Close
Menu

ਓਲੰਪਿਕ ਕੁਆਲੀਫਾਈ ਲਈ ਏਸ਼ਿਆਈ ਚੈਂਪੀਅਨਸ਼ਿਪ ਨਹੀਂ ਖੇਡੇਗੀ ਮੇਰੀਕੌਮ

-- 19 March,2019

ਨਵੀਂ ਦਿੱਲੀ, ਵਿਸ਼ਵ ਦੀ ਧੁਨੰਤਰ ਮੁੱਕੇਬਾਜ਼ ਐੱਮਸੀ ਮੇਰੀਕੌਮ ਨੇ ਇੱਥੇ ਕਿਹਾ ਕਿ ਏਸ਼ਿਆਈ ਚੈਂਪੀਅਨਸ਼ਿਪ ਦੇ ਵਿੱਚ ਹਿੱਸਾ ਨਾ ਲੈਣ ਦਾ ਫੈਸਲਾ ਉਸ ਦੀ ਓਲੰਪਿਕ ਕੁਆਲੀਫਿਕੇਸ਼ਨ ਦੇ ਲਈ ਵਿਆਪਕ ਯੋਜਨਾਬੰਦੀ ਦਾ ਹਿੱਸਾ ਹੈ, ਜਿੱਥੇ ਉਸ ਦੇ ਵਜ਼ਨ ਵਰਗ ਵਿੱਚ ਸਖ਼ ਮੁਕਾਬਲਾ ਹੋਵੇਗਾ। ਮੇਰੀਕਾਮ ਨੇ ਪਿਛਲੇ ਸਾਲ ਦਿੱਲੀ ਵਿੱਚ ਛੇਵਾਂ ਖਿਤਾਬ ਜਿੱਤਿਆ ਸੀ। ਉਸ ਦਾ ਟੀਚਾ ਰੂਸ ਦੇ ਸ਼ਹਿਰ ਯੋਕਾਤਰਿਨਵਰਗ ਵਿੱਚ ਹੋਣ ਵਾਲੀ ਵਿਸ਼ਵ ਚੈਂਪੀਅਨ ਰਾਹੀਂ 2020 ਟੋਕੀਓ ਓਲੰਪਿਕ ਦੇ ਲਈ ਟਿਕਟ ਕਟਾਉਣਾ ਹੈ। ਏਸ਼ਿਆਈ ਚੈਂਪੀਅਨਸ਼ਿਪ ਅਗਲੇ ਮਹੀਨੇ ਥਾਈਲੈਂਡ ਵਿੱਚ ਹੋ ਰਹੀ ਹੈ।
ਮੇਰੀਕੌਮ ਨੇ ਕਿਹਾ ਕਿ ਇਹ ਉਸ ਦੇ ਲਈ ਕਾਫੀ ਅਹਿਮ ਸਾਲ ਹੈ। ਉਸਦਾ ਮੁੱਖ ਟੀਚਾ ਟੋਕੀਓ ਓਲੰਪਿਕ ਦੇ ਲਈ ਕੁਆਲੀਫਾਈ ਕਰਨਾ ਹੈ। ਉਹ ਮੁਕਾਬਲੇ ਵਿੱਚ ਭਾਗ ਲਏ ਬਿਨਾਂ ਕੁਆਲੀਫਾਈ ਨਹੀਂ ਕਰ ਸਕਦੀ। ਉਸ ਨੇ ਕਿਹਾ,‘ ਮੈਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਮੇਰੀਆਂ ਵਿਰੋਧੀ ਖਿਡਾਰਨਾਂ ਮੇਰੇ ਮੁਕਾਬਲੇ ਕਿੰਨੀਆਂ ਮਜ਼ਬੂਤ ਹਨ।’
ਮੇਰੀਕੌਮ ਨੇ ਕਿਹਾ,‘ ਮੈਂ ਪਹਿਲਾ ਇੰਡੀਅਨ ਓਪਨ ਦੇ ਵਿੱਚ ਹਿੱਸਾ ਲੈਣਾ ਹੈ ਅਤੇ ਫਿਰ 51 ਕਿਲੋਗ੍ਰਾਮ ਦੇ ਭਾਰ ਵਰਗ ਵਿੱਚ ਟੂਰਨਾਮੈਂਟ ਦੀ ਚੋਣ ਕਰਨੀ ਹੈ। ਮੇਰਾ ਧਿਆਨ ਓਲੰਪਿਕ ਲਈ ਕੁਆਲੀਫਾਈ ਕਰਨ ਉੱਤੇ ਹੈ। ਇਹ ਹੀ ਕਾਰਨ ਹੈ ਕਿ ਮੈਂ ਏਸ਼ਿਆਈ ਚੈਂਪੀਅਨਸ਼ਿਪ ਨੂੰ ਛੱਡ ਕੇ ਓਲੰਪਿਕ ਲਈ ਕੁਆਲੀਫਾਈ ਕਰਨ ਖਾਤਰ ਵਿਸ਼ਵ ਚੈਂਪੀਅਨ ਦੀ ਤਿਆਰੀ ਵੱਲ ਧਿਆਨ ਦੇਣ ਦਾ ਫੈਸਲਾ ਕੀਤਾ ਹੈ।

Facebook Comment
Project by : XtremeStudioz