Close
Menu

ਓਨਟਾਰੀਓ ਚੋਣਾਂ ਤੋਂ ਪਹਿਲਾਂ ਪੰਜਾਬੀ ਉਮੀਦਵਾਰ ਨੇ ਪਾਰਟੀ ਤੋਂ ਦਿੱਤਾ ਅਸਤੀਫਾ

-- 17 May,2018

ਟੋਰਾਂਟੋ— ਕੈਨੇਡਾ ਦੇ ਸੂਬੇ ਓਨਟਾਰੀਓ ‘ਚ 7 ਜੂਨ ਨੂੰ ਅਸੈਂਬਲੀ ਚੋਣਾਂ ਹੋਣ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ‘ਚ ਕੈਨੇਡਾ ‘ਚ ਰਹਿ ਰਹੇ ਪੰਜਾਬੀ ਉਮੀਦਵਾਰ ਵਧ-ਚੜ੍ਹ ਕੇ ਹਿੱਸਾ ਲੈ ਰਹੇ ਹਨ, ਇਸ ਲਈ ਮੁਕਾਬਲਾ ਟੱਕਰ ਵਾਲਾ ਹੋਵੇਗਾ। ਇਕ ਪਾਸੇ ਜਿੱਥੇ ਉਮੀਦਵਾਰਾਂ ‘ਚ ਇੰਨਾ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ, ਉੱਥੇ ਹੀ ਬਰੈਂਪਟਨ ਈਸਟ ਤੋਂ ਪ੍ਰੋਗਰੈਸਿਵ ਕੰਜ਼ਰਵੇਟਿਵਜ਼ (ਪੀ. ਸੀ.) ਵਲੋਂ ਚੁਣੇ ਗਏ ਪੰਜਾਬੀ ਉਮੀਦਵਾਰ ਸਿਮਰ ਸੰਧੂ ਨੇ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ। ਸੰਧੂ ਨੂੰ ਦਸੰਬਰ 2017 ‘ਚ ਪੀ. ਸੀ. ਪਾਰਟੀ ‘ਚ ਉਮੀਦਵਾਰ ਦੇ ਤੌਰ ‘ਤੇ ਨਾਮਜ਼ਦ ਕੀਤਾ ਗਿਆ ਸੀ। 
ਦਰਅਸਲ ਸੰਧੂ 407 ਈ. ਟੀ. ਆਰ. ਕੰਪਨੀ ‘ਚ ਪਿਛਲੇ 9 ਸਾਲਾਂ ਤੋਂ ਕੰਮ ਕਰ ਰਹੇ ਸਨ। ਕੰਪਨੀ ਨੇ ਉਨ੍ਹਾਂ ‘ਤੇ ਗਾਹਕਾਂ ਦੇ ਨਾਂ, ਈਮੇਲ ਪਤੇ, ਫੋਨ ਨੰਬਰ ਚੋਰੀ ਕਰਨ ਦੇ ਦੋਸ਼ ਲਾਏ ਹਨ। ਕੰਪਨੀ ਨੇ ਇਸ ਬਾਰੇ ਬੁੱਧਵਾਰ ਨੂੰ ਐਲਾਨ ਕੀਤਾ ਅਤੇ ਕਿਹਾ ਕਿ ਇਸ ਤੋਂ ਤਕਰੀਬਨ 60,000 ਗਾਹਕ ਪ੍ਰਭਾਵਿਤ ਹੋਏ ਹਨ। ਕੰਪਨੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਡਾਟਾ ਚੋਰੀ ਕਰਨ ਦੀ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਓਧਰ ਸੰਧੂ ਨੇ ਕਿਹਾ ਕਿ ਇਨ੍ਹਾਂ ਦੋਸ਼ਾਂ ਦਾ ਪ੍ਰਭਾਵ ਉਨ੍ਹਾਂ ਦੇ ਕੰਮਕਾਜੀ ਜੀਵਨ ਅਤੇ ਨਾਮਜ਼ਦਗੀ ਮੁਹਿੰਮ ‘ਤੇ ਪੈ ਰਿਹਾ ਹੈ, ਜਿਸ ਤੋਂ ਬਾਅਦ ਉਨ੍ਹਾਂ ਨੇ ਪਾਰਟੀ ਤੋਂ ਅਸਤੀਫਾ ਦੇਣਾ ਸਹੀ ਸਮਝਿਆ। ਸੰਧੂ ਨੇ ਬੁੱਧਵਾਰ ਦੀ ਸ਼ਾਮ ਨੂੰ ਟਵਿੱਟਰ ‘ਤੇ ਲਿਖਿਆ, ”ਮੇਰੇ ‘ਤੇ ਲੱਗੇ ਦੋਸ਼ ਬੇਬੁਨਿਆਦ ਹਨ, ਜਿਨ੍ਹਾਂ ਤੋਂ ਮੈਂ ਬਿਲਕੁੱਲ ਇਨਕਾਰ ਕਰਦਾ ਹਾਂ। ਸੰਧੂ ਨੇ ਇਸ ਦੇ ਨਾਲ ਹੀ ਲਿਖਿਆ ਕਿ ਮੈਂ ਆਪਣੇ ਸਹਿਯੋਗੀਆਂ ਅਤੇ ਨਾਲ ਕੰਮ ਕਰਦੇ ਵਲੰਟਰੀਅਰਾਂ ਦਾ ਧੰਨਵਾਦ ਕਰਦਾ ਹਾਂ।”

Facebook Comment
Project by : XtremeStudioz