Close
Menu

ਐੱਨਆਰਆਈ ਵਿਆਹ ਦੀ ਰਜਿਸਟ੍ਰੇਸ਼ਨ ਬਾਰੇ ਸੂਬੇ ਫ਼ੌਰੀ ਸੂਚਨਾ ਦੇਣ: ਮੇਨਕਾ

-- 18 July,2018

ਨਵੀਂ ਦਿੱਲੀ, 18 ਜੁਲਾਈ,ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਮੇਨਕਾ ਗਾਂਧੀ ਨੇ ਅੱਜ ਰਾਜਾਂ ਨੂੰ ਕਿਹਾ ਹੈ ਕਿ ਐਨਆਰਆਈ ਪੁਰਸ਼ਾਂ ਦੀ ਭਾਰਤ ਵਿੱਚ ਵਿਆਹ ਦੀ ਰਜਿਸਟ੍ਰੇਸ਼ਨ ਹੋਣ ਨਾਲ ਹੀ ਇਸ ਦੀ ਸੂਚਨਾ ਫੌਰੀ ਹੀ ਮੰਤਰਾਲੇ ਕੋਲ ਪਹੁੰਚਾਉਣੀ ਲਾਜ਼ਮੀ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਮੰਤਰਾਲਾ ਮਹਿਲਾਵਾਂ ਦੀ ਸੁਰੱਖਿਆ ਲਈ ਅਤੇ ਐਨਆਰਆਈ ਪੁਰਸ਼ਾਂ ਦੇ ਵਿਆਹ ਤੋਂ ਬਾਅਦ ਸਮੱਸਿਆਵਾਂ ਦਾ ਸਾਹਮਣਾ ਕਰ ਰਹੀਆਂ ਔਰਤਾਂ ਦੀ ਪੂਰੀ ਮਦਦ ਕਰਨ ਲਈ ਕਦਮ ਚੁੱਕ ਰਿਹਾ ਹੈ। ਸੂਬਿਆਂ/ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਮਹਿਲਾ ਅਤੇ ਬਾਲ ਵਿਕਾਸ ਮੰਤਰੀਆਂ ਦੇ ਇਕ ਦਿਨਾ ਰਾਸ਼ਟਰੀ ਸੰਮੇਲਨ ਵਿੱਚ ਮੇਨਕਾ ਨੇ ਕਿਹਾ, ‘‘ਮੈਂ ਰਾਜ ਸਰਕਾਰਾਂ ਨੂੰ ਬੇਨਤੀ ਕਰਦੀ ਹਾਂ ਕਿ ਉਹ ਆਪਣੇ ਕੋਲ ਵਿਆਹ ਦੀ ਰਜਿਸਟ੍ਰੇਸ਼ਨ ਕਰਾਉਣ ਵਾਲੇ ਐਨਆਰਆਈ ਵਿਅਕਤੀਆਂ ਦੀ ਸੂਚਨਾ ਫੌਰੀ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੂੰ ਦੇਣ।’’ ਮੇਨਕਾ ਨੇ ਦੱਸਿਆ ਕਿ ਕੇਂਦਰੀ ਮਹਿਲਾ ਅਤੇ ਬਾਲ ਵਿਕਾਸ ਮੰਤਰਾਲੇ ਨੇ ਪੰਚਾਇਤ ਪੱਧਰ ਦੀਆਂ ਮਹਿਲਾਵਾਂ ਨੂੰ ਸਿੱਖਿਅਤ ਕਰਨ ਲਈ ਰਾਜ ਸਰਕਾਰਾਂ ਨਾਲ ਸਹਿਮਤੀ ’ਤੇ ਹਸਤਾਖ਼ਰ ਕੀਤੇ। ਉਨ੍ਹਾਂ ਕਿਹਾ ਕਿ ਇਸ ਨਾਲ ਮਹਿਲਾ ਆਗੂਆਂ ਨੂੰ ਜ਼ਮੀਨੀ ਪੱਧਰ ’ਤੇ ਬਦਲਾਅ ਲਈ ਤਿਆਰ ਕੀਤਾ ਜਾਵੇਗਾ। ਕੇਂਦਰੀ ਮੰਤਰੀ ਨੇ ਕਿਹਾ ਕਿ ਉਨ੍ਹਾਂ ਨੇ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਬੇਨਤੀ ਕੀਤੀ ਹੈ ਕਿ ਸਾਰੇ ਜ਼ਲ੍ਹਿਿਆਂ ਵਿੱਚ ਸੁਰੱਖਿਆ ਅਧਿਕਾਰੀ ਤਾਇਨਾਤ ਕਰਨ ਜੋ ਮੁਸ਼ਕਲਾਂ ਦਾ ਸਾਹਮਣਾ ਕਰ ਰਹੀਆਂ ਔਰਤਾਂ ਦੀ ਮਦਦ ਕਰਨ। ਘਰੇਲੂ ਹਿੰਸਾ ਵਿਰੋਧੀ ਕਾਨੂੰਨ ਤਹਿਤ ਇਸ ਤਰ੍ਹਾਂ ਦੇ ਅਧਿਕਾਰੀ ਦੀ ਨਿਯੁਕਤੀ ਜ਼ਰੁੂਰੀ ਹੈ। ਉਨ੍ਹਾਂ ਰਾਜਾਂ ਦੇ ਮੰਤਰੀਆਂ ਨੂੰ ਕਿਹਾ ਕਿ ਉਹ ਅਗਸਤ, 2018 ਤਕ ਸਾਰੇ ਜ਼ਲ੍ਹਿਿਆਂ ਵਿੱਚ ਬਾਲ ਕਲਿਆਣ ਸਮਿਤੀਆਂ ਦਾ ਗਠਨ ਨਿਸਚਿਤ ਕਰਨ। ਉਨ੍ਹਾਂ ਮਹਾਰਾਸ਼ਟਰ ਦੀ ਮਹਿਲਾ ਅਤੇ ਬਾਲ ਵਿਕਾਸ ਮੰਤਰੀ ਪੰਕਜਾ ਮੁੰਡੇ ਨੂੰ ਕਿਹਾ ਕਿ ਉਹ ਹਿੰਦੀ ਸਿਨੇਮਾ ਨਾਲ ਜੁੜੇ ਸਾਰੇ ਪ੍ਰੋਡਕਸ਼ਨ ਹਾਉੂਸਾਂ ਵਿੱਚ ‘ਅੰਦਰੂਨੀ ਸ਼ਿਕਾਇਤ ਸਮਿਤੀਆਂ’ ਦਾ ਗਠਨ ਨਿਸਚਿਤ ਕਰਾਉਣ ਤਾਂ ਜੋ ਫਿਲਮ ਸਨਅਤ ਵਿੱਚ ਔਰਤਾਂ ਨੂੰ ਕੰਮਕਾਜ ਦਾ ਸੁਰੱਖਿਅਤ ਮਾਹੌਲ ਮਿਲ ਸਕੇ।     –

