Close
Menu

ਕਤਰ ਬੈਨ : ਅੱਤਵਾਦ ਨੂੰ ਲੈ ਕੇ ਕੋਈ ਸਮਝੋਤਾ ਨਹੀਂ : ਮਿਸਰ

-- 26 July,2017

ਮਿਸਰ— ਮਿਸਰ ਨੇ ਮੰਗਵਾਰ ਨੂੰ ਕਿਹਾ ਕਿ ਕਤਰ ‘ਤੇ ਅੱਤਵਾਦ ਦੇ ਦੋਸ਼ਾਂ ਕਾਰਨ ਲਗਾਈ ਗਈ ਪਾਬੰਦੀ ‘ਤੇ ਉਹ ਚਾਰ ਅਰਬ ਦੇਸ਼ਾਂ ਦੇ ਨਾਲ ਹੈ। ਉਸ ਨੇ ਨਾਲ ਹੀ ਇਹ ਵੀ ਕਿਹਾ ਹੈ ਕਿ ਇਸ ਨਾਲ ਸਮਝੋਤਾ ਨਹੀਂ ਕੀਤਾ ਜਾਵੇਗਾ। 
ਮਿਸਰ ਦੇ ਵਿਦੇਸ਼ ਮੰਤਰੀ ਸਾਮੇਹ ਸ਼ੌਕਰੀ ਨੇ ਯੂਰਪੀ ਸੰਘ ਦੇ ਪ੍ਰਮੁੱਖ ਡਿਪਲੋਮੈਟ ਫੇਡੇਰਿਕਾ ਮੌਘਰਇਨੀ ਨਾਲ ਗੱਲਬਾਤ ਦੇ ਬਾਅਦ ਕਿਹਾ ਕਤਰ ਨੂੰ ਸਿਮਰ, ਸਾਊਦੀ ਅਰਬੀਆ, ਬਹਿਰੀਨ ਤੇ ਯੂਨਾਈਟਡ ਅਰਬ ਅਮੀਰਾਤ ਦੀਆਂ ਮੰਗਾਂ ਨੂੰ ਸਵਿਕਾਰ ਕਰਨਾ ਚਾਹੀਦਾ ਹੈ। ਸ਼ੌਕੀ ਨੇ ਪੱਤਰਕਾਰ ਸੰਮੇਲਨ ਦੌਰਾਨ ਕਿਹਾ, ”ਇਹ ਸਮਝੋਤੇ ਦਾ ਮੁੱਦਾ ਨਹੀਂ ਹੈ। ਅਸੀਂ ਕਿਸੇ ਵੀ ਤਰ੍ਹਾਂ ਅੱਤਵਾਦ ਦੇ ਨਾਲ ਸਮਝੋਤਾ ਨਹੀਂ ਕਰ ਸਕਦੇ ਤੇ ਨਾ ਹੀ ਇਸ ਲਈ ਕਿਸੇ ਵਾਰਤਾ ‘ਚ ਪ੍ਰਵੇਸ਼ ਕਰ ਸਕਦੇ ਹਾਂ।” ਉਨ੍ਹਾਂ ਕਿਹਾ ਕਿ ਕਤਰ ਨੂੰ ਅੱਤਵਾਦ ਖਿਲਾਫ ਲੜਾਈ ‘ਚ ਬਾਕੀ ਦੇਸ਼ਾਂ ਦਾ ਭਾਗੀਦਾਰ ਬਣਨਾ ਚਾਹੀਦਾ ਹੈ। ਇਸ ਨਾਲ ਹੀ ਪੈਦਾ ਹੋਏ ਸੰਕਟ ਦਾ ਹੱਲ ਹੋ ਸਕਦਾ ਹੈ।

Facebook Comment
Project by : XtremeStudioz