Close
Menu

ਐਨਆਰਸੀ ’ਚ ਨਾਂ ਦਰਜ ਕਰਾਉਣ ਲਈ ਨਹੀਂ ਬਹੁੜੇ 88 ਫੀਸਦ ਲੋਕ

-- 19 November,2018

ਗੁਹਾਟੀ, 19 ਨਵੰਬਰ
ਨਾਗਰਿਕਾਂ ਦੇ ਕੌਮੀ ਰਜਿਸਟਰ (ਐਨਆਰਸੀ) ਦੇ ਖਰੜੇ ’ਚੋਂ ਲਾਂਭੇ ਕੀਤੇ 40 ਲੱਖ ਲੋਕਾਂ ’ਚੋਂ 35.5 ਲੱਖ ਤੋਂ ਵੱਧ ਲੋਕ (88 ਫੀਸਦ) ਸੁਪਰੀਮ ਕੋਰਟ ਦੀ ਨਿਗਰਾਨੀ ’ਚ ਤਿਆਰ ਹੋ ਰਹੀ ਇਸ ਅੰਤਰਿਮ ਸੂਚੀ ਵਿੱਚ ਆਪਣਾ ਨਾਂ ਦਰਜ ਕਰਾਉਣ ਲਈ ਅਜੇ ਤਕ ਅੱਗੇ ਨਹੀਂ ਆਏ ਹਨ। ਇਹ ਦਾਅਵਾ ਕੌਮੀ ਰਜਿਸਟਰ ਤਿਆਰ ਕਰਨ ਵਿੱਚ ਲੱਗੇ ਸੂਤਰਾਂ ਨੇ ਕੀਤਾ ਹੈ। ਇਹੀ ਨਹੀਂ ਐਨਆਰਸੀ ਵਿੱਚ ਸ਼ੱਕੀ ਗੈਰਕਾਨੂੰਨੀ ਪਰਵਾਸੀਆਂ ਦੇ ਨਾਵਾਂ ’ਤੇ ਇਤਰਾਜ਼ ਸਬੰਧੀ ਦੋ ਸੌ ਤੋਂ ਵੀ ਘੱਟ ਅਰਜ਼ੀਆਂ ਪ੍ਰਾਪਤ ਹੋਈਆਂ ਹਨ। ਅਸਾਮ ਵਿੱਚ ਗੈਰਕਾਨੂੰਨੀ ਪਰਵਾਸੀਆਂ ਦੀ ਪਛਾਣ ਕਰਨ ਲਈ ਨਾਗਰਿਕਾਂ ਦਾ ਕੌਮੀ ਰਜਿਸਟਰ ਨਵੇਂ ਸਿਰੇ ਤੋਂ ਤਿਆਰ ਕੀਤਾ ਜਾ ਰਿਹਾ ਹੈ। ਸੂਚੀ ਵਿੱਚ ਦਰਜ ਨਾਵਾਂ ਬਾਰੇ ਦਾਅਵੇ ਤੇ ਇਤਰਾਜ਼ ਦਰਜ ਕਰਾਉਣ ਲਈ ਦੋ ਮਹੀਨਿਆਂ ਦੀ ਮਿਆਦ ਨਿਰਧਾਰਿਤ ਕੀਤੀ ਗਈ ਹੈ। ਸੂਤਰਾਂ ਨੇ ਦੱਸਿਆ ਕਿ ਹੁਣ ਤਕ ਸਾਢੇ ਚਾਰ ਲੱਖ ਲੋਕਾਂ ਨੇ ਨਾਗਰਿਕਾਂ ਬਾਰੇ ਕੌਮੀ ਰਜਿਸਟਰ ’ਚ ਆਪਣਾ ਨਾਂ ਦਰਜ ਕਰਾਉਣ ਲਈ ਅਰਜ਼ੀਆਂ ਦਿੱਤੀਆਂ ਹਨ।

Facebook Comment
Project by : XtremeStudioz