Close
Menu

ਕਵੀਤੋਵਾ ਫ੍ਰੈਂਚ ਓਪਨ ਡਰਾਅ ‘ਚ ਸ਼ਾਮਲ

-- 26 May,2017

ਪੈਰਿਸ— ਚੈੱਕ ਗਣਰਾਜ ਦੀ ਪੇਤਰਾ ਕਵੀਤੋਵਾ ਨੂੰ ਪਿਛਲੀ ਦਸੰਬਰ ਨੂੰ ਉਨ੍ਹਾਂ ਦੇ ਘਰ ‘ਚ ਚਾਕੂ ਨਾਲ ਹਮਲੇ ਦੀ ਘਟਨਾ ਕਾਰਨ ਲੱਗੀ ਸੱਟ ਤੋਂ ਉਭਰਨ ਦੇ ਬਾਅਦ ਸਾਲ ਦੇ ਦੂਜੇ ਗ੍ਰੈਂਡ ਸਲੈਮ ਫ੍ਰੈਂਚ ਓਪਨ ਦੇ ਲਈ ਡਰਾਅ ‘ਚ ਸ਼ਾਮਲ ਕੀਤਾ ਗਿਆ ਹੈ। ਪਿਛਲੇ ਸਾਲ ਦਸੰਬਰ ‘ਚ ਕਵੀਤੋਵਾ ‘ਤੇ ਉਨ੍ਹਾਂ ਦੇ ਘਰ ‘ਚ ਇਕ ਚੋਰ ਨੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ ਜਿਸ ਕਾਰਨ ਉਸ ਦੇ ਹੱਥ ‘ਚ ਸੱਟ ਲੱਗੀ ਸੀ ਅਤੇ ਉਸ ਨੂੰ ਕਾਫੀ ਸਮੇਂ ਤੱਕ ਕੋਰਟ ਤੋਂ ਬਾਹਰ ਰਹਿਣਾ ਪਿਆ। ਕਵੀਤੋਵਾ ਨੇ ਪਿਛਲੇ ਹਫਤੇ ਕਿਹਾ ਸੀ ਕਿ ਉਹ ਵਿੰਬਲਡਨ ‘ਚ ਖੇਡਣ ਲਈ ਤਿਆਰ ਹੈ ਜਿੱਥੇ ਉਹ ਦੋ ਵਾਰ ਦੀ ਚੈਂਪੀਅਨ ਹੈ। ਫ੍ਰੈਂਚ ਓਪਨ ‘ਚ ਕਵੀਤੋਵਾ ਨੂੰ 15ਵਾਂ ਦਰਜਾ ਦਿੱਤਾ ਗਿਆ ਹੈ ਜਿੱਥੇ ਉਹ ਪਹਿਲੇ ਦੌਰ ‘ਚ ਅਮਰੀਕੀ ਖਿਡਾਰਨ ਜੂਲੀਆ ਬੋਸੇਰੂਪ ਨਾਲ ਮੁਕਾਬਲੇ ਦੇ ਲਈ ਉਤਰੇਗੀ।

Facebook Comment
Project by : XtremeStudioz