ਸੂਬਿਆਂ ਵਿਚਲੇ ਸਾਰੇ ਬੱਚਾ ਦੇਖਭਾਲ ਕੇਂਦਰਾਂ ਦੀ ਜਾਂਚ ਦੇ ਆਦੇਸ਼
ਨਵੀਂ ਦਿੱਲੀ: ਚਾਈਲਡ ਕੇਅਰ ਹੋਮ ਵਿੱਚੋਂ ਬੱਚਿਆਂ ਨੂੰ ਚੋਰੀ ਕਰਕੇ ਗੈਰਕਾਨੂੰਨੀ ਤੌਰ ’ਤੇ ਵੇਚੇ ਜਾਣ ਦੀ ਘਟਨਾ ਮੱਦੇਨਜ਼ਰ ਮੇਨਕਾ ਗਾਂਧੀ ਨੇ ਸਾਰੇ ਸੂਬਿਆਂ ਨੂੰ ਨਿਰਦੇਸ਼ ਦਿੱਤੇ ਹਨ ਕਿ ਮਦਰ ਟੈਰੇਸਾ ਮਿਸ਼ਨਰੀ ਚੈਰੀਟੇਬਲ ਨਾਲ ਸਬੰਧਤ ਸਾਰੇ ਚਾਈਲਡ ਕੇਅਰ ਹੋਮਜ਼ ਦੀ ਜਾਂਚ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਸਾਰੇ ਬੱਚਾ ਦੇਖਭਾਲ ਕੇਂਦਰ ਨੂੰ ਇਕ ਮਹੀਨੇ ਦੇ ਅੰਦਰ ਅੰਦਰ ਰਜਿਸਟਰ ਕੀਤਾ ਜਾਵੇ ਅਤੇ ਇਨ੍ਹਾਂ ਨੂੰ ਦੇਸ਼ ਦੀ ਐਡੋਪਟਿਡ ਬਾਡੀ ਨਾਲ ਲਿੰਕ ਕੀਤਾ ਜਾਵੇ।

Facebook Comment
Project by : XtremeStudioz