Close
Menu

ਐਚ-1ਬੀ ਵੀਜ਼ਿਆਂ ਦੀ ਪ੍ਰਕਿਰਿਆ ਤੇਜ਼ ਕਰੇਗਾ ਅਮਰੀਕਾ

-- 26 July,2017

ਵਾਸ਼ਿੰਗਟਨ, ਅਮਰੀਕਾ ਨੇ ਭਾਰਤੀ ਸਾਫਟਵੇਅਰ ਪੇਸ਼ੇਵਰਾਂ ਦਾ ਮਨਪਸੰਦ ਐਚ1ਬੀ ਕਾਰਜ ਵੀਜ਼ਾ ਪ੍ਰਕਿਰਿਆ ’ਚ ਤੇਜ਼ੀ ਲਿਆਉਣ ਦਾ ਐਲਾਨ ਕੀਤਾ ਹੈ। ਉੱਚ ਹੁਨਰ ਹਾਸਲ ਵਿਦੇਸ਼ੀ ਪੇਸ਼ੇਵਰਾਂ ਨੂੰ ਦਿੱਤੇ ਜਾਣ ਵਾਲੇ ਇਸ ਵੀਜ਼ੇ ਨੂੰ ਕਾਂਗਰਸ ’ਚ ਬਣੇ ਕਾਨੂੰਨ ਦੀ ਹੱਦ ਤੋਂ ਬਾਹਰ ਰੱਖਿਆ ਗਿਆ ਹੈ। ਇਸ ਵੀਜ਼ੇ ਦੀ ਵਰਤੋਂ ਵਧੇਰੇ ਕਰਕੇ ਉੱਚ ਸਿੱਖਿਆ ਹਾਸਲ ਸਿੱਖਿਆ ਸੰਸਥਾਵਾਂ ਜਾਂ ਵਿਗਿਆਨਿਕ ਖੋਜ ਸੰਸਥਾਵਾਂ ਕਰਦੀਆਂ ਹਨ।
ਐਚ-1 ਵੀਜ਼ਾ ਗ਼ੈਰ ਪਰਵਾਸੀ ਵੀਜ਼ਾ ਹੈ ਜਿਸ ਤਹਿਤ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਕਾਰੋਬਾਰਾਂ ਲਈ ਵਿਦੇਸ਼ੀ ਕਰਮਚਾਰੀਆਂ ਨੂੰ ਰੱਖਣ ਦੀ ਇਜਾਜ਼ਤ ਮਿਲਦੀ ਹੈ ਤੇ ਇਸ ’ਚ ਵਿਸ਼ੇਸ਼ ਖੇਤਰਾਂ ’ਚ ਸਿੱਧਾਂਤਕ ਜਾਂ ਤਕਨੀਕੀ ਮਾਹਰਤਾ ਦੀ ਜ਼ਰੂਰਤ ਹੁੰਦੀ ਹੈ। ਇਨ੍ਹਾਂ ਤਕਨੀਕੀ ਕੰਪਨੀਆਂ ਨੂੰ ਹਰ ਸਾਲ ਅਜਿਹੇ ਕਰਮਚਾਰੀਆਂ ਦੀ ਭਰਤੀ ਲਈ ਇਸ ਵੀਜ਼ੇ ’ਤੇ ਨਿਰਭਰ ਰਹਿਣਾ ਪੈਂਦਾ ਹੈ। ਰਾਸ਼ਟਰਪਤੀ ਚੋਣਾਂ ਦੌਰਾਨ ਆਪਣੇ ਚੋਣ ਪ੍ਰਚਾਰ ’ਚ ਟਰੰਪ ਨੇ ਐਚ-1ਬੀ ਤੇ ਐਲ-1 ਵੀਜ਼ਾ ਪ੍ਰੋਗਰਾਮਾਂ ’ਤੇ ਨਿਗਰਾਨੀ ਵਧਾਉਣ ਦਾ ਵਾਅਦਾ ਕੀਤਾ ਸੀ। ਇੱਕ ਸਰਕਾਰੀ ਬਿਆਨ ’ਚ ਬੀਤੇ ਦਿਨ ਕਿਹਾ ਗਿਆ ਹੈ ਕਿ ਅਮਰੀਕੀ ਨਾਗਰਿਕਤਾ ਤੇ ਇੰਮੀਗਰੇਸ਼ਨ ਸੇਵਾ (ਯੂਐਸਸੀਆਈਐਸ) ਤੁਰੰਤ ਪ੍ਰਭਾਵ ਨਾਲ ਕੁਝ ਕੈਪ ਛੋਟ ਵਾਲੀਆਂ ਐਚ-1 ਬੀ ਦੀਆਂ ਅਪੀਲਾਂ ’ਤੇ ਪ੍ਰੀਮੀਅਮ ਪ੍ਰਕਿਰਿਆ ਫਿਰ ਤੋਂ ਸ਼ੁਰੂ ਕਰ ਦੇਵੇਗਾ। ਐਚ-1 ਬੀ ਵੀਜ਼ਾ ਤਹਿਤ ਇੱਕ ਵਿੱਤੀ ਵਰ੍ਹੇ ’ਚ ਵੱਧ ਤੋਂ ਵੱਧ 60 ਹਜ਼ਾਰ ਵੀਜ਼ੇ ਜਾਰੀ ਹੋ ਸਕਦੇ ਹਨ। 

Facebook Comment
Project by : XtremeStudioz