Close
Menu

ਓਟਾਵਾ ‘ਚ ‘ਸੁਪਰਕਲਸਟਰ’ ਨਾਲ ਪੈਦਾ ਹੋਣਗੀਆਂ ਨੌਕਰੀਆਂ, ਖਰਚੀ ਜਾਵੇਗੀ ਵੱਡੀ ਰਾਸ਼ੀ : ਨਵਦੀਪ ਬੈਂਸ

-- 25 May,2017

ਟੋਰਾਂਟੋ— ਕੈਨੇਡਾ ਦੀ ਸੰਘੀ ਸਰਕਾਰ ਓਟਾਵਾ ‘ਚ ‘ਸੁਪਰਕਲਸਟਰ’ ਤਿਆਰ ਕਰਨ ਲਈ 950 ਮਿਲੀਅਨ ਡਾਲਰਾਂ ਦਾ ਖਰਚ ਕਰਨ ਜਾ ਰਹੀ ਹੈ। ਇਨੋਵੇਸ਼ਨ, ਵਿਗਿਆਨ ਅਤੇ ਇਕਨੋਮਕਸ ਦੇ ਮੰਤਰੀ ਨਵਦੀਪ ਬੈਂਸ ਨੇ ਇਸ ਦੀ ਘੋਸ਼ਣਾ ਬੁੱਧਵਾਰ ਸਵੇਰੇ ਓਨਟਾਰੀਓ ਵਿਖੇ ਕੀਤੀ। ਬੈਂਸ ਨੇ ਕਿਹਾ ਕਿ ਅਸੀਂ ਵੱਡੇ ਮਿਸ਼ਨ ਵੱਲ ਦੇਖ ਰਹੇ ਹਾਂ ਤਾਂ ਕਿ ਲੋਕਾਂ ਨੂੰ ਵਧੇਰੇ ਨੌਕਰੀਆਂ ਦੇ ਮੌਕੇ ਮਿਲ ਸਕਣ।
ਉਨ੍ਹਾਂ ਦੱਸਿਆ ਕਿ ਇਨ੍ਹਾਂ ਇੰਡਸਟਰੀਆਂ ‘ਚ ਸੁਪਰਕਲਸਟਰ ਤਿਆਰ ਕੀਤੇ ਜਾਣਗੇ—
ਐਗਰੋ-ਫੂਡ, ਕਲੀਨ ਰਿਸੋਰਸਸ, ਡਿਜੀਟਲ ਤਕਨੀਕ, ਸਪੱਸ਼ਟ ਤਕਨੀਕ, ਸਿਹਤ ਤੇ ਬਾਇਓਸਾਇੰਸ, ਆਵਾਜਾਈ ਅਤੇ ਤਕਨੀਕੀ ਨਿਰਮਾਣ।
ਇਸ ਲਈ ਕੈਨੇਡੀਅਨ ਅਤੇ ਵਿਦੇਸ਼ੀ ਕੰਪਨੀਆਂ ਦੀਆਂ ਅਰਜ਼ੀਆਂ ਵੀ ਸਵੀਕਾਰ ਕੀਤੀਆਂ ਜਾਣਗੀਆਂ। ਬੈਂਸ ਨੇ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਸਰਕਾਰ ਦੇ ਵਿੱਤੀ ਸਾਲ ਦੇ ਅਖੀਰ ਤਕ ਉਹ ਸਫਲ ਐਪਲੀਕੇਸ਼ਨਸ ਬਾਰੇ ਘੋਸ਼ਣਾ ਕਰਨਗੇ।

Facebook Comment
Project by : XtremeStudioz