Close
Menu

ਕਸ਼ਯਪ ਨੇ ਦੁਨੀਆਂ ਦੇ 15ਵੇਂ ਨੰਬਰ ਦੇ ਖਿਡਾਰੀ ਨੂੰ ਹਰਾ ਕੇ ਕੀਤਾ ਉਲਟਫੇਰ

-- 21 July,2017

ਅਨਾਹੈਮ (ਅਮਰੀਕਾ) , 21 ਜੁਲਾਈ
ਭਾਰਤੀ ਖਿਡਾਰੀ ਪਾਰੂਪੱਲੀ ਕਸ਼ਯਪ ਨੇ ਯੂਐੱਸ ਓਪਨ ਗ੍ਰਾਂ ਪ੍ਰੀ ਗੋਲਡ ਬੈਡਮਿੰਟਨ ਟੂਰਨਾਮੈਂਟ ਦੇ ਪੁਰਸ਼ਾਂ ਦੇ ਸਿੰਗਲਜ਼ ਵਰਗ ਵਿੱਚ ਅੱਜ ਇੱਥੇ ਕੋਰੀਆ ਦੇ ਸਿਖ਼ਰਲਾ ਦਰਜਾ ਪ੍ਰਾਪਤ ਖਿਡਾਰੀ ਹਿਊਨ ਈਲ ਨੂੰ ਹਰਾ ਕੇ ਉਲਟਫੇਰ ਕਰ ਦਿੱਤਾ।
ਪੀ ਕਸ਼ਯਪ ਨੇ ਮੋਢੇ ਦੀ ਸੱਟ ਤੋਂ ਉਭਰਨ ਬਾਅਦ ਵਾਪਸੀ ਕਰਦਿਆਂ ਵਿਸ਼ਵ ਦੇ ਪੰਦਰਵੇਂ ਨੰਬਰ ਦੇ ਖਿਡਾਰੀ ਲੀ ਨੂੰ ਇੱਕ ਘੰਟੇ ਤਿੰਨ ਮਿੰਟ ਵਿੱਚ  21-16, 10-21, 21-19 ਨਾਲ ਮਾਤ ਦੇ ਦਿੱਤੀ। ਇੱਕ ਹੋਰ ਭਾਰਤੀ ਖਿਡਾਰੀ ਸਮੀਰ ਸ਼ਰਮਾ ਨੇ ਵੀ ਵੀਅਤਨਾਮ ਦੇ ਹੁਆਂਗ ਨਾਮ ਨੁਗੁਏਨ ਨੂੰ 21-15, 21-10 ਨਾਲ ਹਰਾ ਦਿੱਤਾ। ਟੂਰਨਮੈਂਟ ਵਿੱਚ ਸੈਕਿੰਡ ਸੀਡ ਐੱਚ ਐੱਸ ਪਰਣਾਏ ਨੇ ਵੀ ਆਸਟਰੀਆ ਦੇ ਲੁਕਾ ਰੈਬਰ ਨੂੰ 21-12, 21-16 ਨਾਲ ਹਰਾ ਕੇ ਦੂਜੇ ਦੌਰ ਵਿੱਚ ਥਾਂ ਬਣਾਈ। ਹਰਸ਼ਿਲ ਦਾਨੀ ਨੇ ਮੈਕਸਿਕੋ ਦੇ ਅਰਤੁਰੋੋ ਹਰਨਾਡਿਸ ਨੂੰ  21-13, 21-9  ਨਾਲ ਹਰਾਇਆ।
ਹੁਣ ਦੂਜੇ ਦੌਰ ਵਿੱਚ ਵਿਸ਼ਵ ਦੇ 59ਵੇਂ ਨੰਬਰ ਦੇ ਖਿਡਾਰੀ ਕਸ਼ਯਪ ਦੀ ਟੱਕਰ ਹੰਗਰੀ ਦੇ ਗਾਰਗਲੇ ਕਰਾਊਸ ਨਾਲ ਸਮੀਰ ਦੀ ਕਰੋਏਸ਼ੀਆ ਦੇ ਜਵੋਨੇਮੀਰ ਡੁਕਨਿਰਸਾਕ, ਪ੍ਰਣਯ ਦੀ ਆਇਰਲੈਂਡ ਦੇ ਜੈਸੂਆ ਮੈਗੀ ਨਾਲ ਹੋਵੇਗੀ। ਹਰਸ਼ਲ ਦਾਨੀ ਦਾ ਮੈਚ  ਵਿਅਤਨਾਮ ਦੇ ਤਿਆਨ ਮਿਨਨਗੁਏਨ ਨਾਲ ਹੋਵੇਗਾ।
