Close
Menu

ਕਰਨਾਟਕ ਸਰਕਾਰ ’ਚ ਬਸਪਾ ਦੇ ਮੰਤਰੀ ਵੱਲੋਂ ਅਸਤੀਫ਼ਾ

-- 12 October,2018

ਬੰਗਲੌਰ, 12 ਅਕਤੂਬਰ
ਕਰਨਾਟਕ ’ਚ ਕਾਂਗਰਸ-ਜਨਤਾ ਦਲ (ਐਸ) ਸਰਕਾਰ ਨੂੰ ਉਸ ਸਮੇਂ ਝਟਕਾ ਲੱਗਾ ਜਦੋਂ ਬਸਪਾ ਦੇ ਇਕੱਲੇ ਮੰਤਰੀ ਐਨ ਮਹੇਸ਼ ਨੇ ਨਿੱਜੀ ਕਾਰਨਾਂ ਦਾ ਹਵਾਲਾ ਦਿੰਦਿਆਂ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਂਜ ਉਸ ਨੇ ਹੁਕਮਰਾਨ ਗਠਜੋੜ ਨੂੰ ਹਮਾਇਤ ਦੇਣਾ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਇਹ ਕਦਮ ਉਸ ਵੇਲੇ ਉਠਾਇਆ ਗਿਆ ਹੈ ਜਦੋਂ ਬਸਪਾ ਮੁਖੀ ਮਾਇਆਵਤੀ ਨੇ ਰਾਜਸਥਾਨ ਅਤੇ ਮੱਧ ਪ੍ਰਦੇਸ਼ ਵਿਧਾਨਸਭਾ ਚੋਣਾਂ ਦੌਰਾਨ ਕਾਂਗਰਸ ਨਾਲ ਕੋਈ ਗਠਜੋੜ ਨਾ ਕਰਨ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਐਚ ਡੀ ਕੁਮਾਰਸਵਾਮੀ ਨੂੰ ਅਸਤੀਫ਼ਾ ਸੌਂਪਣ ਮਗਰੋਂ ਸ੍ਰੀ ਮਹੇਸ਼ ਨੇ ਕਿਹਾ ਕਿ ਉਹ ਲੋਕ ਸਭਾ ਚੋਣਾਂ ’ਚ ਪਾਰਟੀ ਦੀ ਮਜ਼ਬੂਤੀ ਲਈ ਕੰਮ ਕਰਨਾ ਚਾਹੁੰਦੇ ਹਨ।

Facebook Comment
Project by : XtremeStudioz