Close
Menu

ਓਨਟਾਰੀਓ ਕਾਲਜ ਫੈਕਲਟੀ ਨੇ ਕੰਟ੍ਰੈਕਟ ਆਫਰ ਨੂੰ ਕੀਤਾ ਖਾਰਿਜ, ਜਾਰੀ ਰਹੇਗੀ ਹੜਤਾਲ

-- 17 November,2017

ਟੋਰਾਂਟੋ— ਓਨਟਾਰੀਓ ਦੇ 24 ਕਾਲਜਾਂ ‘ਚ ਬੀਤੇ ਮਹੀਨੇ ਤੋਂ ਪੰਜ ਲੱਖ ਤੋਂ ਜ਼ਿਆਦਾ ਵਿਦਿਆਰਥੀਆਂ ਦੀ ਪੜਾਈ ਠੱਪ ਪਈ ਹੈ। ਕਾਰਨ ਹੈ ਓਨਟਾਰੀਓ ਪਬਲਿਕ ਸਰਵਿਸ ਇੰਪਲਾਈਜ਼ ਯੂਨਿਅਨ ਵਲੋਂ ਉਨ੍ਹਾਂ ਦੀਆਂ ਕੁਝ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਹੜਤਾਲ। ਮੰਗਲਵਾਰ ਨੂੰ ਇਸ ਸਬੰਧੀ ਇਕ ਵੋਟਿੰਗ ਦੀ ਸ਼ੁਰੂਆਤ ਕੀਤੀ ਗਈ ਤਾਂ ਜੋ ਇਸ ਦੇ ਲਈ ਕੋਈ ਵਿਚਕਾਰ ਦੀ ਰਸਤਾ ਲੱਭਿਆ ਜਾ ਸਕੇ। ਪਰ ਕਾਲਜਾਂ ਦੀਆਂ ਕੋਸ਼ਿਸ਼ ਨੂੰ ਉਸ ਵੇਲੇ ਤਗੜਾ ਝਟਕਾ ਲੱਗਾ ਜਦੋਂ ਫੈਕਲਟੀ ਨੇ ਵੋਟਿੰਗ ‘ਚ ਵਿਚਕਾਰ ਦੇ ਰਸਤੇ ਨੂੰ ਪੂਰੀ ਤਰ੍ਹਾਂ ਖਾਰਿਜ ਕਰ ਦਿੱਤਾ।
ਓਨਟਾਰੀਓ ਦੇ ਕਾਲਜਾਂ ‘ਚ 15 ਅਕਤੂਬਰ ‘ਤੋਂ ਫੈਕਲਟੀ ਦੀ ਹੜਤਾਲ ਚੱਲੀ ਆ ਰਹੀ ਹੈ। ਮੰਗਲਵਾਰ ਨੂੰ ਫੈਕਲਟੀ ਦੀ ਹੜਤਾਲ ਤੋਂ ਪਰੇਸ਼ਾਨ ਓਨਟਾਰੀਓ ਦੇ 24 ਕਾਲਜਾਂ ਦੇ ਫਾਈਨਲ ਆਫਰ ਦੇ ਸਬੰਧ ‘ਚ ਆਨਲਾਈਨ ਤੇ ਟੈਲੀਫੋਨ ਰਾਹੀਂ ਵੋਟਿੰਗ ਕਰਵਾਈ ਸੀ। ਜਾਣਕਾਰੀ ਮੁਤਾਬਕ ਵੋਟਿੰਗ ਤੋਂ ਬਾਅਦ ਨਤੀਜੇ ਕਾਲਜ ਇੰਪਲਾਇਰ ਕੌਂਸਲ, ਜੋ ਕਿ ਕਾਲਜਾਂ ਦੇ ਪੱਖ ‘ਤੇ ਬਾਗੇਨਿੰਗ ਕਰ ਰਿਹਾ ਸੀ, ਓਨਟਾਰੀਓ ਪਬਲਿਕ ਸੈਕਟਰ ਇੰਪਲਾਈਜ਼ ਯੂਨੀਅਨ, ਜੋ ਕਿ 12,000 ਕਾਮਿਆਂ ਦੀ ਨੁਮਾਇੰਦਗੀ ਕਰ ਰਹੀ ਸੀ, ਨੂੰ ਦਿਖਾਏ ਜਾਣੇ ਸਨ ਤੇ ਫਿਰ ਉਸ ਨੂੰ ਜਨਤਕ ਕੀਤਾ ਜਾਣਾ ਸੀ।
ਦੋ ਦਿਨ ਚੱਲੀ ਇਸ ਵੋਟਿੰਗ ਤੋਂ ਬਾਅਦ ਓਨਟਾਰੀਓ ਪਲਲਿਕ ਸਰਵਿਸ ਇੰਪਲਾਈਜ਼ ਨੇ ਕਿਹਾ ਕਿ ਸਾਡੇ 95 ਫੀਸਦੀ ਕਾਮਿਆਂ ਨੇ ਇਸ ਸਬੰਧੀ ਵੋਟਿੰਗ ਕੀਤੀ ਸੀ, ਜਿਨ੍ਹਾਂ ‘ਚੋਂ 86 ਫੀਸਦੀ ਨੇ ਇਸ ਨੂੰ ਖਾਰਿਜ ਕੀਤਾ ਹੈ। ਯੂਨੀਅਨ ਦੀ ਹੜਤਾਲ ਕਰ ਰਹੀ ਫੈਕਲਟੀ ਤੇ ਕਾਮੇ ਵੀਰਵਾਰ ਬਾਅਦ ਦੁਪਹਿਰ ਇਸ ‘ਤੇ ਇਕ ਵਾਰ ਫਿਰ ਤੋਂ ਓਨਟਾਰੀਓ ਪ੍ਰੀਮੀਅਰ ਨਾਲ ਮੁਲਾਕਾਤ ਕਰਨਗੇ।

Facebook Comment
Project by : XtremeStudioz