ਮਹਿਲਾ ਸਿੰਗਲਜ਼ ਵਰਗ ਵਿੱਚ ਰਿਤੂਪਰਣਾ ਦਾਸ ਨੇ ਕੈਨੇਡਾ ਦੀ ਰਾਸ਼ੇਲ ਹਾਂਡਰਿਚ ਨੂੰ 21-16, 21-18 ਨਾਲ ਹਰਾ ਕੇ ਦੂਜੇ ਗੇੜ ਵਿੱਚ ਥਾਂ ਬਣਾਈ। ਸ੍ਰੀਕ੍ਰਿਸ਼ਨਾ ਪ੍ਰਿਯਾ ਕੁਦਰਾਵਿਲ ਨੇ ਅਮਰੀਕਾ ਦੀ ਮਾਇਆ ਚੇਨ ਨੂੰ 21-13  21-16 ਨਾਲ ਮਾਤ ਦਿੱਤੀ। ਲਖਾਨੀ ਸਾਰੰਗ, ਅਭਿਸ਼ੇਕ ਯੇਲਗਾਰ, ਸਾਂਈ ਉਤੇਜਿਤਾ ਰਾਓ ਰੇਸ਼ਮਾ ਕਾਰਤਿਕ, ਰੁਤਵਿਕਾ ਸ਼ਿਵਾਨੀ ਗਾਡੇ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।
ਪੁਰਸ਼ ਡਬਲਜ਼ ਵਿੱਚ ਮਨੂੰ ਅਤਰੀ ਅਤੇ ਬੀਸੁਮਿਤ ਰੈਡੀ ਦੀ ਜੋੜੀ ਨੇ ਕੈਨੇਡਾ ਦੇ ਜੈਸਨ ਐਥਨੀ ਹੋ ਸ਼ੂਈ ਅਤੇ ਨੀਲ ਯਾਕੁਰਾ ਨੂੰ 21-15, 21-19 ਨਾਲ ਹਰਾਇਆ। ਫਰਾਂਸਿਸ ਐਲਵਿਨ ਅਤੇ ਤਰੁਣ ਕੋਨਾ ਨੇ ਯਾਨ ਟੁਕ ਚਾਨ ਅਤੇ ਬਰਾਇਨ ਚੀ ਚੇਂਗ ਦੀ ਲੋਕਲ ਜੋੜੀ ਨੂੰ 21-3 , 21-10 ਨਾਲ ਆਸਾਨੀ ਨਾਲ ਹਰਾ ਦਿੱਤਾ। ਮਹਿਲਾ ਡਬਲਜ਼ ਵਿੱਚ ਮੇਘਨਾ ਜਕਮਾਪੁੜੀ ਅਤੇ ਪੁਰਵਰਸ਼ਾ ਐੱਸ ਰਾਮ ਨੇ ਜਾਪਾਨ ਦੀ ਰੀਰਾ ਕਵਾਸ਼ਿਮਾ ਅਤੇ ਸਾਓਰੀ ਓਜਾਕੀ ਨੂੰ  21-16, 14-21, 21-14 ਨਾਲ ਹਰਾਉਣ ਵਿੱਚ ਸਫਲਤਾ ਹਾਸਲ ਕੀਤੀ।
ਮਿਸ਼ਰਤ ਡਬਲਜ਼ ਵਿੱਚ ਮਨੂੰ ਅਤੇ ਮਨੀਸ਼ਾ ਨੇ ਨੀਲ ਯਾਕੁਰਾ ਅਤੇ ਬ੍ਰਿਟਨੀ ਟੈਮ ਦੀ ਕੈਨੇਡਿਆਈ ਜੋੜੀ ਨੂੰ 21-13, 21-15 ਨਾਲ ਹਰਾਇਆ। ਪ੍ਰਣਯ ਜੇਰੀ ਚੋਪੜਾ ਅਤੇ ਐੱਨ ਸਿੱਕੀ ਰੈਡੀ ਦੀ ਤੀਜਾ ਦਰਜਾ ਜੋੜੀ ਅਤੇ ਤਰੁਣ ਅਤੇ ਮੇਘਨਾ ਦੀ ਜੋੜੀ ਨੂੰ ਮਿਸ਼ਰਿਤ ਡਬਲਜ਼ ਅਤੇ ਕੁੱਕੂ, ਗਰਗ ਅਤੇ ਨੰਗਸ਼ੀ ਹਜ਼ਾਰਿਕਾ ਦੀ ਮਹਿਲਾ ਡਬਲਜ਼ ਜੋੜੀ ਨੂੰ  ਹਾਰ ਦਾ ਸਾਹਮਣਾ ਕਰਨਾ ਪਿਆ। ਸਾਤਵਿਕ ਸਾਈ ਰਾਜ, ਰਾਨਿਕ ਰੈਡੀ ਅਤੇ ਚਿਰਾਗ ਸ਼ੈਟੀ ਦੀ ਚੌਥਾ ਦਰਜਾ ਜੋੜੀ ਵੀ ਪੁਰਸ਼ ਡਬਲਜ਼ ਵਿੱਚ ਅੱਗੇ ਨਹੀ ਵਧ ਸਕੀ।    

Facebook Comment
Project by : XtremeStudioz