ਦੇ ਇਕ ਮੰਦਰ ‘ਚ ਡਾਂਸ ਕਰਕੇ ਵਿਵਾਦਾਂ ‘ਚ ਆਈ ਸੀ।
Facebook Comment
Project by : XtremeStudioz